ਸਿਰ ਪਈ ਤੇ
ਕੀ ਕਰੀਏ ਹੁਣ ਚਾਹ ਕੇ,
ਸਹਾਰਾ ਨਹੀਂ ਲੱਭਦਾ।
ਖਾਂਦੇ ਫਿਰਦੇ ਮਾਰਾਂ ਲਹਿਰਾਂ ਦੀਆਂ,
ਕਿਨਾਰਾ ਨਹੀਂ ਲੱਭਦਾ।
ਮੂੰਹ ਉੱਤੇ ਨੇ ਜਿਹੜੇ,
ਜੀ ਜੀ ਕਰਦੇ,
ਪਿੱਠ ਪਿੱਛੇ ਨੇ ਕਈ,
ਗਾਲ਼ਾਂ ਕੱਢਦੇ ਰਹਿੰਦੇ ਨੇ।
ਉੱਲੂ ਸਿੱਧਾ ਕਰਕੇ ਕਈ,
ਕਿਹੜਾ ਸੂਬਾ ਖੱਤਰੀ,
ਢੱਡਰੀਆਂ ਵਾਲਾ ਰਹਿੰਦੇ ਕਹਿੰਦੇ ਨੇ।
ਸਿਰ ਪਈ ਤੇ ਆਕੇ ਕਈ,
ਪੈਰਾਂ ਥੱਲੇ ਅੱਗ ਮਚਾ ਦਿੰਦੇ।
ਬਚਾ ਲਓ ਤੁਸੀਂ ਮੈਨੂੰ ਡੁੱਬਦਿਆਂ ਨੂੰ ਸੰਗਰੂਰਵੀ,
ਕਹਿ ਕਹਿ ਝੜ੍ਹੀ ਹੰਝੂਆਂ ਦੀ ਲਾ ਦਿੰਦੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463