ਕਿਹੜਾ ਖਿੱਚ ਰਿਹਾ,
ਮੇਰੇ ਦਿਲ ਦੀ ਡੋਰ।
ਮਸਤੀ ਸਭ ਨੂੰ ਚੜ੍ਹਦੀ ਐ,
ਹੁਣ ਤੱਕ ਕੇ ਤੋਰ।
ਮਿਲਿਆ ਮੈਨੂੰ ਸੀ,
ਉਹ ਵਿੱਚ ਕਚਹਿਰੀ।
ਮੁੰਡਾ ਲੱਗਦਾ ਸੀ ,
ਲੱਗਦਾ ਸੀ ਸ਼ਹਿਰੀ।
ਚੰਗੀ ਕੱਢੀ ਸੀ,
ਕੱਢੀ ਸੀ ਉਸਨੇ ਟੋਰ।
ਮਸਤੀ ਸਭ ਨੂੰ ਚੜ੍ਹਦੀ.......
ਪਤਾ ਨਹੀਂ ਚੰਗੀ,
ਕਿਹੜੀ ਗੱਲ ਲੱਗੀ।
ਕਹਿੰਦੈ," ਦਿਲ ਦੇ ਸੌਦੇ ਚ,
ਨਾ ਮਾਰੀ ਠੱਗੀ।"
ਫਿਰਦੇ ਨੇ ਇੱਥੇ,
ਕਈ ਹਰਾਮਖ਼ੋਰ।
ਮਸਤੀ ਸਭ ਨੂੰ ਚੜ੍ਹਦੀ ........
ਲਫ਼ਜ਼ਾਂ ਦਾ ਉਹ,
ਅਜਿਹਾ ਬੁਣਦਾ ਬਾਣਾ।
ਇਉਂ ਬੋਲਦਾ ਹੈ,
ਜਿਉਂ ਗਾਉਂਦਾ ਗਾਣਾ।
ਹਰ ਵੇਲੇ ਉਹ,
ਕਰਦਾ ਨਹੀ ਸ਼ੌਰ।
ਮਸਤੀ ਸਭ ਨੂੰ ਚੜ੍ਹਦੀ.........
ਉਸਦੇ ਗ਼ਮ ਵਿੱਚ,
ਘੁਲਦੀ ਜਾਵਾਂ ਅੰਦਰੋਂ ਅੰਦਰੀ।
ਰਾਤੀ ਸੌਣ ਨਾ ਦਿੰਦੀ ਏ,
ਸੱਜਣਾਂ ਦੀ ਯਾਦ ਚੰਦਰੀ।
ਹੁਣ ਨਾ ਨੱਚਦਾ,"ਸੰਗਰੂਰਵੀ"
ਮੇਰੇ ਦਿਲ ਦਾ ਮੋਰ।
ਮਸਤੀ ਸਭ ਨੂੰ ਚੜ੍ਹਦੀ .........
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463