Monday, March 31, 2025
BREAKING NEWS
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

Social

ਬੋਝ

March 16, 2025 07:54 AM
Amarjeet Cheema (Writer from USA)

ਗੱਲ 2006 ਦੀ ਆ। ਮੈਨੂੰ ਮੇਰੇ ਹਮ ਜਮਾਤੀ ਦੋਸਤ ਨੇ ਮੰਗ ਪਾ ਦਿੱਤੀ, ਕਹਿੰਦਾ ਯਾਰ ਮੈਨੂੰ ਕੁੱਝ ਪੈਸੇ ਦੀ ਜ਼ਰੂਰਤ ਆ , ਕੁੜੀ ਦਾ ਵਿਆਹ ਕਰਨਾ, ਮੁੰਡਾ ਬਾਹਰੋਂ ਆਇਆ ਤੇ ਇਹ ਕੰਮ ਝੱਟ ਪੱਟ ਕਰਨਾ ਪੈ ਗਿਆ। ਜੇ ਇਹ ਰਿਸ਼ਤਾ ਹੱਥੋਂ ਨਿੱਕਲ ਗਿਆ ਤੇ ਮੇਰੀ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਦਾ, ਤੇਰੇ ਪੈਰ ਧੋ ਧੋ ਪੀਆ ਕਰਾਂਗਾ। ਮੇਰੀ ਪੱਗ ਤੇਰੇ ਪੈਰਾਂ ਵਿੱਚ ਹੈ, ਚੁੱਕ ਕੇ ਸਿਰ ਤੇ ਰੱਖਦੇ ਜਾਂ ਠੁੱਡਾ ਮਾਰਕੇ ਉਹ ਮਾਰ। ਗੱਲ ਕਰਦੇ ਕਰਦੇ ਉਹ ਰੋਣ ਲੱਗ ਪਿਆ ਤੇ ਕਹਿੰਦਾ ਕਿ ਮੇਰੇ ਦੋ ਭਰਾ ਬਾਹਰ ਨੇ ਤੇ ਉਹਨਾਂ ਨੂੰ ਜਦੋਂ ਮੈਂ ਆਪਣੀ ਹਾਲਤ ਦੱਸੀ ਤਾਂ ਉਹਨਾਂ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਬੜੀਆਂ ਉਮੀਦਾਂ ਨਾਲ ਤੈਨੂੰ ਫੋਨ ਕੀਤਾ,ਬੜੇ ਮਾਣ ਨਾਲ, ਦੇਖੀ ਕਿਤੇ ਮਾਣ ਨਾ ਤੋੜ ਦੇਵੀ। ਅਸੀਂ ਬਾਹਰਲੇ ਬੰਦੇ ਇਮੋਸ਼ਨਲ ਹੁੰਦੇ ਆ। ਦੋਸਤਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਹੱਕ ਹਲਾਲ ਦੀ ਕਮਾਈ ਨੂੰ ਖੂਹ ਵਿੱਚ ਸੁੱਟ ਦਿੰਦੇ ਹਾਂ ਜੋ ਕਦੇ ਵਾਪਸ ਨਹੀਂ ਆਉਂਦੀ।ਮਤਲਬ ਨਿੱਕਲੇ ਤੇ ਜਦ ਇਹੋ ਜਿਹੇ ਰਿਸ਼ਤੇਦਾਰ, ਦੋਸਤ ਪੈਸੇ ਉਧਾਰ ਲੈ ਕੇ ਮੁੱਕਰ ਜਾਂਦੇ ਨੇ, ਬਹਾਨੇ ਮਾਰਦੇ ਨੇ ਤਾਂ ਦਿਲ ਬਹੁਤ ਦੁਖੀ ਹੁੰਦਾ ਹੈ। ਇਹੋ ਜਿਹੇ ਮਨਹੂਸ ਚਿਹਰੇ ਕਈ ਚੰਗੇ ਮਿੱਤਰਾਂ, ਰਿਸ਼ਤੇਦਾਰਾਂ ਦਾ ਅੱਗਾ ਮਾਰ ਦਿੰਦੇ ਹਨ ਤੇ ਕਈ ਵਾਰੀ ਲੋੜਵੰਦ ਸੱਜਣਾਂ ਨੂੰ ਵੀ ਨਾਂਹ ਕਰਨੀ ਪੈਂਦੀ ਹੈ ਕਿਉਂਕਿ ਸਾਨੂੰ ਇਹੋ ਜਿਹੇ ਮਨਹੂਸ ਚਿਹਰੇ ਹੋਰ ਦੂਜਿਆਂ ਵਿੱਚ ਵੀ ਦਿਸਣ ਲੱਗ ਪੈਂਦੇ ਨੇ। ਕਹਿੰਦੇ ਨੇ ਦੁੱਧ ਦਾ ਸੜਿਆ ਬੰਦਾ ਲੱਸੀ ਨੂੰ ਵੀ ਫੂਕ ਮਾਰਕੇ ਪੀਂਦਾ। ਮੇਰੇ ਦਿਮਾਗ ਤੇ ਇੱਕ ਕਿਸਮ ਦਾ ਬੋਝ ਪੈ ਗਿਆ ਪਈ ਕੀ ਕਰਾਂ ਤੇ ਕੀ ਨਾ।

