ਇੱਕ ਕੁੜੀ
ਇੱਕ ਕੁੜੀ, ਅਜੇ ਵੀ ਮੇਰੇ,
ਦਿਲ ਵਿੱਚ ਵੱਸਦੀ ਏ।
ਅੱਖਾਂ ਕੱਢ, ਡਰਾਵੇ ਕਦੇ,
ਖਿੜ੍ਹ ਖਿੜ੍ਹ ਹੱਸਦੀ ਏ।
ਉਹ ਸੱਪਣੀ ਵਰਗੀ,
ਮੈਂ ਵਾਂਗ ਸਪੇਰਾ।
ਨਾ ਪਿੱਛਾ ਛੱਡਿਆ,
ਦੇਖੋ ਮੇਰਾ ਜੇਰਾ।
ਹੱਦੋ ਵੱਧ ਡੰਗ,
ਉਸ ਮੈਨੂੰ ਮਾਰੇ।
ਨਾ ਛੱਡਿਆ ਜੀਣ ਜੋਗਾ,
ਕਿਸੇ ਦੇ ਸਹਾਰੇ।
ਲੰਘਣਾ ਬੰਦ ਕਰਿਆ,
ਨਾ ਪਾਇਆ ਫੇਰਾ।
ਉਹ ਸੱਪਣੀ ਵਰਗੀ,
ਮੈਂ ਵਾਂਗ ਸਪੇਰਾ।
ਉਸ ਇੱਜ਼ਤ ਕਮਾਈ,
ਮੈਂ ਬਦਨਾਮੀ ਖੱਟੀ।
ਮੈਂ ਪੱਥਰ ਆਮ ਜਿਹਾ
ਉਹ ਪਾਰਸ ਦੀ ਵੱਟੀ।
ਉਹ ਬਣ ਠਣ ਰਹਿੰਦੀ,
ਮੈਂ ਝੱਲਾ ਬਥੇਰਾ।
ਉਹ ਸੱਪਣੀ ਵਰਗੀ,
ਮੈਂ ਵਾਂਗ ਸਪੇਰਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463