ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਇੰਮਪਰੂਵਮੈਂਟ ਟਰਸੱਟ ਨਾਭਾ ਦੇ ਸਹਿਯੋਗ ਨਾਲ਼ ਯੁਵਕ ਭਲਾਈ ਦਫ਼ਤਰ ਦੇ ਬਾਹਰ ਬੂਟੇ ਲਗਾਏ ਗਏ।
ਵਿਭਾਗ ਦੇ ਡਾਇਰੈਕਟਰ ਪ੍ਰੋ.ਵਰਿੰਦਰ ਕੁਮਾਰ ਕੌਸ਼ਿਕ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਰੁੱਖ ਹਨ ਤਾਂ ਹੀ ਧਰਤੀ ਉਪਰ ਜੀਵਨ ਸੰਭਵ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਹਰ ਇੱਕ ਮਨੁੱਖ ਦਾ ਨੈਤਿਕ ਫ਼ਰਜ਼ ਹੈ।
ਇੰਮਪਰੂਵਮੈਂਟ ਟਰਸੱਟ ਨਾਭਾ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ 'ਹੋਵੇ ਚਾਰੇ ਪਾਸੇ ਹਰਿਆਲੀ, ਵਾਤਾਵਰਣ ਲਈ ਇਹੀ ਖੁਸ਼ਹਾਲੀ' ਨਾਅਰੇ ਦੀ ਵਰਤੋਂ ਕੀਤੀ। ਇਸ ਮੌਕੇ ਪ੍ਰੋ. ਭੀਮਇੰਦਰ, ਸ਼੍ਰੀ ਯਾਦਵਿੰਦਰ ਸ਼ਰਮਾ ਅਤੇ ਯੁਵਕ ਭਲਾਈ ਵਿਭਾਗ ਤੋਂ ਡਾ. ਹਰਿੰਦਰ ਹੁੰਦਲ, ਡਾ. ਡੈਨੀ ਸ਼ਰਮਾ, ਸ਼੍ਰੀਮਤੀ ਸ਼ਮਸੇ਼ਰ ਕੌਰ, ਸ਼੍ਰੀਮਤੀ ਰਮਨਜੀਤ ਕੌਰ, ਸ਼੍ਰੀ ਪਰਦੀਪ ਸਿੰਘ, ਸ਼੍ਰੀ ਗੁਰਦੇਵ ਸਿੰਘ ਅਤੇ ਸ਼੍ਰੀ ਜਤਿੰਦਰ ਕੁਮਾਰ ਵੀ ਮੌਜੂਦ ਰਹੇ।