ਦਿਆਲੂ ਯੋਜਨਾ ਤਹਿਤ 3529 ਲਾਭਕਾਰਾਂ ਦੇ ਖਾਤਿਆਂ ਵਿਚ ਜਾਰੀ ਕੀਤੀ 131.24 ਕਰੋੜ ਰੁਪਏ ਦੀ ਰਕਮ
ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ, ਕਿਸਾਨ, ਮਜਦੂਰ, ਮਹਿਲਾਵਾਂ ਅਤੇ ਨੌਜੁਆਨਾਂ ਨੂੰ ਮਜਬੂਤ ਕਰਨ ਦਾ ਕਰ ਰਹੀ ਕੰਮ - ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ, ਕਿਸਾਨ, ਮਜਦੂਰ, ਮਹਿਲਾਵਾਂ ਅਤੇ ਨੌਜੁਆਨਾਂ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਹਰ ਵਰਗ ਦੀ ਭਲਾਈ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤੋਂ ਅੱਜ ਹਰ ਵਰਗ ਦਾ ਸਾਡੀ ਸਰਕਾਰ 'ਤੇ ਭਰੋਸਾ ਵਧਿਆ ਹੈ। ਗਰੀਬ, ਕਿਾਨ, ਸਮਾਜ ਦੇ ਵਾਂਝੇ ਵਰਗ ਦੇ ਹਿੱਤ ਵਿਚ ਜੇਕਰ ਕੋਈ ਸੋਚਦਾ ਹੈ ਤਾਂ ਉਹ ਵੀ ਸ੍ਰੀ ਨਰੇਂਦਰ ਮੋਦੀ ਹਨ।
ਮੁੱਖ ਮੰਤਰੀ ਨੇ ਅੱਜ ਜਿਲ੍ਹਾ ਭਿਵਾਨੀ ਵਿਚ ਪ੍ਰਬੰਧਿਤ ਸਮਾਰੋਹ ਵਿਚ ਕਿਸਾਨ ਭਲਾਈ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਈ-ਫਸਲ ਸ਼ਤੀਪੂਰਤੀ ਪੋਰਟਲ ਰਾਹੀਂ ਰਬੀ-2024 ਵਿਚ ਨੁਕਸਾਨ ਹੋਈ ਫਸਲਾਂ ਦੀ 135 ਕਰੋੜ ਰੁਪਏ ਦੀ ਮੁਆਵਜਾ ਰਕਮ ਸਿੱਧੇ ਪੂਰੇ ਸੂਬੇ ਦੇ 54,000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ। ਨਾਲ ਹੀ, ਉਨ੍ਹਾਂ ਨੇ ਦੀਨਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ ਤਹਿਤ ਵੀ 3529 ਯੋਗ ਲਾਭਕਾਰਾਂ ਦੇ ਖਾਤਿਆਂ ਵਿਚ 131.24 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ।
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਗਰੀਬਾਂ ਨੂੰ ਮਜਬੂਤ ਕਰਨ ਦਾ ਕੰਮ ਲਗਾਤਾਰ ਕਰ ਰਹੀ ਹੈ। ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚਲਾ ਕੇ ਕਿਸਾਨਾਂ ਨੂੰ ਸੁਰੱਖਿਅਤ ਅਤੇ ਮਜਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਪਿਛਲੇ ਸਾਢੇ 9 ਸਾਲਾਂ ਵਿਚ ਡਬਲ ਇੰਜਨ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ 12,500 ਕਰੋੜ ਰੁਪਏ ਦਾ ਮੁਆਵਜਾ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਦੇ ਕਾਰਜਕਾਲ ਵਿਚ ਅਤੇ ਸਾਡੀ ਸਰਕਾਰ ਦੇ ਕਾਰਜਕਾਲ ਵਿਚ ਜਮੀਨ ਆਸਮਾਨ ਦਾ ਫਰਕ ਦਿਖਾਈ ਦਿੰਦਾ ਹੈ। 