ਮੈਂ ਆਪਣੀ ਘਰਵਾਲੀ ਤੇ ਸੱਸ ਨੂੰ ਨਾਲ ਲੈ ਕੇ ਕੈਨੇਡਾ ਜਾਣ ਦੀ ਸਲਾਹ ਬਣਾਈ। ਉਸ ਟਾਈਮ ਅਸੀਂ ਪੈਸੇ ਜ਼ਿਆਦਾਤਰ ਮਨੀ ਇਕਸਚੇਂਜ ਵਾਲਿਆਂ ਰਾਹੀਂ ਭੇਜਦੇ ਹੁੰਦੇ ਸੀ। ਡਾਲਰ ਦਾ ਰੇਟ ਵੀ ਵਧੀਆ ਮਿਲ ਜਾਂਦਾ ਸੀ ਤੇ ਪੈਸੇ ਵੀ ਅੱਜ ਦਿਉ ਤੇ ਕੱਲ੍ਹ ਨੂੰ ਤੁਹਾਡੇ ਘਰ ਪਹੁੰਚ ਜਾਂਦੇ ਸਨ। ਅਮਰੀਕਾ ਤੋਂ ਪਾਰ ਕਰਨ ਲੱਗਿਆ ਸਾਨੂੰ ਇਮੀਗ੍ਰੇਸ਼ਨ ਵਾਲੇ ਪੁੱਛ-ਗਿੱਛ ਕਰਦੇ ਹਨ ਕਿ ਕਿੰਨੇ ਨਕਦ ਪੈਸੇ ਨੇ ਤੁਹਾਡੇ ਕੋਲ। 10 ਹਜ਼ਾਰ ਡਾਲਰ ਤੋਂ ਵੱਧ ਤੁਸੀਂ ਲਿਜਾ ਨਹੀਂ ਸਕਦੇ। ਨਿੱਕਲ ਗਏ ਤਾਂ ਤੁਹਾਡੀ ਕਿਸਮਤ ਫ਼ਸ ਗਏ ਤਾਂ ਤੁਹਾਡੇ ਪੈਸੇ ਜ਼ਬਤ ਕਰ ਲੈਂਦੇ ਸਨ। ਇਹ ਵੀ ਮੇਰੇ ਦਿਮਾਗ ਤੇ ਬੜਾ ਵੱਡਾ ਬੋਝ ਬਣ ਗਿਆ ਕਿ ਕਿਸ ਤਰਾਂ ਕਰਾਂਗੇ। ਮੈਂ ਕੀ ਕੀਤਾ 9 ਹਜ਼ਾਰ ਡਾਲਰ ਆਪਣੀ ਜੇਬ ਵਿੱਚ ਪਾ ਲਿਆ, 8 ਹਜ਼ਾਰ ਆਪਣੀ ਜਨਾਨੀ ਨੂੰ ਦੇ ਦਿੱਤਾ ਤੇ ਸੱਤ ਹਜ਼ਾਰ ਆਪਣੀ ਸੱਸ ਨੂੰ ਫੜਾ ਦਿੱਤਾ ਤੇ ਨਸੀਹਤ ਕੀਤੀ ਕਿ ਤੁਸੀਂ ਕੁਝ ਨਹੀਂ ਬੋਲਣਾ ਕਿਉਂਕਿ ਇੰਮੀਗ੍ਰੇਸ਼ਨ ਵਾਲੇ ਸਵਾਲ ਸਿਰਫ਼ ਗੱਡੀ ਚਲਾਉਣ ਵਾਲੇ ਨੂੰ ਪੁੱਛਦੇ ਨੇ। ਅਸੀਂ ਤਿੰਨੇ ਜਣੇ ਬਾਰਡਰ ਤੇ ਪਹੁੰਚ ਗਏ ਤੇ ਮੇਰੇ ਦਿਮਾਗ ਉੱਤੇ ਇਹ ਬੋਝ ਵਧਦਾ ਜਾ ਰਿਹਾ ਸੀ ਕਿ ਪਰਮਾਤਮਾ ਅੱਜ ਕਿਸੇ ਤਰਾਂ ਬਚਾ ਦੇਵੇ। ਆਫਿਸਰ ਨੇ ਮੈਨੂੰ ਕੁੱਝ ਸਵਾਲ ਕੀਤੇ, ਕਿੱਥੇ ਜਾ ਰਹੇ ਤੇ ਕਿਉਂ ਜਾ ਰਹੇ, ਕਿੰਨੇ ਦਿਨਾਂ ਲਈ ਜਾ ਰਹੇ ਤੇ ਆਖ਼ਰੀ ਸਵਾਲ ਕੀਤਾ ਕਿ ਨਕਦੀ ਪੈਸੇ ਕਿੰਨੇ ਨੇ ਤੇਰੇ ਕੋਲ। ਮੈਂ ਕਿਹਾ ਕਿ 9 ਕੁ ਹਜ਼ਾਰ ਡਾਲਰ। ਸਾਨੂੰ ਤਿੰਨਾਂ ਨੂੰ ਅੰਦਰ ਪੁੱਛਗਿੱਛ ਲਈ ਭੇਜ ਦਿੱਤਾ। ਮੈਂ ਆਪਣੀ ਘਰਵਾਲੀ ਨੂੰ ਸਮਝਾ ਦਿੱਤਾ ਕਿ ਤੁਸੀਂ ਕਿਸੇ ਨੇ ਕੁੱਝ ਨਹੀਂ ਬੋਲਣਾ। ਆਫਿਸਰ ਮੈਨੂੰ ਕਹਿੰਦਾ ਜੋ ਕੁੱਝ ਜੇਬ ਵਿੱਚ ਹੈ ਖਾਲੀ ਕਰਦੇ। ਮੈਂ ਪੈਸੇ ਕੱਢਕੇ ਮੇਜ਼ ਉੱਤੇ ਰੱਖ ਦਿੱਤੇ। ਸਾਨੂੰ ਤਿੰਨਾਂ ਨੂੰ ਇਸ਼ਾਰਾ ਕੀਤਾ ਕਿ ਕੁਰਸੀ ਤੇ ਬੈਠ ਜਾਉ। ਪੈਸੇ ਗਿਣਕੇ ਕਹਿੰਦਾ ਇਹ ਸਾਢੇ ਨੌਂ ਹਜ਼ਾਰ ਨੇ। ਜੇ ਮੈਂ ਚਾਹਾਂ ਤਾਂ ਪੰਜ ਸੌ ਡਾਲਰ ਰੱਖ ਸਕਦਾ ਹਾਂ ਪਰ ਇਸ ਵਕਤ ਮੈਂ ਤੈਨੂੰ ਜਾਣ ਦਿੰਦਾ ਹਾਂ ਤੇ ਅੱਗੇ ਤੋਂ ਇਸ ਤਰਾਂ ਨਾ ਕਰੀਂ। ਮੈਂ ਉਹਦਾ ਦਾ ਧੰਨਵਾਦ ਕੀਤਾ ਤੇ ਸੋਚਿਆ ਪਈ ਜਾਨ ਬਚੀ ਤੋਂ ਲਾਖੋਂ ਪਾਏ।

