ਸੁਨਾਮ : ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਨਾਮ ਵੱਲੋਂ ਸ਼ੁੱਕਰਵਾਰ ਨੂੰ ਕਲਗੀਧਰ ਪਬਲਿਕ ਸਕੂਲ ਵਿਖੇ ਰੁੱਖ ਲਗਾਓ ਮੁਹਿੰਮ ਦੇ ਤਹਿਤ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ । ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ਼ ਨੇ ਬੋਲਦਿਆਂ ਕਿਹਾ ਕਿ ਸਾਡੀ ਸੰਸਥਾ ਜਿੱਥੇ ਪੌਦਿਆਂ ਨੂੰ ਲਗਾਉਣ ਦੀ ਮੁਹਿੰਮ ਵਿੱਢ ਰਹੀ ਹੈ ਉੱਥੇ ਉਸ ਨੂੰ ਪਾਲਣ ਦਾ ਪ੍ਰਬੰਧ ਵੀ ਪੂਰੀ ਤਰ੍ਹਾਂ ਕਰੇਗੀ ਇੱਕ ਇੱਕ ਪੌਦੇ ਦੀ ਰਖਵਾਲੀ ਕਰਨ ਵਾਸਤੇ ਵੀ ਉਪਰਾਲਾ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇਗਾ। ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰਖਤ ਲਾਏ ਜਾਣ ਇਸ ਮੌਕੇ ਸਕੂਲ ਦੇ ਇੱਕ ਵਿਦਿਆਰਥੀ ਅਰਸ਼ਦੀਪ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਬੂਟੇ ਲਾਉਣ ਦੀ ਮਹੱਤਤਾ ਦਾ ਸਾਡੇ ਜੀਵਨ ਵਿੱਚ ਕੀ ਰੋਲ ਹੈ ਇਸ ਬਾਰੇ ਵਿਸਥਾਰ ਪੂਰਵਕ ਦੱਸਿਆ , ਸਕੂਲ ਦੇ ਐਮਡੀ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਨੇ ਕਿਹਾ ਕਿ ਜਿੰਨੇ ਵੀ ਪੌਦੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਸਕੂਲ ਦੇ ਗਰਾਊਂਡ ਵਿੱਚ ਲਗਾਏ ਜਾਣਗੇ ਉਹਨਾਂ ਸਾਰਿਆਂ ਦਾ ਪਾਲਣ ਪੋਸ਼ਣ ਬੜੀ ਸ਼ਿੱਦਤ ਨਾਲ ਸਕੂਲ ਮੈਨੇਜਮੈਂਟ, ਸਟਾਫ ਤੇ ਵਿਦਿਆਰਥੀ ਕਰਨਗੇ ਤੇ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਇਹਨਾਂ ਪੌਦਿਆਂ ਦੀ ਗਰੋਥ ਵੀ ਇੱਕ ਪ੍ਰੋਗਰਾਮ ਦੇ ਤਹਿਤ ਜਨਤਕ ਕੀਤੀ ਜਾਵੇਗੀ। ਮੰਚ ਸੰਚਾਲਨ ਕਰਦੇ ਹੋਏ ਯਸ਼ਪਾਲ ਮੰਗਲਾ ਨੇ ਵੀ ਪੌਦਿਆਂ ਦੀ ਮਹੱਤਤਾ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਕਿਹਾ ਕਿ ਪੌਦੇ ਲਗਾਉਣ ਤੱਕ ਹੀ ਕੰਮ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਇਸ ਦੀ ਦੇਖਭਾਲ ਲਗਾਤਾਰ ਹੋਣੀ ਚਾਹੀਦੀ ਹੈ ਪੌਦੇ ਭਾਵੇਂ ਘੱਟ ਸੰਖਿਆ ਵਿੱਚ ਲੱਗਣ ਪਰੰਤੂ ਇਹਨਾਂ ਦੀ ਦੇਖਭਾਲ ਲਗਾਤਾਰ ਚਾਹੀਦੀ ਹੈ। ਉਨਾਂ ਨੇ ਸਕੂਲ ਦੇ ਸਟਾਫ ਅਤੇ ਬੱਚਿਆਂ ਵਿੱਚ ਵਾਤਾਵਰਨ ਪ੍ਰਤੀ ਸੰਜੀਦਗੀ ਦੀ ਸ਼ਲਾਘਾ ਵੀ ਕੀਤੀ ਜੋ ਕਿ ਮੈਨੇਜਮੈਂਟ ਵੱਲੋਂ ਸਮੇਂ ਸਮੇਂ ਤੇ ਵਾਤਾਵਰਨ ਸਬੰਧੀ ਪ੍ਰੋਜੈਕਟ ਕਰਕੇ ਪੈਦਾ ਕੀਤੀ ਗਈ ਹੈ। ਮਾਸਟਰ ਸਾਮ ਲਾਲ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖੇ ਕ੍ਰਿਸ਼ਨ ਸੰਦੋਹਾ ਨੇ ਇਸ ਮੌਕੇ ਹਾਜ਼ਰ ਹੋਏ ਸਾਰੇ ਮੈਂਬਰਾਂ ਦਾ ,ਸਕੂਲ ਮੈਨੇਜਮੈਂਟ ਦਾ ਸਕੂਲ ਸਟਾਫ ਦਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਜਸਵੰਤ ਕੌਰ ਹਰੀਕਾ, ਪ੍ਰਭਜੋਤ ਕੌਰ ਗਿੱਲ ਚੀਫ ਕੋਆਰਡੀਨੇਟਰ, ਮੰਗਤ ਰਾਮ ਕਾਂਸਲ, ਤਰਨਜੀਤ ਸਿੰਘ, ਲਾਜਪਤ ਰਾਏ, ਵੇਦ ਕਪੂਰ, ਬਲਵਿੰਦਰ ਭਾਰਦਵਾਸ, ਭਰਤ ਹਰੀ ਸ਼ਰਮਾ, ਰਾਜ ਕੁਮਾਰ ਆਦਿ ਹਾਜ਼ਰ ਸਨ।