10 ਸਾਲਾਂ ਦੇ ਅੰਦਰ ਕਾਂਗਰਸ ਦੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਫਸਲ ਖਰਾਬੇ ਦੇ ਮੁਆਾਵਜੇ ਵਜੋ ਸਿਰਫ 1100 ਕਰੋੜ ਰੁਪਏ ਦੀ ਰਕਮ ਹੀ ਦਿੱਤੀ ਗਈ ਸੀ। ਜਦੋਂ ਕਿ ਪਿਛਲੇ ਸਾਢੇ 9 ਸਾਲ ਦੇ ਕਾਰਜਕਾਲ ਵਿਚ ਸਾਡੀ ਡਬਲ ਇੰਜਨ ਦੀ ਸਰਕਾਰ ਨੇ 12,500 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਹੈ।
ਡੀਏਪੀ ਦੇ ਰੇਟ ਵੱਧਣ 'ਤੇ ਉਦੋਂ ਦੀ ਸਰਕਾਰ ਨੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹੁਣ ਡੀਏਪੀ ਦੇ ਰੇਟ ਵਧੇਂ, ਉਸ ਸਮੇਂ ਦੀ ਸਰਕਾਰ ਨੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ। ਸਾਲ 2008 ਅਤੇ 2009 ਵਿਚ ਡੀਏਪੀ ਅਤੇ ਯੂਰਿਆ ਦੇ ਬੇਟ ਘੱਟ ਹੁੰਦੇ ਸਨ, ਪਰ ਕਾਂਗਰਸ ਦੀ ਸਰਕਾਰ ਨੇ ਉਨ੍ਹਾਂ ਦੇ ਭਾਅ ਵਧਾ ਕੇ ਉਨ੍ਹਾਂ ਦੀ ਕੀਮਤਾਂ ਨੂੰ ਦੁਗਣਾ ਕਰ ਦਿੱਤਾ। ਉਨ੍ਹਾਂ ਨੇ ਕਿਸਾਨ ਹਿੱਤ ਵਿਚ ਇਕ ਵੀ ਕਦਮ ਨਹੀਂ ਚੁਕਿਆ। ਉਨ੍ਹਾਂ ਨੇ ਕਿਹਾ ਕਿ ਹੁਣ ਡੀਏਪੀ, ਯੂਰਿਆ ਦੇ ਕੌਮਾਂਤਰੀ ਪੱਧਰ 'ਤੇ ਦਾਮ ਵਧੇ ਤਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਤੁਰੰਤ ਕੈਬਨਿਟ ਦੀ ਮੀਟਿੰਗ ਕਰ ਇਹ ਫੈਸਲਾ ਕੀਤਾ ਕਿ ਵਧੇ ਹੋਏ ਭਾਅ ਦਾ ਪ੍ਰਭਾਵ ਕਿਸਾਨ 'ਤੇ ਨਹੀਂ ਪਵੇਗਾ, ਊਹ ਸਰਕਾਰ ਭੁਗਤਾਨ ਕਰੇਗੀ ਅਤੇ ਉਸ 'ਤੇ ਸਬਸਿਡੀ ਦੇਣ ਦਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ।
ਵਿਰੋਧੀ ਧਿਰ ਐਮਐਸਪੀ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ, ਕੇਂਦਰ ਸਰਕਾਰ ਨੇ ਫਸਲਾਂ ਦਾ ਐਮਐਸਪੀ ਲਗਾਤਾਰ ਵਧਾਇਆ
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਗਲਤ ਪ੍ਰਚਾਰ ਕੀਤਾ ਗਿਆ ਕਿ ਇਹ ਸਰਕਾਰ ਕਿਸਾਨ ਵਿਰੋਧੀ ਹੈ, ਐਮਅੇਸਪੀ ਨੂੰ ਖਤਮ ਕਰ ਦੇਣਗੇ। ਪਰ ਹੁਣ 2 ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਫਸਲਾਂ ਦਾ ਐਮਐਸਪੀ ਵਧਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਹਰਿਆਣਾ ਵਿਚ ਵੀ ਡਬਲਿ ਇੰਜਨ ਦੀ ਸਰਕਾਰ 14 ਫਸਲਾਂ ਨੂੰ ਐਮਐਸਪੀ 'ਤੇ ਖਰੀਦਣ ਦਾ ਕੰਮ ਕਰਦੀ ਹੈ।
