ਨਸ਼ਿਆਂ ਦੀ ਮਾਰ
ਨਸ਼ਿਆਂ ਦੀ ਭਰਮਾਰ,ਨਸ਼ਿਆਂ ਦੀ ਮਾਰ।
ਕਰ ਦਿੱਤੇ ਨੇ ਤਬਾਹ,ਹੱਸਦੇ ਵੱਸਦੇ ਪਰਿਵਾਰ।
ਦੱਸੋ ਮੈਨੂੰ,ਦੱਸੋ,ਹੈ ਕੌਣ ਕਸੂਰਵਾਰ।
ਦੇਸ਼,ਸਮਾਜ,ਜਾਂ ਫਿਰ,ਹੈ ਸਰਕਾਰ।
ਅੰਦਰੋਂ ਅੰਦਰੀਂ,ਖੋਖਲਾ,ਕੌਣ ਕਰੇ?
ਦੇਸ਼,ਸਮਾਜ,ਸਾਡਾ ਸਾਰਾ ਸੰਸਾਰ।
ਕਰਦਾ ਕੱਠਾ ਕੋਈ,ਕਾਰੂ ਖਜ਼ਾਨਾ,
ਨਸ਼ਿਆਂ ਦਾ,ਕਰ ਕਰ ਕਾਰੋਬਾਰ।
ਨਸ਼ਿਆਂ ਸਿਰ,ਤੁਰੇ ਤੋਰੀ ਫੁਲਕਾ,
ਖਾਏ ਮਲਾਈ,ਮੋਟੀ ਸਰਮਾਏਦਾਰ।
ਕਰੋ ਖ਼ਾਤਮਾ,ਗੱਲਾਂ ਛੱਡੋ ਸਾਰੀਆਂ,
ਬਚਾਓ ਮਿਲ,ਸਾਰੇ ਸੱਭਿਆਚਾਰ।
ਨਾਨੀ ਨਸ਼ਿਆਂ ਦੀ,ਬਣਾਏ ਕੋਈ,
ਹੱਦੋਂ ਵੱਧ ਹੈ,ਬਦਕਾਰ ਨਰ ਨਾਰ।
ਨਸ਼ਿਆਂ ਦੀ ਭਰਮਾਰ,ਨਸ਼ਿਆਂ ਦੀ ਮਾਰ।
ਕਰ ਦਿੱਤੇ ਨੇ ਤਬਾਹ,ਹੱਸਦੇ ਵੱਸਦੇ ਪਰਿਵਾਰ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com