Tuesday, April 08, 2025

Haryana

ਹਰਿਆਣਾ ਵਿਧਾਨ ਸਭਾ ਚੋਣਾਂ: ਇਸ ਵਾਰ ’ਤੱਕੜੀ’ ਹੋਈ ਗਾਇਬ

September 23, 2024 04:25 PM
SehajTimes

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈਕੇ ਅੱਜ ਕੱਲ੍ਹ ਜਦੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਤਾਂ ਪਹਿਲੀ ਵਾਰ ਉਥੇ ਪੰਜਾਬੀ ਬੋਲਦੇ ਇਲਾਕਿਆਂ ਲਈ ਹਮੇਸ਼ਾ ਮੋਹਰੀ ਹੋਕੇ ਲੜਾਈ ਲੜਨ ਵਾਲੀ ਪਾਰਟੀ ਸ੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਉਮੀਦਵਾਰ ਉਤਾਰਨ ਤੋਂ ਕੋਹਾਂ ਦੂਰ ਹੋ ਗਈ ਹੈ।ਕਿਸੇ ਵੇਲੇ ਸ੍ਰੋਮਣੀ ਅਕਾਲੀ ਦਲ ਵੱਲੋਂ ਚੌਟਾਲਿਆਂ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਕੇ ਹਰਿਆਣਾ ਦੀਆਂ 8 ਤੋਂ 10 ਸੀਟਾਂ ਤੱਕ ਜਬਰਦਸ਼ਤ ਮੁਕਾਬਲਾ ਕੀਤਾ ਜਾਂਦਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹਰ ਵਾਰ ਹੀ ਨੀਲੀਆਂ ਪੱਗਾਂ ਸਜਾਕੇ ਮਾਲਵਾ ਖੇਤਰ ਦੇ ਨਾਲ ਲੱਗਦੇ ਹਰਿਆਣਾ ਦੇ ਇਲਾਕਿਆਂ ਵਿੱਚ ਹਰ-ਰੋਜ਼ ਸਵੇਰ ਸਾਰ ਚੋਣ ਪ੍ਰਚਾਰ ਲਈ ਨਿਕਲ ਜਾਂਦੇ ਸਨ ਅਤੇ ਦੇਰ ਸ਼ਾਮ ਪਿੰਡਾਂ ਦੇ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਪਾਰਟੀ ਅਤੇ ਉਸਦੇ ਭਾਈਵਾਲਾਂ ਦਾ ਜ਼ੋਰਦਾਰ ਸਾਥ ਦੇਣ ਦਾ ਸੱਦਾ ਦੇਕੇ ਵਾਪਸ ਮੁੜਦੇ ਸਨ। ਇਸ ਵਾਰ ਅਜੇ ਤੱਕ ਅਜਿਹੇ ਕਿਧਰੇ ਵਿਖਾਈ ਦੇਣ ਨਹੀਂ ਲੱਗਿਆ ਹੈ, ਹਾਲਾਂਕਿ ਚੋਣ ਪ੍ਰਚਾਰ ਪੂਰੀ ਤਰ੍ਹਾਂ ਮਘ ਗਿਆ ਹੈ।

ਵੇਰਵਿਆਂ ਅਨੁਸਾਰ ਸ੍ਰੋਮਣੀ ਅਕਾਲੀ ਦਲ ਨੇ ਫ਼ਤਿਆਬਾਦ,ਰਤੀਆ,ਟੌਹਾਣਾ,ਰੋੜੀ,ਕਾਲਿਆਂਵਾਲੀ,ਡੱਬਾਵਾਲੀ, ਸਿਰਸਾ,ਏਲਨਾਬਾਦ,ਅੰਬਾਲਾ ਅਤੇ ਕਈ ਹੋਰ ਹਲਕਿਆਂ ਵਿੱਚ ਧੂਮ-ਧੜੱਕੇ ਨਾਲ ਚੋਣ ਲੜਦਾ ਰਿਹਾ ਹੈ, ਪਰ ਇਸ ਵਾਰ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਕਿੱਧਰੇ ਨੀਲੀਆਂ ਪੱਗਾਂ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਵੱਡੇ ਜਥੇਦਾਰ ਪ੍ਰਚਾਰ ਕਰਦੇ ਵਿਖਾਈ ਨਹੀਂ ਦੇ ਰਹੇ ਹਨ। ਹਰਿਆਣਾ ਬਣਨ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ’ਚ ਪਹਿਲੀ ਵਾਰ ਇਹ ਸਮਾਂ ਆਇਆ ਹੈ, ਜਦੋਂ ਪੰਜਾਬ ਦੇ ਗੁਆਂਢੀ ਸੂਬੇ, ਜਿੱਥੇ ਪੰਜਾਬੀ ਸਿੱਖਾਂ ਦੀ ਲੱਖਾਂ ਵਿੱਚ ਗਿਣਤੀ ਹੈ, ਉਥੇ ਅਕਾਲੀ ਦਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਬਾਹਰ ਹੋਇਆ ਬੈਠਾ ਹੈ। ਭਾਵੇਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਸਾਥੀ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਅਤੇ ਉਨ੍ਹਾਂ ਸੁਪੱਤਰ ਓਮ ਪ੍ਰਕਾਸ਼ ਚੌਟਾਲਾ ਨਾਲ ਗੂੜ੍ਹੀ ਸਾਂਝ ਹੋਣ ਕਾਰਨ ਇਕੱਠਿਆਂ ਚੋਣਾਂ ਲੜਦੇ ਰਹੇ ਹਨ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਤੋਂ ਬਾਅਦ ਪਹਿਲੀ ਵਾਰ ਆਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਅਜਿਹਾ ਨਹੀਂ ਹੋਇਆ ਹੈ। ਇਨ੍ਹਾਂ ਦੋਨੋਂ ਨੇਤਾਵਾਂ ਦੀ ਭਰਾਵਾਂ ਵਰਗੀ ਸਾਂਝ ਕਿਸੇ ਤੋਂ ਲੁਕੀ ਨਹੀਂ ਅਤੇ ਅਨੇਕਾਂ ਵਾਰ ਅਕਾਲੀ ਦਲ ਦੇ ਆਗੂ ਚੌਟਾਲਿਆਂ ਦੇ ਚੋਣ ਨਿਸ਼ਾਨ ’ਤੇ ਚੋਣਾਂ ਵੀ ਲੜਦੇ ਰਹੇ ਹਨ, ਪਰ ਹੁਣ ਸ੍ਰੋਮਣੀ ਅਕਾਲੀ ਦਲ ਗੰਭੀਰ ਕਾਟੋ-ਕਲੇਸ਼ ਵਿੱਚ ਫਸਿਆ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ ਹੈ।