ਪਹਿਲਾਂ ਦੀ ਸਰਕਾਰਾਂ ਵਿਚ ਕਿਸਾਨਾਂ ਨੂੰ ਮਿਲਦੇ ਸਨ 2 ਰੁਪਏ, 5 ਰੁਪਏ ਦੇ ਚੈਕ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਮਜਾਕ ਕਰਦੀ ਸੀ। ਭੁਪੇਂਦਰ ਸਿੰਘ ਹੁਡਾ ਜਦੋਂ ਮੁੱਖ ਮੰਤਰੀ ਰਹੇ, ਤਾਂ ਉਸ ਸਮੇਂ ਕਿਸਾਨਾਂ ਨੁੰ ਮੁਆਵਜਾ ਦੇ ਨਾਂਅ 'ਤੇ 2-2 ਰੁਪਏ ਅਤੇ 5-5 ਰੁਪਏ ਦੇ ਚੈਕ ਭੇਜ ਕੇ ਕਿਸਾਨਾਂ ਦੇ ਨਾਲ ਭੱਦਾ ਮਜਾਕ ਕਰਦੇ ਹਨ। ਜਦੋਂ ਕਿ ਅੱਜ ਸਾਡੀ ਡਬਲ ਇੰਜਨ ਦੀ ਸਰਕਾਰ ਦੇ ਕਾਰਜਕਾਲ ਵਿਚ ਕੁਦਰਤੀ ਆਪਦਾ ਦੇ ਕਾਰਨ ਖਰਾਬ ਹੋਈ ਫਸਲ ਦੇ ਲਈ ਕਿਸਾਨਾਂ ਨੂੰ 30, 40 ਅਤੇ 50 ਹਜਾਰ ਰੁਪਏ ਤਕ ਦੇ ਚੈਕ ਜਾਂਦੇ ਹਨ।
ਗਰੀਬ , ਕਿਸਾਨ, ਸਮਾਜ ਦੇ ਵਾਂਝੇ ਵਰਗ ਦੇ ਹਿੱਤ ਵਿਚ ਜੇਕਰ ਕੋਈ ਸੋਚਦਾ ਹੈ ਤਾਂ ਉਹ ਹੈ ਸ੍ਰੀ ਨਰੇਂਦਰ ਮੋਦੀ
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਸੇਵਕ ਵਜੋ ਪ੍ਰਧਾਨ ਮੰਤਰੀ ਅਹੁਦੇ ਦੀ ਸੁੰਹ ਲਈ, ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਕਿਸਾਨ ਭਲਾਈ ਲਈ ਸਾਇਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਦੇਸ਼ ਦੇ ਕਿਸਾਨਾਂ ਨੂੰ 20 ਹਜਾਰ ਕਰੋੜ ਰੁਪਏ ਦਾ ਲਾਭ ਦਿੱਤਾ। ਦੂਜਾ ਸਾਇਨ ਉਨ੍ਹਾਂ ਨੇ ਕੀਤਾ ਕਿ ਆਉਣ ਵਾਲੇ 5 ਸਾਲਾਂ ਵਿਚ ਦੇਸ਼ ਦੇ 3 ਕਰੋੜਗਰੀਬ ਪਰਿਵਾਰਾਂ ਨੂੰ ਆਵਾਸ ਬਣਾ ਕੇ ਦੇਣਗੇ। ਗਰੀਬ, ਕਿਸਾਨ, ਸਮਾਜ ਦੇ ਵਾਂਝੇ ਵਰਗ ਦੇ ਹਿੱਤ ਵਿਚ ਜੇਕਰ ਕੋਈ ਸੋਚਦਾ ਹੈ ਤਾਂ ਉਹ ਸ੍ਰੀ ਨਰੇਂਦਰ ਮੋਦੀ ਹਨ।
ਸਰਕਾਰ ਗਰੀਬ, ਕਿਸਾਨ ਅਤੇ ਹਰ ਵਰਗ ਦੇ ਨਾਲ ਖੜੀ ਹੈ
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ 2014 ਵਿਚ ਜਿੰਨ੍ਹੀ ਪੈਦਾਵਾਰ ਕਰ ਰਿਹਾ ਸੀ, ਅੱਜ ਉਸ ਤੋਂ ਵੱਧ ਪੈਦਾਵਾਰ ਕਰ ਰਿਹਾ ਹੈ ਅਤੇ ਨਰੇਂਦਰ ਮੋਦੀ ਦੀ ਸਰਕਾਰ ਉਸ ਨੂੰ ਐਮਐਸਪੀ 'ਤੇ ਖਰੀਦਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਯੋਜਨਾ ਬਣਾਈ, ਜਿਸ ਦੇ ਤਹਿਤ ਹਰਿਆਣਾ ਵਿਚ ਕਿਸਾਨਾਂ ਨੂੰ ਖੇਤੀਬਾੜੀ ਪਲਾਂਟ, ਜਿਵੇਂ ਟਰੈਕਟਰ, ਰੀਪਰ, ਰੋਟਵੀਟਰ ਆਦਿ ਨੂੰ ਖਰੀਦਣ ਲਈ ਸਬਸਿਡੀ ਦਿੰਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਨੂੰ ਈ-ਨੈਮ ਨਾਲ ਜੋੜਿਆ, ਜਿਸ ਨਾਲ ਕਿਸਾਨ ਕਿਸੇ ਵੀ ਮੰਡੀ ਵਿਚ ਲਾਭਕਾਰੀ ਮੁੱਲ 'ਤੇ ਆਪਣੀ ਫਸਲ ਨੂੰ ਵੇਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗਰੀਬ, ਕਿਸਾਨ ਅਤੇ ਹਰ ਵਰਗ ਦੇ ਨਾਲ ਖੜੀ ਹੈ, ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਵੇਗੀ।
