ਚੰਡੀਗੜ੍ਹ,: ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚਪੀਐਸਸੀ) ਨੇ ਰਾਜ ਦੇ ਸਾਰੇ 715 ਪੁਲਿਸ ਥਾਨਿਆਂ ਅਤੇ ਚੌਕੀਆਂ ਵਿਚ ਇਕ ਵਿਆਪਕ ਸੀਸੀਟੀਵੀ ਕੈਮਰਾ ਸਿਸਟਮ ਸਫਲਤਾਪੂਰਵਕ ਸਥਾਪਿਤ ਕਰ ਰਾਜ ਵਿਚ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁਕਿਆ ਹੈ। ਇਸ ਵਿਚ 333 ਪੁਲਿਸ ਚੌਕੀਆਂ ਅਤੇ 382 ਪੁਲਿਸ ਸਟੇਸ਼ਨ ਸ਼ਾਮਿਲ ਹਨ, ਜਿਸ ਨਾਲ ਰਾਜ ਵਿਚ ਪਹਿਲਾਂ ਦੀ ਉਮੀਦ ਹੋਰ ਵੱਧ ਨਿਗਰਾਨੀ ਵਧੇਗੀ ਅਤੇ ਸੁਰੱਖਿਆ ਦਾ ਦਾਇਰਾ ਵਿਆਪਕ ਹੋਵੇਗਾ।
ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਪੁਲਿਸ ਥਾਨਿਆਂ ਵਿਚ ਅੱਤਆਧੁਨਿਕ ਨਿਗਰਾਨੀ ਢਾਂਚਾ ਵਿਕਸਿਤ ਕਰਨ ਸਮੇਤ ਇਸ ਨਾਲ ਸਬੰਧਿਤ ਕਈ ਹੋਰ ਮਹਤੱਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ।
ਅੱਤਆਧੁਨਿਕ ਨਿਗਰਾਨੀ ਢਾਂਚਾ
ਮੀਟਿੰਗ ਵਿਚ ਦਸਿਆ ਗਿਆ ਕਿ ਇਸ ਮਜਬੂਤ ਸੁਰੱਖਿਆ ਢਾਂਚੇ ਵਿਚ 2,953 ਸਥਿਰ ਬੁਲੇਟ ਕੈਮਰੇ ਅਤੇ 4,600 ਡੋਮ ਕੈਮਰੇ ਸ਼ਾਮਿਲ ਹਨ, ਜੋ ਪੂਰੇ ਹਰਿਆਣਾ ਵਿਚ ਵਿਆਪਕ ਨਿਗਰਾਨੀ ਕਵਰੇਜ ਪ੍ਰਦਾਨ ਕਰਦੇ ਹਨ। ਇਹ ਪ੍ਰਣਾਲੀ ਅੱਤਆਧੁਨਿਕ ਤਕਨੀਕੀ ਸਮਰੱਥਾਵਾਂ ਨਾਲ ਲੈਸ ਹਨ, ਜਿਸ ਵਿਚ ਦਸਤਾਵੇਜੀਕਰਣ ਅਤੇ ਜਾਂਚ ਵਿਚ ਸਹਿਯੋਗ ਲਈ 18 ਮਹੀਨੇ ਦੀ ਓਡਿਓ ਅਤੇ ਵੀਡੀਓ ਰਿਕਾਰਡਿੰਗ ਦੀ ਸਮਰੱਥਾ ਸ਼ਾਮਿਲ ਹੈ। ਪੁਲਿਸ ਥਾਨਿਆਂ ਦੇ ਲਈ ਸਮਰਪਿਤ ਸਰਵਰ ਸਟੋਰੇਜ ਹੱਲ ਅਤੇ ਪੁਲਿਸ ਚੌਕੀਆਂ ਲਈ ਐਨਵੀਆਰ (ਨੈਟਵਰਕ ਵੀਡੀਓ ਰਿਕਾਰਡਰ) ਸਟੋਰੇਜ ਕੁਸ਼ਲਤਾ ਨਾਲ ਡੇਟਾ ਪ੍ਰਬੰਧਨ ਯਕੀਨੀ ਕਰਦੇ ਹਨ।
