8 ਮਾਰਚ, ਔਰਤ ਦਿਵਸ ਤੇ ਵਿਸ਼ੇਸ਼
ਆਪ ਤੋਂ ਛੋਟੀਆਂ ਧੀਆਂ ਭੈਣਾਂ..
ਵੱਡੀਆਂ ਨੂੰ ਮਾਤਾ ਜੀ ਕਹਿਣਾ..
ਲੋਕੋ ਸੋਚ ਵਿਚਾਰ ਕਰੋ...
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ...
ਔਰਤ ਦਾ ਸਤਿਕਾਰ ਕਰੋ...
ਪੈਰ ਦੀ ਜੁੱਤੀ ਕਿਉਂ ਨੇ ਕਹਿੰਦੇ..
ਕਿਉਂ ਰੋਲਣ ਇਹਦੀ ਪੱਤ ਦਰਿੰਦੇ..
ਬੇਸ਼ਰਮੀ ਦੀਆਂ ਘਟੀਆ ਲੋਕੋ
ਹੱਦਾਂ ਨਾ ਤੁਸੀਂ ਪਾਰ ਕਰੋ...
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ...
ਔਰਤ ਦਾ ਸਤਿਕਾਰ ਕਰੋ ...
ਕਿਹੜੀ ਗੱਲੋਂ ਇਹ ਘੱਟ ਕਹਾਵੇ..
ਮਾਈ ਭਾਗੋ ਬਣ ਜੰਗ ਨੂੰ ਜਾਵੇ ...
ਗੁਰੂ ਨਾਨਕ ਜੀ ਉੱਸਤਤ ਕਰਦੇ
ਜਾਨ ਤੋਂ ਵੱਧ ਕੇ ਪਿਆਰ ਕਰੋ ...
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ ...
ਔਰਤ ਦਾ ਸਤਿਕਾਰ ਕਰੋ ...
ਮਾਂ, ਧੀ, ਭੈਣ ਦਾ ਰੋਲ ਨਿਭਾਉਦੀ..
ਇਹ ਹਰ ਰਿਸ਼ਤਾ ਖ਼ੂਬ ਨਿਭਾਉਂਦੀ..
ਇਹ ਸਰਮਾਇਆ ਸਾਡਾ ਲੋਕੋ
ਮਾੜਾ ਨਾ ਵਿਵਹਾਰ ਕਰੋ ..
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ ..
ਔਰਤ ਦਾ ਸਤਿਕਾਰ ਕਰੋ...
ਇਹ ਜਨਮੇਂ ਗੁਰੂਆਂ ਪੀਰਾਂ ਨੂੰ ...
ਸਿੰਘ ਭਗ਼ਤ ਸਰਾਭੇ ਵੀਰਾਂ ਨੂੰ ...
#ਚੀਮਾਂ ਆਖੇ ਜੱਗ ਜਨਣੀ ਨੂੰ
ਸਿਜਦਾ ਲੱਖ ਲੱਖ ਵਾਰ ਕਰੋ ...
ਇਹਦਾ ਰੁਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ ...
ਔਰਤ ਦਾ ਸਤਿਕਾਰ ਕਰੋ...
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716) 908-3631✍️