ਤਿੰਨ ਦਿਨ ਤਕ ਚੱਲੇਗੀ ਪੀਐਮਟੀ
ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ 26 ਜੁਲਾਈ ਹਰਿਆਣਾ ਪੁਲਿਸ ਵਿਚ ਮਹਿਲਾ ਸਿਪਾਹੀ (ਆਮ ਡਿਊਟੀ) ਦੇ 1000 ਅਹੁਦਿਆਂ 'ਤੇ ਭਰਤੀ ਲਈ ਪੀਐਮਟੀ ਪ੍ਰੀਖਿਆ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀਲਾਲ ਖੇਡ ਪਰਿਸਰ ਵਿਚ ਸ਼ੁਰੂ ਹੋਈ।
ਸ੍ਰੀ ਹਿੰਮਤ ਸਿੰਘ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਰੀਰਿਕ ਮਾਪਦੰਡ ਲਈ ਖੇਡ ਵਿਭਾਗ ਤੋਂ ਮਹਿਲਾ ਕੋਚਾਂ ਦੀ ਡਿਊਟੀ ਲੱਗੀ ਹੈ। ਇਸ ਤੋਂ ਇਲਾਵਾ, ਹੋਰ ਮਾਹਰ ਵੀ ਪੂਰੀ ਪ੍ਰਕ੍ਰਿਆ ਦੀ ਨਿਗਰਾਨੀ ਕਰ ਰਹੇ ਹਨ। ਕਮਿਸ਼ਨ ਵੱਲੋਂ ਗ੍ਰਿਵੇਂਸਿਸ ਸੁਨਣ ਲਈ ਵੱਖ ਤੋਂ ਹੈਲਪ ਡੇਸਕ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਨੇ ਦਸਿਆ ਕਿ ਤਿੰੰਨ ਦਿਨ ਤਕ ਪੀਐਮਟੀ ਦਾ ਸ਼ੈਡੀਯੂਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਦਾ ਯਤਨ ਹੈ ਕਿ ਪੀਐਮਟੀ ਦੇ ਲਈ ਆਏ ਉਮੀਦਵਾਰਾਂ ਦੇ ਨਾਲ -ਨਾਲ ਉਨ੍ਹਾਂ ਦੇ ਮਾਂਪਿਆਂ ਵੀ ਪ੍ਰਬੰਧਾਂ ਤੋਂ ਸੰਤੁਸ਼ਟ ਹੋ ਕੇ ਜਾਣ।
ਉਨ੍ਹਾਂ ਨੇ ਦਸਿਆ ਕਿ 5000 ਪੁਰਸ਼ ਸਿਪਾਹੀ ਤੇ 1000 ਮਹਿਲਾ ਪੁਿਲਸ ਸਿਪਾਹੀਆਂ ਦੀ ਭਰਤੀ ਪ੍ਰਕ੍ਰਿਆ ਨੁੰ ਕਮਿਸ਼ਨ ਨੇ ਅੱਗੇ ਵਧਾਇਆ ਹੈ। ਇਸੀ ਤਰ੍ਹਾ ਸੀਈਟੀ ਗਰੁੱਪ-ਸੀ ਪਾਸ ਕਰ ਚੁੱਕੇ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਅਹੁਦਿਆਂ ਦਾ ਵਿਕਲਪ ਦਿੱਤਾ ਹੈ, ਉਸ 'ਤੇ ਵੀ ਭਰਤੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ।
ਟਾਯੋਗ ਵੱਲੋਂ ਪੀਐਮਟੀ ਵਿਚ ਸਾਰੇ ਮੁੱਢਲੀ ਜਨ ਸਹੂਲਤਾਂ ਦੇ ਕੀਤੇ ਗਏ ਬਿਹਤਰੀਨ ਪ੍ਰਬੰਧ ਮਹਿਲਾ ਉਮੀਦਵਾਰ
ਜੁਲਾਨਾ, ਜਿਲ੍ਹਾ ਜੀਂਦ ਤੋਂ ਆਈ ਸਾਹਿਬਾ ਨੇ ਦਸਿਆ ਕਿ ਊਹ ਦੂਜੀ ਵਾਰ ਪੁਲਿਸ ਭਰਤੀ ਦੇ ਲਈ ਆਈ ਹਨ। ਸਟੇਡੀਅਮ ਵਿਚ ਕਮਿਸ਼ਨ ਵੱਲੋਂ ਸਾਰੀ ਮੁੱਢਲੀ ਜਨ ਸਹੂਲਤਾਂ ਦੇ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀ ਪ੍ਰਕ੍ਰਿਆ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ। ਇਸੀ ਤਰ੍ਹਾ ਭਿਵਾਨੀ ਦੁਰਜਨਪੁਰ ਤੋਂ ਆਈ ਸਵਿਤਾ, ਚਰਖੀਦਾਦਰੀ ਤੋਂ ਆਈ ਸੁਨੀਤਾ ਤੇ ਪੰਚਕੂਲਾ ਦੀੀ ਨੇਤਹਾ ਨੇ ਵੀ ਪੀਐਮਟੀ ਪ੍ਰਕ੍ਰਿਆ 'ਤੇ ਸੰਤੋਸ਼ ਵਿਅਕਤ ਕੀਤਾ।
ਮਹਿਲਾ ਉਮੀਦਵਾਰ ਦੀ ਭਰਤੀ ਹੋਣ ਦੇ ਕਾਰਨ ਉਨ੍ਹਾਂ ਦੇ ਮਾਂਪਿਆਂ ਵੀ ਨਾਲ ਆਏ ਹੋਏ ਸਨ। ਕੁੱਝ ਮਾਂਪਿਆਂ ਨੇ ਕਿਹਾ ਕਿ ਉਮਸ ਦੇ ਚਲਦੇ ਪਾਣੀ ਦੀ ਜਰੂਰਤ ਪੈਂਦੀ ਹੈ। ਕਮਿਸ਼ਨ ਵੱਲੋਂ ਥਾਂ -ਥਾਂ ਵਾਟਰ ਕੈਂਪਰ ਤੇ ਪੱਖਿਆਂ ਦੀ ਵਿਵਸਥਾ ਕੀਤੀ ਗਈ।