ਇਸ ਵੇਲੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਜੋ ਖੁਦ ਹਰਿਆਣਾ ਦੇ ਇੰਚਾਰਜ ਹਨ, ਕਿਸੇ ਵੱਡੇ ਚੋਣ ਜਲਸੇ ਵਿੱਚ ਸੰਬੋਧਨ ਕਰਦੇ ਅਜੇ ਤੱਕ ਵਿਖਾਈ ਨਹੀਂ ਦਿੱਤੇ ਹਨ। ਸ੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਵਾਰ ਹਰਿਆਣਾ ਵਿੱਚ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਇਨੇਲੋ ਦੀ ਮੱਦਦ ਕੀਤੀ ਜਾ ਰਹੀ ਹੈ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਤਿਆਬਾਦ, ਰਤੀਆ ਅਤੇ ਟੌਹਾਣਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਰਹੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਸ ਵਾਰ ਹਰਿਆਣਾ ਵਿੱਚ ਚੋਣਾਂ ਲੜਨ ਤੋਂ ਮਨਫ਼ੀ ਹੋਣ ਜਾਣ, ਇਹ ਪਾਰਟੀ ਦੀ ਆਪਸੀ ਪਾਟੋ-ਧਾੜ ਦਾ ਸਭ ਤੋਂ ਵੱਡਾ ਖਮਿਆਜ਼ਾ ਹੈ। ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਰਜਨ ਤੋਂ ਵੱਧ ਪਹਿਲੀ ਕਤਾਰ ਦੇ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦੇਣਾ ਇਹ ਸ੍ਰੋਮਣੀ ਅਕਾਲੀ ਦਲ ਦੀ ਵੱਡੀ ਬਦਕਿਸਮਤੀ ਹੈ ਕਿ ਪਾਰਟੀ ਜਲੰਧਰ ਦੀ ਜ਼ਿਮਨੀ ਚੋਣ ਤੋਂ ਬਾਅਦ ਹਰਿਆਣਾ ਵਿੱਚ ਵੀ ਚੋਣਾਂ ਲੜਨ ਜੋਗੇ ਨਹੀਂ ਰਹੇ ਹਾਂ।

 

Have something to say? Post your comment

 

More in Haryana

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ

ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕਰਨ : ਖੇਤੀਬਾੜੀ ਮੰਤਰੀ

ਨੌਜੁਆਨ ਪੀੜੀ ਜਿੰਨ੍ਹਾ ਸੰਸਕਾਰਵਾਨ ਹੋਵੇਗੀ, ਉਨ੍ਹਾਂ ਹੀ ਦੇਸ਼ ਕਰੇਗਾ ਤਰੱਕੀ - ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਰੋਹਾ ਮੈਡੀਕਲ ਕਾਲਜ ਵਿੱਚ ਕੀਤਾ ਮਹਾਰਾਜਾ ਅਗਰਸੇਨ ਦੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ

ਮਹਿਲਾ ਸ਼ਸ਼ਕਤੀਕਰਣ ਵਿੱਚ ਮੁੱਖ ਮੰਤਰੀ ਦਾ ਸਾਥ ਦੇ ਰਹੀ ਹੈ ਉਨ੍ਹਾਂ ਦੀ ਧਰਮਪਤਨੀ

ਗੈਰ-ਕਾਨੁੰਨੀ ਢੰਗ ਨਾਲ ਨੌਜੁਆਨਾਂ ਨੂੰ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੇ ਖਿਲਾਫ ਕੀਤੀ ਗਈ ਸਖਤ ਕਾਰਵਾਈ - ਮੁੱਖ ਮੰਤਰੀ

ਈਆਰਓ, ਡੀਈਓ, ਸੀਈਓ ਪੱਧਰ 'ਤੇ ਰਾਜਨੀਤਿਕ ਪਾਰਟੀਆਂ ਨਾਲ ਜਮੀਨੀ ਪੱਧਰ 'ਤੇ ਕੀਤੀ ਜਾ ਰਹੀਆਂ ਮੀਟਿੰਗਾਂ

ਜਲ੍ਹ ਸ਼ਕਤੀ ਮੁਹਿੰਮ-ਕੈਚ ਦ ਰੈਨ 2025 ਦੀ ਸ਼ੁਰੂਆਤ ਪੰਚਕੂਲਾ ਵਿੱਚ ਹੋਵੇਗੀ ਅੱਜ