ਮੇਰੀ ਘਰਵਾਲੀ ਵਾਲੇ ਤੇ ਸੱਸ ਵਾਲੇ ਪੈਸੇ ਸੁਰੱਖਿਅਤ ਬਚ ਗਏ। ਅਸੀਂ ਇੱਥੋਂ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਕੇ ਬਚ ਜਾਂਦੇ ਹਾ ਪਰ ਇਸ ਤਰਾਂ ਕਰਨਾਂ ਨਹੀਂ ਸੀ ਚਾਹੀਦਾ। ਸੋ ਕਈ ਵਾਰੀ ਯਾਰਾਂ ਲਈ ਕੁਰਬਾਨੀ ਕਰਨੀ ਪੈਂਦੀ ਹੈ। ਕਾਰ ਵਿੱਚ ਬੈਠ ਕੇ ਅਸੀਂ ਰੱਬ ਦਾ ਸ਼ੁਕਰ ਕੀਤਾ ਕਿ ਅੱਜ ਸਾਡੀ ਮਿਹਨਤ ਦੀ ਕਮਾਈ ਬੱਚ ਗਈ। ਜੇ ਇਹਨਾਂ ਦੇ ਪਰਸ ਵੀ ਫੋਲ ਲੈਂਦੇ ਤਾਂ ਸਾਡੇ ਪੈਸੇ ਗੌਰਮਿੰਟ ਦੇ ਖਾਤੇ ਵਿੱਚ ਚਲੇ ਜਾਣੇ ਸੀ। ਜਦੋਂ ਇਹ ਸਾਰੀ ਕਹਾਣੀ ਆਪਣੇ ਦੋਸਤ ਨੂੰ ਦੱਸੀ ਤਾਂ ਉਹਨੇ ਕੋਈ ਗੰਭੀਰਤਾ ਨਹੀਂ ਦਿਖਾਈ ਤੇ ਅੱਗੋਂ ਦੰਦੀਆਂ ਕੱਢ ਰਿਹਾ ਸੀ, ਅਖੇ ਹੀਂ ਹੀਂ ਹੀਂ......। 

