ਮੇਰਾ ਇਕਲੋਤਾ ਬੇਟਾ ਹੈ। ਉਹ ਹਮੇਸ਼ਾ ਆਪਣੇ ਸਾਰੇ ਕੰਮ ਆਪ ਕਰਦਾ ਹੈ। ਜਿਵੇਂ ਆਪਣੇ ਭਾਂਡੇ ਚੁੱਕਣੇ ਬਸਤਾ ਸਾਂਭਣਾ, ਮੇਰੇ ਨਾਲ ਰਸੋਈ ਵਿੱਚ ਮਦਦ ਕਰਨੀ, ਕਦੇ ਵੀ ਉਸਨੂੰ ਕਿਸੇ ਭਾਈ ਭੈਣ ਦੀ ਜਰੂਰਤ ਮਹਿਸੂਸ ਨਹੀਂ ਹੋਈ। ਸਾਡੇ ਘਰ ਰਿਸ਼ਤੇਦਾਰ ਵੀ ਆਉਂਦੇ ਉਸ ਨੂੰ ਪੁੱਛਦੇ ਤੇਰੀ ਭੈਣ ਜਾਂ ਭਰਾ ਹੋਣਾ ਚਾਹੀਦਾ। joy ਤਾਂ ਹਮੇਸ਼ਾ ਹੀ ਕਹਿੰਦਾ ਮੈਂ ਇਕੱਲਾ ਹੀ ਠੀਕ ਹਾਂ। ਮੈਨੂੰ ਕੋਈ ਭੈਣ ਭਰਾ ਨਹੀਂ ਚਾਹੀਦਾ ।ਅਸੀਂ ਕਿਤੇ ਵੀ ਘੁੰਮਣ ਜਾਂਦੇ ਹਾਂ ਤਾਂ ਉਸਨੂੰ ਸਿਰਫ ਅਤੇ ਸਿਰਫ ਆਪਣੇ ਪਿਤਾ ਜੀ ਦੀ ਕੰਪਨੀ ਹੀ ਚਾਹੀਦੀ ਹੁੰਦੀ।
ਪਰ ਅੱਜ ਅਚਾਨਕ Joy ਸਕੂਲੋਂ ਆ ਕੇ, ਸਕੂਲ ਦੀ ਵਰਦੀ ਉਤਾਰ ਰਿਹਾ ਸੀ। ਆਪਣਾ ਆਈ ਕਾਰਡ ਤੇ ਬੈਲਟ ਕਿੱਲੀ ਉੱਤੇ ਟੰਗਦਾ ਹੋਇਆ, ਇਕਦਮ ਉੱਚੀ ਉੱਚੀ ਕਹਿਣ ਲੱਗਾ ,ਮੰਮੀ ਜੀ ਮੇਰੀ ਇੱਕ ਭੈਣ ਹੋਣੀ ਚਾਹੀਦੀ ਸੀ। ਮੈਂ ਕਹਿੰਦਾ ਮੈਂ ਗਲਤ ਸੀ ਮੈਨੂੰ ਇੱਕ ਭੈਣ ਭਰਾ ਨਹੀਂ ਚਾਹੀਦਾ। ਮੈਂ ਉਸਨੂੰ ਬੜੇ ਪਿਆਰ ਨਾਲ ਬੈੱਡ ਤੇ ਬਿਠਾਇਆ ਆਪਣੀ ਗਲਵੱਕੜੀ ਵਿੱਚ ਲਿਆ ਕਿਹਾ, ਕੀ ਗੱਲ ਮੇਰੇ ਲਾਲ ਕੀ ਹੋਇਆ। ਅੱਜ ਤਾਂ ਉਹ ਕਹਿਣ ਲੱਗਾ ਕਿ ਅੱਜ ਸਕੂਲ ਵਿੱਚ ਰੱਖੜੀ ਬਣਾਉਣ ਦਾ ਮੁਕਾਬਲਾ ਸੀ। ਮੈਂ ਕਿਹਾ ਤੂੰ ਰਾਤ ਬਣਾਈ ਤਾ ਸੀ ,ਪੁੱਤ। ਉਹ ਕਹਿੰਦਾ ਮੇਰੇ ਸਾਰੇ ਦੋਸਤਾਂ ਦੀ ਰੱਖੜੀ ਉਹਨਾਂ ਦੀਆਂ ਭੈਣਾਂ ਨੇ ਬਣਾਈ ਬਸ ਮੈਂ ਹੀ ਆਪ ਬਣਾਈ ਤੇ ਮੇਰੀ ਰੱਖੜੀ ਇੰਨੀ ਵਧੀਆ ਵੀ ਨਹੀਂ ਸੀ। ਸਾਰੇ ਆਪਣੀਆਂ ਭੈਣਾਂ ਨਾਲ ਲੜਦੇ ਵੀ ਉਹ ਫਿਰ ਵੀ ਉਹਨਾਂ ਦੇ ਸਾਰੇ ਕੰਮ ਕਰਦੀਆਂ ਨੇ ,ਮੈਨੂੰ ਵੀ ਇੱਕ ਭੈਣ ਚਾਹੀਦੀ ਹੈ। ਗੱਲ ਬਿਲਕੁਲ ਸੱਚੀ ਸੀ, ਚਾਹੇ ਭੈਣ ਹੋਵੇ ਜਾਂ ਭਰਾ ਕੋਈ ਵੀ ਇਕੱਲਾ ਨਹੀਂ ਹੋਣਾ ਚਾਹੀਦਾ। ਸਿਆਣੇ ਕਹਿੰਦੇ ਹਨ, ਇਕੱਲਾ ਤਾਂ ਰੁੱਖ ਵੀ ਚੰਗਾ ਨਹੀਂ ਹੁੰਦਾ।
ਰੇਖਾ
ਈ ਟੀ ਟੀ ਅਧਿਆਪਕਾ
ਸ ਪ੍ਰ ਸ ਬੱਲੋਮਾਜਰਾ ।