ਚੰਡੀਗੜ੍ਹ : ਟ੍ਰਾਂਸਪੋਰਟ ਵਿਵਸਥਾ ਨੂੰ ਸੁਧਾਰਣਾ ਸਾਡੀ ਪ੍ਰਾਥਮਿਕਤਾ ਹੈ ਅਤੇ ਇਸ ਦੇ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਹਰਿਆਣਾ ਦੇ ਟ੍ਰਾਂਸਪੋਰਟ, ਉਰਜਾ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਇਹ ਗੱਲ ਦਿੱਲੀ ਦੌਰੇ ਦੇ ਬਾਅਦ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਮੀਡੀਆ ਨਾਲ ਗਲਬਾਤ ਦੌਰਾਨ ਕਹੀ। ਉਨ੍ਹਾਂ ਨੇ ਟ੍ਰਾਂਸਪੋਰਟ ਸੁਧਾਰ ਅਤੇ ਸੜਕ ਸੁਰੱਖਿਆ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝਾ ਕੀਤੇ।
ਸ੍ਰੀ ਅਨਿਲ ਵਿਜ ਨੇ ਦਸਿਆ ਕਿ ਦਿੱਲੀ ਵਿਚ ਪ੍ਰਬੰਧਿਤ ਮੀਟਿੰਗ ਵਿਚ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਸੜਕ ਦੁਰਘਟਨਾਵਾਂ ਅਤੇ ਟ੍ਰਾਂਸਪੋਰਟਸੁਧਾਰ ਦੇ ਮੁੱਦਿਆਂ 'ਤੇ ਵਿਸਤਾਰ ਨਾਲ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ 80 ਫੀਸਦੀ ਸੜਕ ਦੁਰਘਟਨਾਵਾਂ ਦਾ ਮੁੱਖ ਕਾਰਨ ਮਨੁੱਖ ਗਲਤੀਆਂ ਹਨ, ਜਿਨ੍ਹਾਂ ਵਿਚ ਡਰਾਈਵਰਾਂ ਦੀ ਬਹੁਤ ਵੱਧ ਥਕਾਨ ਇਕ ਸਮਸਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸੜਕਾਂ ਦੇ ਕਿਨਾਰੇ ਰੇਸਟ ਹਾਊਸ ਬਣਾਏ ਜਾਣ ਜਿੱਥੇ ਡਰਾਈਵਰ ਅਰਾਮ ਕਰ ਸਕਣ, ਅਤੇ ਖਾਣ-ਪੀਣ ਦੀ ਬਿਤਹਰ ਸਹੂਲਤਾਂ ਮਿਲਣ। ਹਰਿਆਣਾ ਟੂਰੀਜਮ ਦੇ ਨਾਲ ਮਿਲ ਕੇ ਪਬਲਿਕ ਟ੍ਰਾਂਸਪੋਰਟ ਵਿਚ ਗੁਣਵੱਤਾਪੂਰਣ ਭੋਜਨ ਵਿਵਸਥਾ ਉਪਲਬਧ ਕਰਾਉਣ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰੇਲਵੇ ਦੀ ਤਰਜ 'ਤੇ ਖਾਣ ਪੀਣ ਸੇਵਾਵਾਂ ਨੂੰ ਸੁਧਾਰਨ ਲਈ ਅਧਿਅੇਨ ਕੀਤਾ ਜਾ ਰਿਹਾ ਹੈ।
ਆਲ ਇੰਡੀਆ ਰੋਡ ਟ੍ਰਾਂਸਪੋਰਟਰਸ ਦੇ ਨਾਲ ਹੋਈ ਮੀਟਿੰਗ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੁੰ ਨਿਰਦੇਸ਼ ਦਿੱਤੇ ਗਏ ਹਨ ਕਿ ਗੱਡੀਆਂ ਦੀ ਓਵਰਲੋਡਿੰਗ ਰੋਕਨ।
ਨਵੀਂ ਸੜਕਾਂ ਅਤੇ ਰਾਜਮਾਰਗਾਂ ਦੇ ਨਿਰਮਾਣ 'ਤੇ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹਰਿਆਣਾ ਵਿਚ ਸੜਕਾਂ ਦਾ ਵਿਆਪਕ ਨੈਟਵਰਕ ਤਿਆਰ ਕੀਤਾ ਗਿਆ ਹੈ। ਨਵੀਂ ਸੜਕਾਂ ਨੇ ਸੂਬੇ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਇਆ ਹੈ, ਜਿਸ ਨਾਲ ਆਰਥਕ ਵਿਕਾਸ ਨੂੰ ਗਤੀ ਮਿਲੀ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਤੇਜੀ ਨਾਲ ਪ੍ਰਗਤੀ ਕਰ ਰਿਹਾ ਹੈ। ਸ੍ਰੀ ਨਰੇਂਦਰ ਮੋਦੀ ਨੇ ਸਿਆਸਤ ਦੀ ਦਿਸ਼ਾ ਬਦਲਦੇ ਹੋਏ ਕੰਮ ਕਰਨ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਨਾਉਣ ਦੇ ਉਨ੍ਹਾਂ ਦੇ ਸੰਕਲਪ ਨੂੰ ੧ਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਦਿੱਲੀ ਵਿਚ ਆਉਣ ਵਾਲੇ ਚੋਣਾਂ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਅਸੀਂ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਝੰਡਾ ਫਹਿਰਾ ਕੇ ਸ਼ੰਖਨਾਦ ਕਰ ਦਿੱਤਾ ਹੈ ਅਤੇ ਅਸੀਂ ਅਸ਼ਵੇਮਘ ਯੱਗ ਦਾ ਘੋੜਾ ਸਾਰੇ ਦੇਸ਼ ਲਈ ਛੱਡ ਦਿੱਤਾ ਹੈ ਅਤੇ ਇਹ ਜਿੱਥੇ-ਜਿੱਥੇ ਜਾਵੇਗਾ ਸਾਰੇ ਥਾ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇੱਥੇ ਦੇ ਬਾਅਦ ਮਹਾਰਾਸ਼ਟਰ ਦਾ ਚੋਣ ਹੋਇਆ, ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਅਤੇ ਹੁਣ ਦਿੱਲੀ ਦੇ ਚੋਣ ਹੋਣ ਜਾ ਰਹੇ ਹਨ ਦਿੱਲੀ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਵੇਗੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਇਕ ਝੂਠੀ ਅਤੇ ਧੋਖੇਬਾਜ ਪਾਰਟੀ ਹੈ। ਇਸ ਪਾਰਟੀ ਦੇ ਸਾਰੇ ਨੇਤਾ ਅੰਨਾ ਹਜਾਰੇ ਦੇ ਅੰਦੋਲਨ ਤੋਂ ਨਿਕਲੇ ਹਨ ਜੋ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਹਨ। ਉਸ ਅੰਦੋਲਨ ਵਿਚ ਰਾਜਨੀਤੀ ਪਾਰਟੀ ਬਨਾਉਣ ਦਾ ਕੋਈ ਏਜੰਡਾ ਨਈਂ ਸੀ। ਜਨਤਾ ਸੱਭ ਕੁੱਝ ਜਾਣਦੀ ਹੈ ਅਤੇ ਇਸ ਪਾਰਟੀ ਦਾ ਦਿੱਲੀ ਚੋਣ ਵਿਚ ਕੋਈ ਭਵਿੱਖ ਨਹੀਂ ਹੈ।