ਮੋਹਾਲੀ : ਸਟਾਰ ਆਫ ਟਰਾਈਸਿਟੀ ਗਰੁੱਪ ਦੀ ਪ੍ਰਧਾਨ ਪਿਛਲੇ 15 ਸਾਲਾ ਤੋਂ ਮਿੱਠੇ ਪਾਣੀ ਦੀ ਛਬੀਲ ਲਗਾਉਂਦੀ ਆ ਰਹੀ ਹੈ ਪਰ ਇਸ ਸਾਲ ਉਨ੍ਹਾਂ ਦੇ ਗਰੁੱਪ ਦੀਆਂ ਮਹਿਲਾਵਾਂ ਵੀ ਵਧ ਚੜ ਕੇ ਆਪਣੇ - ਆਪਣੇ ਏਰੀਏ ‘ਚ ਛਬੀਲ ਲਗਾ ਰਹੀਆਂ ਹਨ
ਅਧਿਆਪਿਕਾ ਮਧੂ ਬਾਲਾ ਤੇ ਬਾਕੀ ਹੋਰ ਮਹਿਲਾਵਾਂ ਨੇ ਆਪਣੇ ਏਰੀਏ ‘ਚ ਛਬੀਲ ਲਗਾਈ ਤੇ ਮੈਡਮ ਪ੍ਰੀਤੀ ਅਰੋੜਾ ਨੇ ਫੇਸ 5 ਮੋਹਾਲੀ ਵਿਖੇ ਮਿੱਠੇ ਪਾਣੀ ਦੀ ਛਬੀਲ ਲਗਾਈ ਸੀ ਮੈਡਮ ਪ੍ਰੀਤੀ ਅਰੋੜਾ ਦਾ ਕਹਿਣਾ ਹੈ ਕਿ ਛਬੀਲ ਲਗਾਉਣ ਨਾਲ ਸੜਕ ਤੇ ਆਉਣ ਜਾਣ ਵਾਲਿਆ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਸਾਨੂੰ ਸਾਰਿਆ ਨੂੰ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ।
ਇਸ ਛਬੀਲ ‘ਚ ਬੱਚਿਆ ਨੇ ਵੀ ਵਧ ਚੜ ਕੇ ਹਿੱਸਾ ਲਿਆ ਸ਼ਿਵਮ ਢੀਂਗਰਾ ਸੁਰਭੀ ਉੱਜਵਲ ਆਦਿ ਬੱਚਿਆ ਨੇ ਛਬੀਲ ‘ਚ ਵਧ ਚੜ ਕਿ ਹਿੱਸਾ ਲਿਆ ਤੇ ਪਾਣੀ ਪਿਲਾਣ ਦੀ ਸੇਵਾ ਕੀਤੀ ਸਾਨੂੰ ਸਾਰਿਆਂ ਨੂੰ ਵਧੀਆ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