ਫਤਹਿਗੜ੍ਹ ਸਾਹਿਬ : ਹਰ ਸਾਲ ਦੀ ਤਰ੍ਹਾਂ 03 ਦਸੰਬਰ ਨੂੰ ਦਿਵਿਆਂਗਜਨ ਦਿਵਸ ਦੇ ਮੌਕੇ ਤੇ ਦਿਵਿਆਂਗਜਨ ਵਿਅਕਤੀਆਂ ਨੂੰ ਦਿੱਤੇ ਜਾਣ ਵਾਲੇ ਸਰਕਾਰ ਵੱਲੋਂ ਸਟੇਟ ਪੱਧਰ ਤੇ ਨੈਸ਼ਨਲ ਐਵਾਰਡ ਸਬੰਧੀ ਮਿਤੀ 15 ਜੂਨ ਤੋਂ 31 ਜੁਲਾਈ ਤੱਕ ਕੇਵਲ ਆਨਲਾਈਨ ਵਿਧੀ ਰਾਹੀਂ ਅਰਜੀਆਂ ਭਰਨੀਆਂ ਸ਼ੁਰੂ ਹੋ ਗਈਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ ਜਿਹੜੇ ਵੀ ਯੋਗ ਦਿਵਿਆਂਗਜਨ ਉਮੀਦਵਾਰ ਵਿਅਕਤੀ ਜਿਹਨਾਂ ਨੇ ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ ਵਿੱਚ ਖਾਸ ਕੰਮ ਕੀਤੇ ਹਨ ਤਾਂ ਉਹਨਾਂ ਲਈ ਆਨਲਾਈਨ ਅਰਜੀਆਂ ਦੇਣ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ
www.depwd.gov.in ਅਤੇ
www.awards.gov.in ਦੀ ਸਾਈਟਸ ਉੱਤੇ ਜਾ ਕੇ ਉਪਲੱਬਧ ਹਨ, ਇਹਨਾਂ ਗਾਈਡਲਾਈਨ ਅਤੇ ਪ੍ਰੋਫਾਰਮਾ ਅਨੁਸਾਰ ਵੱਖ ਵੱਖ ਕੈਟੀਗਿਰੀਆਂ ਅਧੀਨ ਜਿਹੜੇ ਵੀ ਯੋਗ ਉਮੀਦਵਾਰ ਸਾਲ 2024 ਦੇ ਲਈ ਸਰਕਾਰ ਵੱਲੋਂ ਸਟੇਟ ਪੱਧਰ ਤੇ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਲਈ ਆਪਣਾ ਬਿਨੈਪੱਤਰ ਦੇਣਾ ਚਾਹੁੰਦੇ ਹਨ ਤਾਂ ਉਹ ਸਿੱਧੇ ਤੌਰ ਤੇ
www.awards.gov.in ਵੈਬਸਾਈਟ ਤੇ ਜਾ ਕੇ ਕੇਵਲ ਆਨਲਾਈਨ ਵਿਧੀ ਰਾਹੀਂ ਮਿਤੀ 15 ਜੂਨ 2024 ਤੋਂ ਲੈ ਕੇ 31 ਜੁਲਾਈ 2024 ਤੱਕ ਅਪਲਾਈ ਕਰਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫਤਹਿਗੜ੍ਹ ਸਾਹਿਬ ਵੱਲੋਂ ਜਿਲ੍ਹੇ ਦੇ ਉਹਨਾਂ ਯੋਗ ਦਿਵਿਆਂਗਜਨ ਉਮੀਦਵਾਰਾਂ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਸਾਲ 2024 ਦੇ ਲਈ ਵੱਖ ਵੱਖ ਕੈਟਾਗਿਰੀਆਂ ਅਧੀਨ ਸਟੇਟ ਐਵਾਰਡ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਆਨਲਾਈਨ ਬਿਨੈਪੱਤਰ ਦੇਣ।