ਅਸੀਂ ਮਨੀਇਕਸਚੇਂਜ ਵਾਲਿਆਂ ਨੂੰ ਪੈਸੇ ਜਮ੍ਹਾ ਕਰਾਤੇ ਤੇ ਦੂਸਰੇ ਦਿਨ ਉਹਨੂੰ ਮਿਲ ਗਏ ਤੇ ਬੜਾ ਖੁਸ਼ ਸੀ। ਕਹਿੰਦਾ ਮੇਰਾ ਰੱਬ ਤਾਂ ਤੁਸੀਂ ਹੀ ਹੋ, ਜਿਹਨੇ ਮੌਕੇ ਸਿਰ ਆ ਕੇ ਬਾਂਹ ਫੜੀ। ਮੈਂ ਕਿਹਾ ਭਰਾਵਾ ਤੂੰ ਆਪਣਾ ਟਾਈਮ ਸਾਰ ਤੇ ਸਮੇਂ ਸਿਰ ਪੈਸੇ ਵਾਪਸ ਕਰ ਦੇਵੀਂ। ਕਹਿੰਦਾ ਜਦੋਂ ਲੋੜ ਹੋਵੇ ਤਾਂ ਦੱਸ ਦੇਵੀਂ ਪੈਸੇ ਤੈਨੂੰ ਹੱਥੀਂ ਬੱਧੀਂ ਵਾਪਸ ਕਰਾਂਗੇ। ਇਸੇ ਤਰਾਂ ਟਾਇਮ ਲੰਘਦਾ ਗਿਆ ਤੇ ਉਹਨੇ ਕਦੇ ਪੈਸਿਆਂ ਬਾਰੇ ਗੱਲ ਹੀ ਨਾ ਕੀਤੀ। ਮੈਂ ਸੋਚਿਆ ਚਲੋਂ ਜਦੋਂ ਹੋਣਗੇ ਦੇ ਦੇਵੇਗਾ। ਵਿਚ ਵਾਰ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ। ਕਹਿੰਦਾ ਕੁੜੀ ਇੰਗਲੈਂਡ ਚਲੇ ਗਈ, ਹੁਣ ਉਹਦੇ ਘਰ ਬੇਟੇ ਨੇ ਜਨਮ ਲਿਆ। ਮੈਂ ਕਿਹਾ ਬਹੁਤ ਸਾਰੀਆਂ ਵਧਾਈਆਂ।

