ਨਾ ਰਹੀ ਹੁਣ
ਅੱਖੀਂ ਹੰਝੂ ਆ ਜਾਂਦੇ,
ਤੈਨੂੰ ਚੇਤੇ ਕਰਕੇ।
ਦੇਖ ਕਿਵੇਂ ਦਿਨ ਕੱਟ ਰਿਹਾ,
ਯਾਦ ਤੇਰੀ 'ਚ ਮਰਕੇ।
ਸ਼ੌ ਰੂਮ 'ਚ ਪਏ ਸੂਟ ਦੇਖਕੇ,
ਆਵੇ ਯਾਦ ਤੇਰੀ ਤੇ ਸੂਟਾਂ ਦੀ ਆਵੇ।
ਕਿਉਂ ਨਾ ਮਿਲੇ, ਕਾਰਨ ਦੱਸ ਮੈਨੂੰ,
ਕਿਹੜਾ ਫ਼ਿਕਰ ਪਿਆ, ਵੱਢ ਵੱਢ ਖਾਵੇ।
ਨਾ ਰਹੀ, ਹੁਣ ਨੈਣ ਜੋਤੀਏ,
ਨੈਣਾਂ 'ਚ ਮੇਰੇ ਜੋਤੀ ਏ।
ਹੁਣ ਨਾ ਮਿਲੇ, ਸੰਗਰੂਰਵੀ ਨੂੰ,
ਤੇਰੀ ਨੀਅਤ ਖੋਟੀ ਏ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463