ਹਰਿਆਣਾ ਨੁੰ ਮੋਹਰੀ ਆਈਟੀ ਪਾਵਰਹਾਊਸ ਵਜੋ ਸਥਾਪਿਤ ਕਰਨਾ ਅਤੇ ਰਾਜ ਵਿਚ ਈ-ਗਵਰਨੈਸ ਨੁੰ ਮਜਬੂਤ ਕਰਨਾ ਹੈ ਮੁੱਖ ਉਦੇਸ਼
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਸੂਬੇ ਵਿਚ ਯੁਵਾ ਮਜਬੂਤੀਕਰਣ ਅਤੇ ਰੁਜਗਾਰ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਆਈਟੀ ਸਮਰੱਥ ਯੁਵਾ ਯੋਜਨਾ-2024 ਤਿਆਰ ਕੀਤੀ ਹੈ ਜਿਸ ਦੇ ਤਹਿਤ ਪਹਿਲੇ ਪੜਾਅ ਵਿਚ 5 ਹਜਾਰ ਨੌਜੁਆਨਾਂ ਨੁੰ ਰੁਜਗਾਰ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਸਾਲ 2024-25 ਦੇ ਬਜਟ ਭਾਸ਼ਨ ਦੌਰਾਨ ਕੀਤਾ ਗਿਆ ਐਲਾਨ ਮਿਸ਼ਨ ”60,000 ਅਨੁਰੂਪ ਤਿਆਰ ਕੀਤੀ ਗਈ ਇਸ ਯੋਜਨਾ ਦਾ ਟੀਚਾ ਗਰੀਬ ਪਰਿਵਾਰਾਂ ਦੇ 60,000 ਨੌਜੁਆਨਾਂ ਨੁੰ ਰੁਜਗਾਰ ਦੇਣਾ ਹੈ। ਇਸ ਯੋਜਨਾ ਤਹਿਤ ਆਈਟੀ ਪਿਛੋਕੜ ਵਾਲੇ ਨੌਜੁਆਨਾਂ (ਗਰੈਜੂਏਟ/ਪੋਸਟ ਗਰੈਜੂਏਟ) ਨੂੰ ਰੁਜਗਾਰ ਪ੍ਰਦਾਨ ਕੀਤਾ ਜਾਵੇਗਾ ਜੋ ਘੱਟੋ ਘੱਟ 3 ਮਹੀਨੇ ਦੇ ਸਮੇਂ ਲਈ ਹਰਿਆਣਾ ਆਈਟੀ ਪ੍ਰੋਗ੍ਰਾਮ (ਵਿਸ਼ੇਸ਼ ਰੂਪ ਵਿਚ ਡਿਜਾਇਨ ਕੀਤੇ ਗਏ ਸ਼ਾਟ ਟਰਮ ਕੋਰਸ) ਕਰਣਗੇ ਅਤੇ ਉਸ ਦੇ ਬਾਅਦ ਹਰਿਆਣਾ ਰਾਜ ਵਿਚ ਵੱਖ-ਵੱਖ ਵਿਭਾਗਾਂ/ਬੋਰਡਾਂ/ਨਿਗਮਾਂ/ਜਿਲ੍ਹਿਆਂ/ਰਜਿਸਟਰਡ ਸਮਿਤੀਆਂ/ਏਜੰਸੀਆਂ ਜਾਂ ਨਿਜੀ ਸੰਸਥਾਵਾਂ ਵਿਚ ਤੈਨਾਂਤ ਕੀਤਾ ਜਾਵੇਗਾ।
ਆਈਟੀ ਸਮਰੱਥ ਨੌਜੁਆਨਾਂ ਨੂੰ ਪਹਿਲਾ 6 ਮਹੀਨਿਆਂ ਵਿਚ 20,000 ਰੁਪਏ ਦਾ ਮਹੀਨਾ ਮਿਹਨਤਾਨਾ ਦਿੱਤਾ ਜਾਵੇਗਾ ਅਤੇ ਉਸ ਦੇ ਬਾਅਦ ਸੱਤਵੇਂ ਮਹੀਨੇ ਤੋਂ 25,000 ਰੁਪਏ ਮਹੀਨਾ ਸਬੰਧਿਤ ਸੰਸਥਾਵਾਂ ਵੱਲੋਂ ਦਿੱਤੇ ਜਾਣਗੇ। ਜੇਕਰ ਕਿਸੇ ਆਈਟੀ ਸਮਰੱਥ ਨੌਜੁਆਨ ਨੁੰ ਤੈਨਾਤ ਨਹੀਂ ਕੀਤਾ ਜਾ ਸਕੇਗਾ ਤਾਂ ਉਸ ਸਥਿਤੀ ਵਿਚ ਸਰਕਾਰ ਉਸਨੂੰ 10,000 ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦਵੇਗਾ ਅਤੇ ਇੰਨ੍ਹਾਂ ਟ੍ਰੇਨਡ ਆਈਟੀ ਸਮਰੱਥ ਨੌਜੁਆਨਾ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਵਿਚ ਸਹੂਲਤਾ ਪ੍ਰਦਾਨ ਕਰੇਗਾ। ਇਸ ਯੋਜਨਾ ਤਹਿਤ ਹਰਿਆਣਾ ਰਾਜ ਇਲੈਕਟ੍ਰੋਨਿਕਸ ਵਿਕਾਸ ਨਿਗਮ ਲਿਮੀਟੇਡ (ਹਾਰਟ੍ਰੋਨ) ਹਰਿਆਣਾ ਨਾਲੇਜ ਕਾਰਪੋਰੇਸ਼ਨ ਲਿਮੀਟੇਡ (ਐਚਕੇਸੀਐਲ) ਅਤੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਜਾਂ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਨੋਟੀਫਾਇਡ ਕੋਈ ਹੋਰ ਏਜੰਸੀ ਕੌਸ਼ਲ/ਸਿਖਲਾਈ ਏਜੰਸੀਆਂ ਹੋਣਗੀਆਂ। ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਨਿਰਧਾਰਿਤ ਮਾਨਦੰਡਾਂ ਦੇ ਅਨੁਸਾਰ ਸ੍ਰੀ ਵਿਸ਼ਵਕਰਮਾ ਕੌਸ਼ਲ ਯੁਨੀਵਰਸਿਟੀ ਉਮੀਦਵਾਰਾਂ ਦੀ ਪਾਸਿੰਗ/ਪੂਰਾ ਹੋਣ ਦਾ ਪ੍ਰਮਾਣ ਪੱਤਰ ਜਾਰੀ ਕਰਨ ਲਈ ਜਿਮੇਵਾਰ ਹੋਵੇਗਾ। ਰਾਜ ਸਰਕਾਰ ਦਾ ਇਹ ਮਹਤੱਵਪੂਰਨ ਯਤਨ ਇਕ ਕੁਸ਼ਲ ਕਾਰਜ ਫੋਰਸ ਅਤੇ ਆਰਥਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਅਤੇ 21ਵੀਂ ਸਦੀ ਦੀ ਡਿਜੀਟਲ ਦੁਨੀਆ ਲਈ ਜਰੂਰੀ ਵਰਕ ਕੋਰਸ ਤਿਆਰ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ। ਇਸ ਤੋਂ ਇਲਾਵਾ ਇਹ ਯੋਜਨਾ ਯਕੀਨੀ ਰੂਪ ਨਾਲ ਹਰਿਆਣਾ ਨੂੰ ਆਪਣੀ ਮਨੁੱਖ ਪੂੰਜੀ ਸਮਰੱਥਾ ਦਾ ਲਾਭ ਚੁੱਕ ਕੇ, ਤਕਨਾਲੋਜੀ -ਸੰਚਾਲਿਤ ਵਿਕਾਸ ਦੇ ਲਈ ਇਕ ਅਨੁਕੂਲ ਇਕੋਸਿਸਟਮ ਵਣਾ ਕੇ ਅਤੇ ਰਾਜ ਵਿਚ ਈ-ਗਵਰਨੈਂਸ ਨੂੰ ਮਜਬੂਤ ਕਰ ਕੇ ਇਕ ਮੋਹਰੀ ਆਈਟੀ ਪਾਵਰਹਾਊਸ ਵਜੋ ਸਥਾਪਿਤ ਕਰੇਗੀ।