ਲੋਕਾਂ ਦੀ ਸਰਲ ਆਵਾਜਾਈ ਨੂੰ ਧਿਆਨ ਵਿਚ ਰੱਖ ਬਣਾਇਆ ਜਾਵੇ ਟ੍ਰੈਫਿਕ ਡਾਇਵਰਜਨ ਪਲਾਨ - ਰਾਓ ਨਰਬੀਰ ਸਿੰਘ
ਮੈਟਰੋ ਨਿਰਮਾਣ ਪ੍ਰਕ੍ਰਿਆ ਵਿਚ ਡ੍ਰੇਨੇਜ ਸਿਸਟਮ ਨੂੰ ਪ੍ਰਭਾਵਿਤ ਕੀਤੇ ਬਿਨ੍ਹਾ ਫਲਾਈਓਵਰ ਤੇ ਅੰਡਰਪਾਸ ਵਰਗੀ ਹੋਰ ਸਹੂਲਤਾਂ ਵਿਚ ਵਾਧੇ ਲਈ ਸਮਾਨਾਂਤਰ ਨਿਰਮਾਣ ਕੰਮ ਕਰਨ ਜੀਐਮਡੀਏ - ਉਦਯੋਗ ਅਤੇ ਵਪਾਰ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਜੀਐਮਡੀਏ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿਚ ਮਿਲੇਨਿਯਮ ਸਿਟੀ ਸੈਂਟਰ ਤੋਂ ਰੇਲਵੇ ਸਟੇਸ਼ਨ, ਸੈਕਟਰ-22 ਤੇ ਸਾਈਬਰ ਸਿਟੀ ਦੇ ਵਿਚ ਮੈਟਰੋ ਵਿਸਤਾਰੀਕਰਣ ਦੀ ਪ੍ਰਕ੍ਰਿਆ ਵਿਚ ਆਮ ਜਨਤਾ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ ਤੇ ਇਸ ਪੂਰੀ ਪਰਿਯੋਜਨਾ ਵਿਚ ਮੌਜੂਦਾ ਸੀਵਰੇਜ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ।
ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਇਹ ਗੱਲ ਅੱਜ ਮੈਟਰੋ ਦੇ ਵਿਸਤਾਰੀਕਰਣ ਦੇ ਪ੍ਰਸਤਾਵਿਤ ਰੂਟ ਦਾ ਗੁਰੂਗ੍ਰਾਮ ਮੈਟਰੋ ਰੇਲ ਲਿਮੀਟੇਡ (ਜੀਐਮਆਰਐਲ) ਜੀਐਮਡੀਏ ਦੇ ਅਧਿਕਾਰੀਆਂ ਦੇ ਨਾਲ ਨਿਰੀਖਣ ਦੌਰਾਨ ਜਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਹੀ। ਮੈਟਰੋ ਪਰਿਯੋਜਨਾ ਦੀ ਡੀਪੀਆਰ ਬਨਾਉਣ ਦੀ ਪ੍ਰਕ੍ਰਿਆ ਜਾਰੀ ਹੈ। ਜਿਸ ਵਿਚ ਮੰਤਰੀ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਆਮਜਨਤਾ ਦੀ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਨੇ ਪ੍ਰਸਤਾਵਿਤ ਰੂਟ ਦਾ ਨਿਰੀਖਣ ਕਰ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਟਰੋ ਦੇ ਕੰਮ ਨੂੰ ਤੇ੧ੀ ਨਾਲ ਅੱਗੇ ਵਧਾਇਆ ਜਾਵੇ। ਇਸ ਤੋਂ ਇਲਾਵਾ, ਲੋਕਾਂ ਨੂੰ ਮੈਟਰੋ ਨਿਰਮਾਣ ਦੌਰਾਨ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ ਅਤੇ ਆਵਾਜਾਈ ਸੁਚਾਰੂ ਰੂਪ ਨਾਲ ਸੰਚਾਲਿਤ ਰਹੇ, ਉਸ ਸਬੰਧ ਵਿਚ ਵੀ ਬਿਹਤਰੀਨ ਯੋਜਨਾ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਵੱਡਾ ਨਿਰਮਾਣ ਇੰਫ੍ਰਾਸਟਕਚਰ ਖੜਾ ਕੀਤਾ ਜਾਂਦਾ ਹੈ, ਤਾਂ ਉਹ ਲੰਬੇ ਸਮੇਂ ਤੱਕ ਚੱਲੇ ਅਤੇ ਲੋਕਾਂ ਨੂੰ ਲਾਭ ਮਿਲੇ, ਅਜਿਹੀ ਯੋਜਨਾ ਅਧਿਕਾਰੀਆਂ ਨੂੰ ਬਨਾਉਣੀ ਚਾਹੀਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇਸ ਪੂਰੀ ਪਰਿਯੋਜਨਾ ਵਿਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਪ੍ਰਸਤਾਵਿਤ ਰੂਟ ਵਿਚ ਮੌਜੂਦਾ ਸਰਵੀਸੇਜ ਜਿਵੇਂ ਡੇ੍ਰਨੇਜ ਸਿਸਟਮ, ਬਿਜਲੀ, ਪੀਣ ਦਾ ਪਾਣੀ, ਸੀਵਰੇਜ ਸਮੇਤ ਹੋਰ ਮਹਤੱਵਪੂਰਨ ਸਹੂਲਤਾਂ ਨੂੰ ਘੱਟ ਤੋਂ ਘੱਟ ਪ੍ਰਭਾਵਿਤ ਕੀਤਾ ਜਾਵੇ ਅਤੇ ਜੇਕਰ ਉਹ ਸਹੂਲਤਾਂ ਪ੍ਰਭਾਵਿਤ ਹੁੰਦੀਆਂ ਹਨ ਤਾਂ ਇਸ ਦੇ ਹੱਲ ਸਬੰਧਿਤ ਕੰਮ ਮੈਟਰੋ ਨਿਰਮਾਣ ਕੰਮ ਤੋਂ ਪਹਿਲਾਂ ਪੂਰੇ ਕੀਤੇ ਜਾਣ। ਨਾਲ ਹੀ ਨਿਰਮਾਣ ਪ੍ਰਕ੍ਰਿਆ ਵਿਚ ਇਹ ਵੀ ਧਿਆਨ ਰੱਖਿਆ ਜਾਵੇ ਕਿ ਜੋ ਟ੍ਰੈਫਿਕ ਡਾਇਵਰਜਨ ਪਲਾਨ ਬਣੇ ਉਸ ਵਿਚ ਜਾਮ ਦੀ ਸਥਿਤੀ ਨਾ ਬਣੇ।
ਉਦਯੋਗ ਅਤੇ ਵਪਾਰ ਮੰਤਰੀ ਨੇ ਜੀਐਮਡੀਏ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਇਸ ਪਰਿਯੋ੧ਨਾ ਨਾਲ ਅਥਾਰਿਟੀ ਨੂੰ ਫਲਾਈਓਵਰ ਅਤੇ ਅੰਡਰਪਾਸ ਨੂੰ ਲੈ ਕੇ ਜੋ ਵੀ ਨਿਰਮਾਣ ਕੰਮ ਕਰਨਾ ਹੈ ਉਹ ਵੀ ਮੈਟਰੋ ਨਿਰਮਾਣ ਕੰਮ ਦੇ ਸਮਾਨਾਤਕ ਰੂਪ ਨਾਲ ਚੱਲੇ। ਉਨ੍ਹਾਂ ਨੇ ਪ੍ਰਸਤਾਵਿਤ ਰੂਟ 'ਤੇ ਅਲਾਇਨਮੈਂਟ ਦਾ ਕੰਮ ਇਕ ਮਹੀਨੇ ਵਿਚ ਫ੍ਰੀਜ਼ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਇਸ ਪੂਰੇ ਕੰਮ ਵਿਚ ਇਹ ਵਿਸ਼ੇਸ਼ ਧਿਆਨ ਰੱਖਣ ਕਿ ਇਸ ਪੂਰੀ ਪ੍ਰਕ੍ਰਿਆ ਵਿਚ ਗੁਰੂਗ੍ਰਾਮ ਦਾ ਡੇ੍ਰੇਨੇਜ ਸਿਸਟਮ ਤੋਂ ਕਿਸੇ ਵੀ ਤਰ੍ਹਾ ਨਾਲ ਪ੍ਰਭਾਵਿਤ ਨਾ ਹੋਵੇ। ਮੰਤਰੀ ਨ ਸੈਕਟਰ 23 ਸਥਿਤ ਰੇ੧ਾਂਗਲਾ ਚੌਕ ਤੋਂ ਪੁਰਾਣੇ ਦਿੱਲੀ ਰੋਡ ਤੱਕ ਡੇ੍ਰੇਨੇ੧ ਦੀ ਲੇਗ ਵਨ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਮਾਨਸੂਨ ਦੇ ਸਮੇਂ ਇਸ ਲੇਗ 'ਤੇ ਪਾਣੀ ਦਾ ਬਹੁਤ ਵੱਧ ਲੋਡ ਹੁੰਦਾ ਹੈ। ਅਜਿਹੇ ਵਿਚ ਇਸ ਮਾਰਗ 'ਤੇ ਮੈਟਰੋ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੜਕ ਦੇ ਚੌੜਾਕਰਣ ਤੇ ਲੇਗ ਵਨ ਵਿਚ ਕੀ ਜਰੂਰੀ ਬਦਲਾਅ ਕਰਨੇ ਹਨ ਉਹ ਨਿਰਧਾਰਿਤ ਸਮਂ ਸੀਮਾ ਵਿਚ ਹੋਵੇ।
ਗੌਰਤਲਬ ਹੈ ਕਿ ਪਰਿਯੋਜਨਾ ਦੇ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਸਬੰਰ ਮਹੀਨੇ ਵਿਚ ਗੁਰੂਗ੍ਰਾਮ ਵਿਚ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਜਿਸ ਵਿਚ ਅਧਿਕਾਰੀਆਂ ਵੱਲੋਂ ਦਸਿਆ ਗਿਆ ਸੀ ਕਿ ਮਿਲੇਨਿਯਮ ਸਿਟੀ ਤੋਂ ਸਈਬਰ ਸਿਟੀ, ਗੁਰੂਗ੍ਰਾਮ ਦੇ ਵਿਚ ਚੱਲਣ ਵਾਲੀ ਮੈਟਰੋ ਰੇਲ ਦੀ ਵਿਸਤਾਰ ਪਰਿਯੋਜਨਾ ਰਿਪੋਰਟ ਨੂੰ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਜੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਇਸ ਪਰਿਯੋਜਨਾ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 16 ਫਰਵਰੀ, 2024 ਨੂੰ ਰਿਵਾੜੀ ਵਿਚ ਰੱਖਿਆ ਗਿਆ ਸੀ। ਮੀਟਿੰਗ ਵਿਚ ਅਧਿਕਾਰੀਆਂ ਨੂੰ ਦਸਿਆ ਸੀ ਕਿ ਗੁਰੂਗ੍ਰਾਮ ਵਿਚ ਮੈਟਰੋ ਵਿਸਤਾਰੀਕਰਣ ਦਾ ਨਿਰਮਾਣ ਕੰਮ 1 ਮਈ, 2025 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। 28.50 ਕਿਲੋਮੀਟਰ ਲੰਬੀ ਇਸ ਮੈਟਰੋ ਰੇਲ ਲਾਇਨ 'ਤੇ ਕੁੱਲ 27 ਸਟੇਸ਼ਨ ਹੋਣਗੇ ਅਤੇ ਇੱਕ ਡਿਪੋ ਦਾ ਵੀ ਨਿਰਮਾਣ ਕੀਤਾ ਜਾਵੇਗਾ ਜਿਸ ਤੋਂ 8 ਸਟੇਸ਼ਨ ਮਾਡਲ ਸਟੇਸ਼ਨ ਹੋਣਗੇ। ਇਸ ਪਰਿਯੋਜਨਾ 'ਤੇ ਕਂਦਰ ਸਰਕਾਰ ਵੱਲੋਂ 896.19 ਕਰੋੜ ਰੁਪਏ ਅਤੇ ਹਰਿਆਣਾ ਸਰਕਾਰ ਵੱਲੋਂ 4556.53 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਤੋਂ ਇਲਾਵਾ, ਇਸ ਪਰਿਯੋਜਨਾ ਦੇ ਤਹਿਤ ਮੀਡੀਅਮ ਮੈਟਰੋ ਨੂੰ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਸਟੈਂਡਰਡ ਗੇ੧ 'ਤੇ ਸੰਚਾਲਿਤ ਹੋਵੇਗੀ। ਇਸ ਤੋਂ ਇਲਾਵਾ, ਇਹ ਮੈਟਰੋ ਸੀਬੀਟੀਸੀ ਮਤਲਬ ਕੰਮਿਊਨੀਕੇਸ਼ਨ ਬੇਸਡ ਟ੍ਰੇਨ ਕੰਟਰੋਲ ਸਿੰਗਨਲ 'ਤੇ ਅਧਾਰਿਤ ਹੋਵੇਗੀ ਅਤੇ ਵੱਧ ਤੋਂ ਵੱਧ ਸਪੀਡ 80 ਕਿਲੋਮੀਟਰ ਪ੍ਰਤੀ ੰਘਟਾ ਹੋਵੇਗੀ।