ਪੈਸਾ
ਨਾ ਗੱਲ ਕਰੋ,ਸਤਿਕਾਰਾਂ ਦੀ,
ਇੱਥੇ ਤਾਂ ਕਦੇ,ਪਿਆਰ ਨਹੀ ਮਿਲ ਦਾ।
ਨਹੀਂ ਸੁਣਨ ਵਾਲਾ,ਕੋਈ ਗੱਲ ਇੱਥੇ,
ਰੋ ਰੋ ਸੁਣਾ ਭਾਵੇਂ ,ਕਿੰਨਾ ਹਾਲ ਦਿਲ ਦਾ।
ਪੈਸੇ ਬਿਨਾਂ ਤਾਂ ਹੁੰਦੀ,ਕਦੇ ਪੁੱਛ ਪ੍ਰਤੀਤ ਨਹੀਂ,
ਪੈਸੇ ਬਿਨ ਕਦੇ ਕਿਸੇ ਦਾ,ਕੋਈ ਇੱਥੇ ਮੀਤ ਨਹੀਂ।
ਪੈਸੇ ਬਿਨ ਇੱਥੇ,ਸਤਿਕਾਰ ਨਹੀਂ ਮਿਲ ਦਾ।
ਪੈਸੇ ਬਿਨ ਯਾਰ,ਪਿਆਰ ਨਹੀਂ ਮਿਲ ਦਾ।
ਨਾ ਗੱਲ ਕਰੋ ਸਤਿਕਾਰਾਂ ਦੀ,
ਇੱਥੇ ਤਾਂ ਕਦੇ,ਪਿਆਰ ਨਹੀਂ ਮਿਲ ਦਾ।
ਦੇਖਿਆ ਪੈਸਿਆਂ ਵਾਲਾ, ਸੁੱਖ ਪਾਏ ਜੀ।
ਦੇਖਿਆ ਨਾਲੇ ਜੀਵਨ ਵਧੀਆ ਹੰਢਾਏ ਜੀ।
ਕੰਮ ਦੇਵੇ ਭਗਵਾਨ,ਨਾ ਮਿਹਨਤ ਕਰਨੋਂ ਡਰਦਾ।
ਸੱਚ ਆਖਾਂ ਪੈਸੇ ਪਿੱਛੇ, ਨਹੀਂਓ ਕਦੇ ਮਰਦਾ।
ਇਸ ਨਾਲ ਕੁਝ ਕਰਨੀਆਂ,ਪੂਰੀਆਂ ਜ਼ਰੂਰਤਾਂ ਨੇ।
ਕਿਤਾਬ ਛਪਵਾਉਣੀ,ਨਾਲੇ ਸੋਹਣੀਆਂ ਮੂਰਤਾਂ ਨੇ।
ਪੈਸਿਆਂ ਦੀ ਗੱਲ ਕਰਾਂ,ਨਾ ਛੱਲ ਕਰਾਂ।
ਨਾ ਹੀ ਪੈਸਾ ਪੈਸਾ,ਹਰ ਪਲ ਕਰਾਂ।
ਲੋੜ੍ਹ ਵੇਲੇ ਨਾ ਮਿਲੇ,ਮਨ ਘਬਰਾਉਂਦਾ ਏ।
ਨਾ ਮਿਲੇ ਜੇ ਕਦੇ ਤਾਂ,ਰੋਣਾ ਵੀ ਆਉਂਦਾ ਏ।
ਇੱਛਾਵਾਂ ਅਧੂਰੀਆਂ ਪੂਰੀਆਂ ਸਾਰੀਆਂ ਕਰਨੀਆਂ ਨੇ।
ਨਾ ਨਾਲ ਪੈਸਿਆਂ ਅਸਾਂ,ਤਿਜੌਰੀਆਂ ਭਰਨੀਆਂ ਨੇ।
ਉਮਰ ਸਾਰੀ "ਸੰਗਰੂਰਵੀ",ਨਾ ਪੈਸੇ ਜੋੜ ਸਕਿਆ ਲੋਕੋ।
ਨਾ ਹੀ ਕਦਮ ਭੈੜਾ ਕਦੇ,ਕੋਈ ਅੱਕ ਚਕਿਆ ਲੋਕੋ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463