ਆਈਲੈਟਸ
ਆਈਲੈਟਸ ਕਰਨੋਂ ਪਹਿਲਾਂ ਸਾਰੇ,
ਟੈਕਨੀਕਲ, ਮੈਕਨੀਕਲ ਕੋਰਸ ਕਰੋ।
ਲੈ ਤਜਰਬਾ ਦੋ ਚਾਰ ਸਾਲ ਦਾ ਚੰਗਾ,
ਫਿਰ ਫ਼ਾਰਮ ਆਈਲੈਟਸ ਦੇ ਹੀ ਭਰੋ।
ਬਚੋ ਫਰਜ਼ੀ ਏਜੰਟਾਂ ਤੋਂ ਹਰ ਵੇਲ਼ੇ ਹੀ,
ਨਾ ਮਾਪਿਆਂ ਨੂੰ ਬਿਪਤਾ ਵਿੱਚ ਪਾਉਣਾ।
ਬਿਪਤਾ ਵੇਲੇ ਰੱਖਣਾ ਹਿੰਮਤ, ਹੌਸਲਾਂ,
ਮਿਹਨਤ ਕਰਨੋਂ ਨਾ ਕਦੇ ਘਬਰਾਉਣਾ।
ਕਰ ਆਈਲੈਟਸ ਪਹੁੰਚੋ ਜਦ ਵਿਦੇਸ਼,
ਨਾ ਮਜ਼ਬੂਰੀ ਵਿੱਚ ਗ਼ਲਤ ਪਾਸੇ ਜਾਣਾ।
ਹੋ ਸ਼ਿਕਾਰ ਡਿਪਰੈਸ਼ਨ ਦਾ ਕਹੇ ਸੰਗਰੂਰਵੀ,
ਨਾ ਗ਼ਲਤ ਕਦਮ ਉਠਾਉਣਾ।
ਜ਼ਮੀਨ ਜਾਇਦਾਦ ਫਿਰ ਬਣਾ ਲਵਾਂਗੇ,
ਹਿੰਮਤ ਹਾਰ ਨਾ ਜਾਨ ਗਵਾਉਣਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463