ਪੰਚਕੂਲਾ ਵਿਚ ਈਆਰਐਸਐਸ-112 ਵਿਚ ਇਕ ਕੇਂਦਰੀ ਸਿਹਤ ਨਿਗਰਾਨੀ ਪ੍ਰਣਾਲੀ (ਸੀਐਚਐਮਐਸ) ਮੌਜੂਦਾ ਸਮੇਂ (ਰਿਅਲ ਟਾਇਮ) ਵਿਚ ਸਿਸਟਮ ਨਿਗਰਾਨੀ ਅਤੇ ਅਲਰਟ ਇਨੇਬਲ ਬਨਾਉਂਦਾ ਹੈ, ਜਿਸ ਤੋਂ ਉੱਚਤਮ ਕਾਰਜ ਸਮਰੱਥਾ ਯਕੀਨੀ ਹੁੰਦੀ ਹੈ। ਇਸ ਤੋਂ ਇਲਾਵਾ, 10 ਘੰਟੇ ਦੇ ਬੈਕਅੱਪ ਦੇ ਨਾਲ ਇਕ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ, ਬਿਜਲੀ ਆਊਟੇਜ ਦੌਰਾਨ ਵੀ ਲਗਾਤਾਰ ਨਿਗਰਾਨੀ ਸੰਚਾਲਨ ਦੀ ਗਾਰੰਟੀ ਦਿੰਦੀ ਹੈ। ਸਿਸਟਮ ਦੇ ਬਿਨ੍ਹਾਂ ਰੁਕਾਵਟ ਏਕੀਕਿਰਣ ਅਤੇ ਕਾਰਜ ਸਮਰੱਥਾ ਨੂੰ ਤਸਦੀਕ ਕਰਨ ਲਈ ਮੌਜੂਦਾ ਵਿਚ ਸਖਤ ਸਿਖਲਾਈ ਚੱਲ ਰਹੀ ਹੈ, ਜਿਸ ਦਾ ਪੂਰਾ ਸੰਚਾਲਨ (ਗੌ ਲਾਇਵ) 10 ਜੂਨ, 2024 ਦੇ ਲਈ ਨਿਰਧਾਰਿਤ ਹੈ।
ਪਰਿਯੋਜਨਾ ਪਿਛੋਕੜ ਅਤੇ ਲਾਗੂ ਕਰਨਾ
ਇਹ ਪਰਿਯੋਜਨਾ ਦਸੰਬਰ-2020 ਵਿਚ ਸੁਪਰੀਮ ਕੋਰਟ ਦੇ ਇਕ ਨਿਰਦੇਸ਼ ਦੀ ਪਾਲਣਾ ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦਾ ਉਦੇਸ਼ ਪਬਲਿਕ ਸੁਰੱਖਿਆ ਨੂੰ ਪ੍ਰੋਤਸਾਹਨ ਦੇਣਾ ਅਤੇ ਪੁਲਿਸ ਪ੍ਰਭਾਵਸ਼ੀਲਤਾ ਨੂੰ ਵਧਾਉਣਾ ਸੀ। ਜਨਵਰੀ, 2022 ਵਿਚ ਸੂਬਾ ਸਰਕਾਰ ਦੀ ਮੰਜੂਰੀ ਦੇ ਬਾਅਦ ਐਚਪੀਐਚਸੀ ਨੇ 106 ਕਰੋੜ ਰੁਪਏ ਦੀ ਪਰਿਯੋਜਨਾ ਸ਼ੁਰੂ ਕੀਤੀ ਜਿਸ ਵਿਚ ਭਾਰਤ ਸਰਕਾਰ ਦੇ ਪਬਲਿਕ ਇੰਟਰਪ੍ਰਾਈਸਿਸ ਮੈਸਰਸ ਬ੍ਰਾਂਡਕਾਸਟ ਇੰਜੀਨੀਅਰਿੰਗ ਕੰਸਲਟੇਂਟ ਇੰਡੀਆ ਪ੍ਰਾਈਵੇਟ ਲਿਮੀਟੇਡ ਨੂੰ ਇਕ ਪਾਰਦਰਸ਼ੀ ਈ-ਟੈਂਡਰ ਪ੍ਰਕ੍ਰਿਆ ਰਾਹੀਂ ਸਿਸਟਮ ਇੰਟੀਗ੍ਰੇਟੇਡ ਵਜੋ ਚੁਣਿਆ ਗਿਆ।
ਟੀਮ ਵਰਕ ਅਤੇ ਸਮਰਪਣ ਨਾਲ ਪਰਿਯੋਜਨਾ ਦੀ ਸਫਲਤਾ
ਇਸ ਮਹਤੱਵਪੂਰਨ ਪਰਿਯੋਜਨਾ ਦਾ ਸਫਲ ਸਮਾਪਨ ਪ੍ਰਬੰਧ ਨਿਦੇਸ਼ਕ ਡਾ. ਆਰ ਸੀ ਮਿਸ਼ਰਾ, ਆਈਪੀਐਸ ਦੀ ਅਗਵਾਈ ਹੇਠ ਐਚਪੀਐਚਸੀ ਇੰਜੀਨੀਅਰਿੰਗ ਟੀਮ ਦੇ ਸਮਰਪਣ ਅਤੇ ਮਾਹਰਤਾ ਦਾ ਪ੍ਰਮਾਣ ਹੈ। ਸ੍ਰੀ ਅਮਿਤਾਭ ਢਿੱਲੋਂ , ਆਈਪੀਐਸ ਏਡੀਜੀਪੀ (ਪ੍ਰੋਵਿਜਨਿੰਗ) ਅਤੇ ਸ੍ਰੀ ਕਮਲ ਦੀਪ ਗੋਇਲ ਆਈਪੀਐਸ ਏਆਈਜੀ (ਪ੍ਰੋਵਿਜਨਿੰਗ) ਦੇ ਅਮੁੱਲ ਸਮਰਥਨ ਨੇ ਸਮੇਂ 'ਤੇ ਸਥਾਪਨਾ, ਸਾਵਧਾਨੀਪਰਕ ਜਾਂਚ ਅਤੇ ਵਿਆਪਕ ਸੀਸੀਟੀਵੀ ਨੈਟਵਰਕ ਦੇ ਬਿਨ੍ਹਾਂ ਰੁਕਾਵਟ ਏਕੀਕਰਣ ਨੂੰ ਯਕੀਨੀ ਕੀਤਾ।