ਮਾਲੇਰਕੋਟਲਾ : ਮਾਲੇਰਕੋਟਲਾ ਅੱਜ ਰੋਜ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਸੈਂਟਰਲ ਪਟਵਾਰ ਭਵਨ ਮਾਲੇਰਕੋਟਲਾ ਵਿਖੇ ਜ਼ਿਲ੍ਹਾਂ ਪ੍ਰਧਾਨ ਦੀਦਾਰ ਸਿੰਘ ਛੋਕਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਟਵਾਰੀ ਸਹਿਬਾਨ ਹਾਜ਼ਰ ਹੋਏ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਪਟਵਾਰੀਆਂ ਨੂੰ ਕਿਸੇ ਵੀ ਕੰਮ ਨੂੰ ਕਰਨ ਲਈ ਸਮਾਂ ਦਿੱਤਾ ਜਾਵੇ ਇੱਕੋ ਟਾਇਮ ਵਿੱਚ ਵੱਖ ਵੱਖ ਅਧਿਕਾਰੀਆਂ ਵੱਲੋਂ ਇੱਕ ਪਟਵਾਰੀ ਨੂੰ ਵੱਖ ਵੱਖ ਕੰਮ ਦੇਕੇ ਪਟਵਾਰੀ ਨੂੰ ਹਰਾਸਮੈਂਟ ਨਾ ਕੀਤਾ ਜਾਵੇ ਜ਼ਿਲ੍ਹੇ ਵਿਚ ਸੇਵਾ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਦੇ ਜ਼ੋ ਲੈਪਟਾਪ ਏ.ਐਸ.ਐਮ. ਪਾਸ ਜਮ੍ਹਾ ਹਨ ਉਹ ਨਵੇਂ ਪਟਵਾਰੀਆਂ ਨੂੰ ਤੁਰੰਤ ਅਲਾਟ ਕਰਵਾਏ ਜਾਣ ਮੋਜੂਦਾ ਸਮੇਂ ਵਿੱਚ ਜ਼ਿਲ੍ਹੇ ਅੰਦਰ 66 ਪਟਵਾਰ ਸਰਕਲਾਂ ਤੇ ਕੁੱਲ 22 ਪਟਵਾਰੀ ਕੰਮ ਕਰ ਰਹੇ ਹਨ ਇਸ ਲਈ ਵਧੀਆ ਕੰਮ ਕਰਨ ਵਾਲੇ ਪਟਵਾਰੀਆਂ ਨੂੰ ਇਸ ਵਾਰ 15 ਅਗਸਤ ਮੌਕੇ ਸਨਮਾਨਿਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਤਹਿਸੀਲ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਪਟਵਾਰੀਆਂ ਦੇ ਦਫ਼ਤਰ ਵਿਚ ਫਰਨੀਚਰ ਹੈ ਪ੍ਰੰਤੂ ਮਲੇਰਕੋਟਲਾ ਤਹਿਸੀਲ ਦੇ ਪਟਵਾਰੀਆਂ ਦੇ ਦਫ਼ਤਰ ਵਿਚ ਕੋਈ ਫਰਨੀਚਰ ਨਹੀਂ ਹੈ ਇਸ ਨੂੰ ਤੁਰੰਤ ਮੁਹੱਈਆ ਕਰਵਾਇਆ ਜਾਵੇ ਅਤੇ ਜ਼ਿਲੇ੍ਹ ਦੇ ਸਾਰੇ ਪਟਵਾਰੀਆਂ ਨੂੰ ਬਾਇੳਮੈਟ੍ਰਿਕ ਮੁਹੱਈਆ ਕਰਵਾਟਿਾ ਜਾਵੇ ਅਤੇ ਮੋਬਾਇਲ ਭੱਤਾ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਤਹਿਸੀਲ ਪ੍ਰਧਾਨ ਹਰਜੀਤ ਸਿੰਘ ਰਾਹੀ, ਪਟਵਾਰੀ ਹਰਵੀਰ ਸਿੰਘ ਸਰਵਾਰੇ, ਅਬਦੁਲ ਰਸ਼ੀਦ, ਮਹਾਂਵੀਰ ਗੋਇਲ, ਸਾਹਿਲ ਪਨਵਾਰ, ਸੁਮਨਪ੍ਰੀਤ ਸਿੰਘ, ਸਿਮਰਨਜੀਤ ਕੌਰ, ਪਰਮਜੀਤ ਸਿੰਘ, ਕਰਨ ਅਜੇਪਾਲ, ਦੁਸ਼ਯੰਤ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਮਨਦੀਪ ਕੌਰ ਅਤੇ ਕਨੂੰਗੋ ਅਤੇ ਕੁਮਾਰ ਜੀ ਹਾਜ਼ਰ ਸਨ