ਕਹਿੰਦਾ ਵਧਾਈਆਂ ਮੈਨੂੰ ਕਾਹਦੀਆਂ ? ਵਧਾਈਆਂ ਤਾਂ ਤੈਨੂੰ ਹੋਣ ਜਿਹਨੇ ਮੇਰਾ ਬੇੜਾ ਪਾਰ ਲਗਾਇਆ।

ਮੈਨੂੰ ਕਹਿੰਦਾ ਹੁਣ ਤੂੰ ਨਾਨਾ ਬਣ ਗਿਆ ਹੈ, ਮੈਂ ਵੀ ਬੜਾ ਮਾਣ ਕਰਨਾ ਕਿ ਇਹ ਬੰਦਾ ਮੈਨੂੰ ਆਪਣੇ ਭਰਾਵਾਂ ਤੋਂ ਵੀ ਵੱਧ ਪਿਆਰ ਦੇ ਰਿਹਾ ਹੈ। ਹੌਲੀ-ਹੌਲੀ ਟਾਈਮ ਲੰਘਦਾ ਗਿਆ ਤੇ ਮੈਂ ਪੈਸਿਆਂ ਬਾਰੇ ਕਦੇ ਗੱਲ ਨਾ ਕੀਤੀ ਪਈ ਚਲੋ

ਜਦੋਂ ਹੋਏ ਦੇ ਦਏਗਾ ਪਰ 15 ਸਾਲ ਲੰਘ ਜਾਣ ਬਾਅਦ ਵੀ ਉਹਨੇ ਕਦੀ ਪੈਸੇ ਦੇਣ ਬਾਰੇ ਗੱਲ ਨਾ ਕੀਤੀ। 

ਇਕ ਦਿਨ ਉਹਨੇ ਮੈਨੂੰ ਫੋਨ ਕਰਕੇ ਕਿਹਾ ਕਿ ਯਾਰ ਮੈਂ ਆਪਣੀ ਜਾਇਦਾਦ ਵੇਚਕੇ ਕਿਤੇ ਹੋਰ ਸਸਤੇ ਇਲਾਕੇ ਵਿੱਚ ਜਾਣ ਬਾਰੇ ਸੋਚ ਰਿਹਾ ਹਾਂ ਕਿਉਂਕਿ ਮੇਰੇ ਇਲਾਕੇ ਵਿੱਚ ਜਾਇਦਾਦ ਦੀ ਕੀਮਤ ਬਹੁਤ ਹੈ ਤੇ ਇੱਥੇ ਵੱਧ ਕੀਮਤ ਤੇ ਵੇਚ ਕੇ, ਕਿਸੇ ਸਸਤੇ ਇਲ਼ਾਕੇ ਵਿੱਚ ਘਰ

