ਸੁਨਾਮ : ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ਹੇਠ ਅਮਰ ਆਰਗੈਨਿਕ ਫਾਰਮ ਵਿਖੇ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਂਤਾ ਪੱਪਾ ਨੇ ਕਿਹਾ ਕਿ ਪੁਰਾਤਨ ਸਮੇਂ 'ਚ ਤੀਆਂ ਪਿੰਡਾਂ ਵਿੱਚ ਇੱਕੋ ਥਾਂ 'ਤੇ ਲੱਗਦੀਆ ਸਨ ਲੇਕਿਨ ਮੌਜੂਦਾ ਸਮੇਂ ਮੁਹੱਲਿਆਂ ਅਤੇ ਪੱਤੀਆਂ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਤੀਆਂ ਤੀਜ ਦੀਆਂ ਦੇ ਤਿਉਹਾਰ ਨੂੰ ਕਾਇਮ ਰੱਖਦੇ ਹੋਏ ਅਜੋਕੇ ਸਮੇਂ 'ਚ ਤੀਆਂ ਲਗਾਉਣ ਦੇ ਰੰਗ ਢੰਗ ਬਦਲ ਗਏ ਹਨ। ਸਾਂਝੀਆਂ ਥਾਵਾਂ ਦੀ ਜਗ੍ਹਾ ਪੈਲਸਾਂ ਤੇ ਕਲੱਬਾਂ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਮੌਕੇ ਸਜ ਵਿਆਹੀਆਂ ਕੁੜੀਆਂ ਵੱਲੋਂ ਆਪਣੇ ਪੇਕੇ ਪਿੰਡ ਆਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਸੀ ਲੇਕਿਨ ਹੁਣ ਰੈਸਟੋਰੈਂਟ ਤੀਆਂ ਮਨਾਉਣ ਦੇ ਮਹਿੰਗੇ ਟਿਕਾਣੇ ਬਣ ਗਏ ਹਨ। ਇਸ ਮੌਕੇ ਪ੍ਰਿਯਾ ਮਧਾਨ, ਮਾਹੀ ਮਧਾਨ, ਸੁਮਨ ਰਾਣੀ, ਲਲਿਤਾ ਪਾਠਕ, ਸਿਮਰਨ, ਰੰਜਨਾ ਸੈਣੀ, ਸਿਲਕੀ, ਚਿਰਾਗ, ਮਿਲਕੀ ਸਮੇਤ ਹੋਰ ਮੈਂਬਰ ਹਾਜ਼ਰ ਸਨ।