ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਇੱਕ ਸ਼ਰੀਫ ਚਿੜੀ ਰਹਿੰਦੀ ਸੀ। ਉਹ ਬਹੁਤ ਗਰੀਬ ਸੀ। ਇੱਕ ਦਿਨ ਇੱਕ ਲਾਲਚੀ ਕਾਂ ਉੱਥੇ ਆ ਗਿਆ। ਉਸ ਦਿਨ ਬਹੁਤ ਬਾਰਿਸ਼ ਲੱਗੀ ਹੋਈ ਸੀ। ਕਾਂ ਨੇ ਆਪਣਾ ਘਰ ਛੇਤੀ - ਛੇਤੀ ਬਣਾ ਲਿਆ। ਚਿੜੀ ਦਾ ਘਰ ਕੱਚਾ ਸੀ। ਉਹ ਟੁੱਟ ਗਿਆ। ਚਿੜੀ ਨੇ ਕਾਂ ਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਘਰ ਵਿੱਚ ਰੱਖ ਲੈ , ਮੈਂ ਬਾਰਿਸ਼ ਵਿੱਚ ਭਿੱਜ ਰਹੀ ਹਾਂ। ਕਾਂ ਨੇ ਕਿਹਾ ਕਿ ਤੂੰ ਬਾਰਿਸ਼ ਨਾਲ ਭਿੱਜ ਗਈ ਹੈ। ਮੈਂ ਤੈਨੂੰ ਅੰਦਰ ਨਹੀਂ ਆਉਣ ਦੇ ਸਕਦਾ। ਤੇਰੇ ਆਉਣ ਨਾਲ ਮੇਰਾ ਘਰ ਗਿੱਲਾ ਹੋ ਜਾਣਾ ਹੈ। ਫਿਰ ਉੱਧਰੋਂ ਇੱਕ ਪਰੀ ਆਈ। ਉਸਨੇ ਚਿੜੀ ਨੂੰ ਨਿਰਾਸ਼ ਦੇਖਿਆ। ਉਹ ਚਿੜੀ ਦੇ ਕੋਲ ਗਈ ਅਤੇ ਉਸਨੂੰ ਉਸ ਕੋਲੋਂ ਸਾਰੀ ਗੱਲ ਪੁੱਛੀ। ਚਿੜੀ ਨੇ ਸਾਰੀਆਂ ਗੱਲਾਂ ਉਸ ਪਰੀ ਨੂੰ ਦੱਸ ਦਿੱਤੀਆਂ। ਪਰੀ ਨੇ ਆਪਣੀ ਛੜੀ ਘੁਮਾਈ ਅਤੇ ਉਸ ਵਿੱਚੋਂ ਇੱਕ ਸੋਹਣਾ ਘਰ ਨਿਕਲਿਆ। ਚਿੜੀ ਹੈਰਾਨ ਹੋ ਗਈ ਅਤੇ ਖੁਸ਼ ਹੋ ਗਈ।
ਰੁਪਿੰਦਰ ਸਿੰਘ, ਜਮਾਤ ਪੰਜਵੀਂ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ,
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
9478561356