ਖਰੀਦ ਲਵਾਂਗਾ ਤੇ ਵਾਧੂ ਪੈਸਿਆ ਨਾਲ ਲੋਕਾਂ ਤੋਂ ਲਿਆ ਉਧਾਰ ਵਾਪਸ ਕਰ ਦੇਵਾਂਗਾ। ਮੈਂਨੂੰ ਆਸ ਬੱਝ ਗਈ ਕਿ ਹੁਣ ਮੇਰੇ ਪੈਸੇ ਵਾਪਿਸ ਮਿਲ ਜਾਣਗੇ। ਜਾਇਦਾਦ ਵੀ ਵਿੱਕ ਗਈ ਚੰਗੇ ਮੁੱਲ ਤੇ, ਘਰ ਬਾਹਰ ਵੀ ਸਸਤੇ ਸ਼ਹਿਰ ਵਿੱਚ ਲੈ ਲਿਆ ਪਰ ਮੈਂ ਪੈਸਿਆਂ ਬਾਰੇ ਕੋਈ ਗੱਲ ਨਾ ਛੇੜੀ, ਕਿਉਂਕਿ ਮੈਂ ਸਮਝਦਾ ਸੀ ਕਿ ਉਹਨੇ ਮੇਰੇ ਪੈਸੇ ਇੱਕ ਪਾਸੇ ਰੱਖੇ ਹੋਣਗੇ ਕਿ ਜਦੋਂ ਮੰਗੇਗਾ ਤਾਂ ਮੈਂ ਦੇ ਦਿਆਂਗਾ। ਉਹਦੇ ਕੋਲੋਂ ਕੋਈ ਜਵਾਬ ਨਾ ਮਿਲਣ ਤੇ ਮੈਂ ਕਿਹਾ ਯਾਰ ਮੈਂ ਆਪਣੇ ਕਿਸੇ ਦੋਸਤ ਕੋਲੋਂ ਪੈਸੇ ਉਧਾਰ ਲੈ ਕੇ ਤੈਨੂੰ ਪਾਏ ਸੀ। ਤੇ ਹੁਣ ਉਸ ਦੋਸਤ ਨੇ ਪੈਸੇ ਮੰਗ ਲਏ ਨੇ ਕਿਉਂਕਿ ਉਸਨੇ ਆਪਣੇ ਸ਼ਹਿਰ ਮਕਾਨ ਬਣਾਉਂਣੇ ਨੇ। ਮੈਨੂੰ ਕਹਿੰਦਾ ਮੈਨੂੰ ਇੱਕ ਹਫਤਾ ਦਿਉ, ਮੈਂ ਕੁੱਝ ਕਰਦਾ ਹਾਂ। ਹਫ਼ਤੇ ਬਾਅਦ ਫੋਨ ਕੀਤਾ ਸਾਫ਼ ਹੀ ਮੁੱਕਰ ਗਿਆ ਕਿ

ਮੇਰੇ ਕੋਲੋਂ ਕੋਈ ਪ੍ਰਬੰਧ ਨਹੀਂ ਹੋਇਆ । ਮੈਂ ਲੋਹਾ ਲਾਖਾ ਹੋ ਗਿਆ ਕਿ ਯਾਰ 15 ਸਾਲਾਂ ਬਾਅਦ ਪੈਸੇ ਮੰਗੇ ਹਨ ਤੇ ਤੂੰ ਝੱਟ ਜੁਆਬ ਦੇ ਦਿੱਤਾ। ਮੈਂ ਇੰਨੇ ਪੈਸੇ ਮੈਂ f d ਕਰਾਈ ਹੁੰਦੀ ਤਾਂ ਚਾਰ ਗੁਣਾ ਵੱਧ ਜਾਣੇ ਸੀ । ਨਾਲੇ ਜਦੋਂ ਮੈਂ ਤੈਨੂੰ ਪੈਸੇ ਪਾਏ ਸੀ ਤਾਂ ਡਾਲਰ ਦੀ ਕੀਮਤ 38 ਰੁਪਏ ਸੀ ਤੇ ਹੁਣ 75ਰੁਪਏ ਹੈ। ਜੇ ਤੂੰ ਇਮਾਨਦਾਰੀ ਨਾਲ ਮੇਰੇ ਪੈਸੇ ਮੋੜ ਵੀ ਦੇਵੇ ਤਾਂ ਮੇਰੇ ਪੈਸੇ ਅੱਧੇ ਰਹਿ ਗਏ ਹਨ। ਯਾਰ ਭਲਮਾਣਸੀ ਦਾ ਜ਼ਮਾਨਾ ਹੀ ਨਹੀਂ ਰਿਹਾ। ਜ਼ਿਆਦਾ ਜ਼ੋਰ ਪਾਇਆ ਤਾਂ ਕਿਸ਼ਤਾਂ ਵਿਚ ਤੀਜਾ ਕੁ ਹਿੱਸਾ ਪੈਸੇ ਮੋੜ ਦਿਤੇ। ਕੁਝ ਦੇਰ ਬਾਦ ਬਾਕੀ ਪੈਸਿਆਂ ਬਾਰੇ ਪੁੱਛਿਆ ਤਾਂ ਕਹਿੰਦਾ ਮੈਨੂੰ ਬਾਰ ਬਾਰ ਪਰੇਸ਼ਾਨ ਨਾ ਕਰ ਮੇਰੇ ਮੁੰਡੇ ਨੂੰ ਕੈਂਸਰ ਹੈ ਪਤਾ ਨਹੀਂ ਜੀਵੇ ਕਿ ਮਰੇ। ਮੈਂ ਇਸ ਵੇਲੇ ਹਸਪਤਾਲ ਬੈਠਾ ਹਾਂ। ਮਹੀਨੇ ਕੁ ਬਾਦ ਫ਼ੋਨ ਕੀਤਾ ਤਾਂ ਕਹਿੰਦਾ ਯਾਰ ਹੁਣ ਮੈਨੂੰ ਵੀ ਕੈਸਰ ਦੀ ਸ਼ਿਕਾਇਤ ਹੈ ਤੇ ਮੇਰਾ ਕਾਫੀ ਖਰਚਾ ਹੋ ਰਿਹਾ ਹੈ। ਮੈਨੂੰ ਹੁਣ ਪੈਸੇ ਬਾਰੇ ਨਾ ਪੁੱਛੀ, ਮੈਂ ਪਹਿਲਾਂ ਹੀ ਬੜਾ ਪਰੇਸ਼ਾਨ ਹਾਂ।