ਮੂੱਖ ਮੰਤਰੀ ਨਾਇਬ ਸਿੰਘ ਕਿਸਾਨਾਂ, ਗਰੀਬਾਂ ਦੇ ਹਿੱਤ ਵਿਚ ਕੰਮਾਂ ਨੂੰ ਅੱਗੇ ਵਧਾ ਰਹੇ - ਵਿੱਤ ਮੰਤਰੀ ਜੇ ਪੀ ਦਲਾਲ
ਪ੍ਰੋਗ੍ਰਾਮ ਵਿਚ ਵਿੱਤ ਮੰਤਰੀ ਸ੍ਰੀ ਜੇ ਪੀ ਦਲਾਲ ਨੈ ਕਿਹਾ ਕਿ ਸਰਕਾਰ ਨੇ ਕਿਸਾਨਾਂ, ਗਰੀਬਾਂ ਦੇ ਹਿੱਤ ਵਿਚ ਜੋ ਕੰਮ ਸ਼ੁਰੂ ਕੀਤੇ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਉਨ੍ਹਾਂ ਕੰਮਾਂ ਨੂੰ ਅੱਗੇ ਵਧਾ ਰਹੇ ਹਨ। ਸਾਡੀ ਸਰਕਾਰ ਨੇ ਸੱਭ ਤੋਂ ਵੱਧ ਬੀਮੇ ਦਾ ਪੈਸਾ ਕਿਸਾਨਾਂ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 80 ਲੱਖ ਅੰਤੋਂਦੇਯ ਲੋਕਾਂ ਨੂੰ ਹੈਪੀ ਯੋਜਨਾ ਰਾਹੀਂ ਇਕ ਸਾਲ ਦੇ ਅੰਦਰ 1000 ਕਿਲੋਮੀਟਰ ਤਕ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਨੌਜੁਆਨਾਂ ਨੂੰ ਮੈਰਿਟ 'ਤੇ ਨੌਕਰੀ ਮਿਲੀ ਹੈ। ਅਸੀਂ ਪੰਜ ਨੰਬਰ ਗਬੀਬ ਪਰਿਵਾਰਾਂ ਦੇ ਨੌਜੁਆਨਾਂ ਨੂੰ ਦਿੱਤੇ। ਪਰ ਕਾਂਗਰਸ ਦਾ ਇਕ ਭਰਤੀ ਰੋਕੋ ਗੈਂਗ ਹੈ, ਜਿਨ੍ਹਾਂ ਨੇ ਹਾਈਕੋਰਟ ਵਿਚ ਜਾ ਕੇ ਭਰਤੀ ਰੁਕਵਾਈ, ਪਰ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਭਰਤੀ ਨੂੰ ਫੇਲ ਨਹੀਂ ਹੋਣ ਦਵੇਗੀ। ਸੁਪਰੀਮ ਕੋਰਟ ਵਿਚ ਜਾਵੇਗੀ ਅਤੇ ਜੋ ਸਾਡੇ ਬੱਚੇ ਲੱਗੇ ਹਨ, ਉਨ੍ਹਾਂ ਦੀ ਨੌਕਰੀ ਬਰਕਰਾਰ ਰੱਖੇਗੀ।
ਉਨ੍ਹਾਂ ਨੇ ਕਿਹਾ ਕਿ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨ ਹਿਤੇਸ਼ੀ ਸਰਕਾਰ ਹੈ। ਉਸ ਦਾ ਨਤੀਜਾ ਹੈ ਕਿ 1962 ਦੇ ਬਾਅਦ ਪਹਿਲੀ ਵਾਰ ਲਗਾਤਾਰ ਤੀਜੀ ਵਾਰ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਐਨਡੀਏ ਦੀ ਸਰਕਾਰ ਨੂੰ ਲੋਕਾਂ ਨੇ ਆਸ਼ੀਰਵਾਦ ਦਿੱਤਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਹਰਿਆਣਾ ਦੇ ਗਰੀਬ, ਕਿਸਾਨ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲਕੋ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਾਉਣਗੇ।