ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿਚ ਸੰਤੁਲਿਤ ਵਿਕਾਸ ਲਈ ਸੰਕਲਪ ਪੱਤਰ ਰਾਹੀਂ ਵਿਕਾਸ ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ। ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਵਿਚ ਹੀ ਸੰਕਲਪ ਪੱਤਰ ਦੇ 18 ਵਾਦਿਆਂ ਨੂੰ ਪੂਰਾ ਕਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਇਆ ਹੈ ਅਤੇ ਅੱਗੇ ਵੀ ਤੇਜੀ ਨਾਲ ਸੰਕਲਪਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀ ਦੇ ਨਾਲ ਹਰਿਆਣਾ ਦਾ ਵਿਕਾਸ ਤਿੰਨ ਗੁਣਾ ਤੇਜ ਗਤੀ ਨਾਲ ਟ੍ਰਿਪਲ ਇੰਜਨ ਦੀ ਸਰਕਾਰ ਕਰੇਗੀ।
ਮੁੱਖ ਮੰਤਰੀ ਸ਼ੁਕਰਵਾਰ ਨੂੰ ਇਸਮਾਈਲਾਬਾਦ ਵਿਚ ਪ੍ਰਬੰਧਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਲੋਕਸਭਾ, ਵਿਧਾਨਸਭਾ ਤੋਂ ਪਹਿਲਾਂ ਸੂਬੇ ਦੀ ਜਨਤਾ ਦੇ ਨਾਲ ਜੋ ਵਾਦੇ ਕੀਤੇ ਸਨ, ਉਨ੍ਹਾਂ ਵਾਦਿਆਂ ਨੂੰ ਪੁਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਸਰਕਾਰ ਆਪਣੇ ਇੱਕ-ਇੱਕ ਵਾਦੇ ਨੂੰ ਸਮੇਂ ਰਹਿੰਦੇ ਪੂਰਾ ਕਰਨ ਦਾ ਕੰਮ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ ਲੋਕਾਂ ਦੇ ਹਿੱਤ ਵਿਚ ਇਤਿਹਾਸਿਕ ਫੈਸਲੇ ਕੀਤੇ। ਇਸ ਸਮੇਂ ਦੌਰਾਨ 25 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਕਿਡਨੀ ਦੇ ਰੋਗੀਆਂ ਲਈ ਫਰੀ ਡਾਇਲਸਿਸ ਦੀ ਸਹੂਲਤ ਪ੍ਰਦਾਨ ਕੀਤੀ ਗਈ। 15 ਲੱਖ ਤੋਂ ਵੱਧ ਮਹਿਲਾਵਾਂ ਨੂੰ 500 ਰੁਪਏ ਵਿਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਸਰਕਾਰ ਨੈ 15 ਹਜਾਰ ਤੋਂ ਵੱਧ ਲੋਕਾਂ ਨੂੰ ਪਲਾਟ ਦਿੱਤੇ। ਇਹ ਪ੍ਰਕ੍ਰਿਆ ਹੁਣ ਵੀ ਜਾਰੀ ਹੈ ਅਤੇ ਯੋਗ ਲੋਕ ਫਾਰਮ ਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਵਿਚ ਪਹਿਲੇ ਪੜਾਅ ਵਿਚ 14 ਕਸਬਿਆਂ ਅਤੇ ਸ਼ਹਿਰਾਂ ਵਿਚ 15 ਹਜਾਰ 250 ਗਰੀਬ ਪਰਿਵਾਰਾਂ ਨੂੰ 30-30 ਗਜ ਦੇ ਪਲਾਟਾਂ ਦੇ ਅਲਾਟ-ਪੱਤਰ ਸੌਂਪੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਕਿਸਾਨਾਂ ਨੂੰ ਸਾਰੀ ਫਸਲਾਂ ਐਮਐਸਪੀ 'ਤੇ ਖਰੀਦੀ ਜਾ ਰਹੀ ਹੈ। ਸਰਕਾਰ ਨੇ ਪੱਟੇਦਾਰ ਕਿਸਾਨਾਂ ਦੀ ਜਮੀਨ ਦਾ ਮਾਲਿਕਾਨਾ ਹੱਕ ਦਿੱਤਾ ਹੈ। ਪੰਚਾਇਤੀ ਭੁਮੀ 'ਤੇ ਜਿਨ੍ਹਾਂ ਲੋਕਾਂ ਦੇ ਮਕਾਨ 20 ਸਾਲ ਤੋਂ ਵੱਧ ਸਮੇਂ ਤੋਂ ਬਣੇ ਹੋਏ ਹਨ, ਅਜਿਹੇ ਪਰਿਵਾਰਾਂ ਨੂੰ ਇੰਨ੍ਹਾਂ ਮਕਾਨਾਂ ਦਾ ਮਾਲਿਕ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ 20 ਸਾਲ ਤੋਂ ਵੱਧ ਸਮੇਂ ਤੋਂ ਕਿਬਾਏ ਜਾਂ ਲੀਜ਼ਅਤੇ ਲਾਇਸੈਂਸ ਫੀਸ 'ਤੇ ਚੱਲ ਰਹੀ ਪਾਲਿਕਾਵਾਂ ਦੀ ਦੁਕਾਨਾਂ ਤੇ ਮਕਾਨਾਂ ਦੀ ਮਲਕੀਅਤ ਉਨ੍ਹਾਂ 'ਤੇ ਕਾਬਿਜ ਵਿਅਕਤੀਆਂ ਨੂੰ ਹੀ ਦਿੱਤੀ ਜਾਵੇ। ਇਸ ਦੇ ਲਈ ਅਸੀਂ ਇੱਕ ਨੀਤੀ ਬਣਾਈ ਹੈ, ਜਿਸ ਵਿਚ ਕਾਬਿਜ ਵਿਅਕਤੀ ਨੂੰ ਮਾਲਿਕਾਨਾ ਹੱਕ ਲਈ ਕਲੈਕਟਰ ਰੇਟ ਤੋਂ ਵੀ ਘੱਟ ਰੇਟ ਦੀ ਅਦਾਇਗੀ ਕਰਨੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਇੰਫ੍ਰਾਸਟਕਚਰ ਮਜਬੂਤ ਬਨਾਉਣ 'ਤੇ ਵਿਸ਼ੇਸ਼ ਜੋਰ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਬਾਲਾ ਕੋਟਪੁਤਲੀ ਗ੍ਰੀਨਫੀਲਡ ਕੋਰੀਡੋਰ-ਐਨ.ਐਚ 152 -ਡੀ 10,646 ਕਰੋੜ ਰੁਪਏ ਦੀ ਲਾਗਤ ਨਾਲ ਬਣਾਂਇਆ ਗਿਆ। ਅੰਬਾਲਾ-ਹਿਸਾਰ ਵਾਇਆ ਕੈਥਲ ਕੌਮੀ ਰਾਜਮਾਰਗ ਨੰਬਰ-10 ਫੋਰ ਲੇਨ ਦਾ ਨਿਰਮਾਣ 1200 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਇਸ ਤੋਂ ਇਲਾਵਾ, ਜਲ੍ਹ ਸਪਲਾਈ ਨੂੰ ਵਧਾਉਣ, ਸੜਕਾਂ ਦੀ ਮੁਰੰਮਤ, ਸਫਾਈ ਆਦਿ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ।
ਪ੍ਰੋਗਰਾਮ ਵਿਚ ਸਾਂਸਦ ਨਵੀਨ ਜਿੰਦਲ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।