ਨਸ਼ੇੜੀ ਬਦਕਾਰ
ਕੁੱਝ ਦਿਨ ਪਹਿਲਾਂ ਦੁਕਾਨ ਤੇ,
ਆਈ ਸੀ ਅਰਜ਼ੀ ਲਿਖਵਾਉਣ ਨਾਰ।
ਕਹਿੰਦੀ ਪੰਦਰਾਂ ਸਾਲ ਨੇ ਹੋ ਗਏ,
ਤਦ ਤੋਂ ਰਹੀ,ਪਤੀ ਦੇ ਜ਼ੁਲਮ ਸਹਾਰ।
ਪੇਕੇ ਘਰ ਦਾ ਖਾ ਗਿਆ,ਮੇਰਾ ਸਾਰਾ ਇਸਤਰੀ ਧੰਨ,
ਸੁਹਰੇ ਘਰ ਦਾ ਖਾ ਗਿਆ,ਸਾਰਾ ਕਾਰੋਬਾਰ।
ਚੋਰੀਆਂ ਵੀ ਹੈ ਕਰਦਾ,ਨਾਲੇ ਕਰੇ ਤੋਡ਼੍ਹ ਭੰਨ,
ਕੰਮ ਕੋਈ ਨਹੀਂ ਕਰਦਾ,ਮਾਰੇ ਠੱਗੀ ਹਜ਼ਾਰ।
ਇੱਜ਼ਤ ਮੇਰੀ ਰੋਲਤੀ, ਉਸ ਚੰਦਰੇ ਬਦਕਾਰ ।
ਜ਼ਬਰੀ ਨਾਲ ਲਿਜਾਇ ਕੇ ,ਕਰਾਏ ਦੇਹ ਵਪਾਰ।
ਆਦਤਾਂ ਇਸ ਦੀਆਂ ਵੇਖ ਕੇ, ਬੇਦਖ਼ਲ ਕਰਿਆ ਪਰਿਵਾਰ ।
ਘਰ ਖਰੀਦ ਨਾ ਸਕਿਆ, ਬਣਾਇਆ ਇਸ ਕਿਰਾਏਦਾਰ।
ਔਖੇ ਸੌਖੇ ਦਿਨ਼ ਕੱਟ ਲੈਂਦੀ,ਜੇ ਲਿਆਂਦਾ ਛਿੱਲ਼ੜਾਂ ਚਾਰ।
ਏਸ ਨਸ਼ੇੜੀ ਨੇ ਵੇਚੀ ,ਦਾਜ ਚ ਮਿਲੀ ਨਵੀਂ ਨਕੋਰ ਕਾਰ।
ਬੰਦੀ ਬਣਾ ਰੱਖਿਆ, ਜੀਵਨ ਨਰਕ ਸਮਾਨ,
ਧੱਕੇ ਸ਼ਾਹੀਆਂ ਸਹਿਕੇ, ਨਾ ਰਹੀ ਹੱਡੀਂ ਜਾਨ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463