ਜਦੋਂ ਹੋਏ ਮੈਂ ਆਪੇ ਦੇ ਦਿਆਂਗਾ । ਜੇ ਮੈਂ ਮਰ ਵੀ ਗਿਆ ਤਾਂ ਮੇਰੇ ਮੁੰਡੇ ਤੇਰੇ ਪੈਸੇ ਦੇ ਦੇਣਗੇ। ਮੈਂ ਦੜ੍ਹ ਵੱਟ ਕੇ ਚੁੱਪ ਕਰ ਗਿਆ ਪਈ ਬਿਨਾਂ ਵਿਆਜ ਤੋਂ ਪੈਸੇ ਦਿੱਤੇ ਹਨ ਤੇ ਹੁਣ ਇਹ ਮੈਨੂੰ ਅੱਖਾਂ ਦਿਖਾ ਰਿਹਾ। ਮੈਂ ਕਰ ਵੀ ਕੀ ਸਕਦਾ ਹੱਥ ਉਧਾਰ ਦਿੱਤੇ ਪੈਸਿਆ ਵਾਲੇ ਦਾ ਇਹੀ ਹਾਲ ਹੁੰਦਾ। ਜਦੋਂ ਤੁਸੀਂ ਕਿਸੇ ਨੂੰ ਹੱਥ ਉਧਾਰ ਪੈਸੇ ਦਿੱਤੇ ਹੁੰਦੇ ਨੇ ਤਾਂ ਤੁਹਾਡੀ ਗਰਦਨ ਅਗਲੇ ਦੇ ਹੱਥ ਹੁੰਦੀ ਹੈ। ਤੁਸੀਂ ਤਰਲੇ ਕਰਕੇ ਪੈਸੇ ਮੰਗਦੇ ਹੋ ਤੇ ਉਹ ਅੱਗਿਉਂ ਹੱਸਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਤਾਂ ਬੇਵਕੂਫ ਹੋ। ਜ਼ਿਆਦਾ ਕਹੋਗੇ ਤਾਂ ਅੱਗੋਂ ਜੁਆਬ ਮਿਲੇਗਾ ਕਿ ਜਾਹ ਜੋ ਕਰਨਾ ਕਰ ਲੈ, ਜਦੋਂ ਹੋਏ ਦੇ ਦਿਆਂਗਾ। ਤੇਰੇ ਪੈਸੇ ਦੇ ਕੇ ਹੀ ਮਰਾਂਗਾ, ਅੱਗੋਂ ਲੜਨ ਦੇ ਬਹਾਨੇ ਲੱਭ ਦੇ ਨੇ। ਤੁਸੀਂ ਬੱਸ ਠੰਢੇ ਹੌ ਕੇ ਭਰਦੇ ਰਹਿ ਜਾਂਦੇ ਹੋ। ਇਹੋ ਜਿਹੇ ਬੰਦੇ ਹੀ ਚੰਗੇ ਬੰਦਿਆਂ ਦਾ ਰਾਹ ਬੰਦ ਕਰ ਦਿੰਦੇ ਨੇ। ਹੁਣ ਇਹ ਬੋਝ ਪਤਾ ਨਹੀਂ ਮੇਰੇ ਸਿਰ ਤੋਂ ਕਦੋਂ ਉੱਤਰੇਗਾ। ਸ਼ਾਇਦ ਨਾ ਹੀ ਉੱਤਰੇ, ਹੋ ਸਕਦਾ ਉਹਦੇ ਮਰਨ ਤੋਂ ਪਹਿਲਾਂ ਮੈਂ ਹੀ ਮਰ ਜਾਵਾਂ। ਜਿਹਨਾਂ ਵੀ ਮੇਰੇ ਵੀਰਾਂ ਨੇ ਮੇਰੇ ਵਾਂਗੂੰ ਪੈਸੇ ਹੱਥ ਉਧਾਰ ਦਿੱਤੇ ਨੇ, ਉਹਨਾਂ ਨੂੰ ਤਾਂ ਸਬਕ ਮਿਲ ਹੀ ਗਿਆ ਹੋਵੇਗਾ। ਨਾਨੀ ਯਾਦ ਨਹੀਂ ਸਗੋਂ ਪੜਨਾਨੀ ਵੀ ਯਾਦ ਕਰਾ ਦਿੰਦੇ ਹਨ।

ਕੁੱਝ ਮਹੀਨੇ ਹੋਏ ਮੇਰੇ ਕੈਨੇਡਾ ਦੇ ਇੱਕ ਦੋਸਤ ਨੇ ਪੈਸੇ ਉਧਾਰ ਲਏ ਸੀ। ਮੈਨੂੰ ਉਸਨੇ ਫੋਨ ਕੀਤਾ ਕਿ ਤੇਰੇ 10 ਹਜ਼ਾਰ ਡਾਲਰ ਮੇਰੇ ਕੋਲ ਪਏ ਨੇ ਤੇ ਤੂੰ ਆ ਕੇ ਲੈ ਜਾ।

ਮੈਂ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਕੈਨੇਡਾ ਚਲੇ ਗਿਆ ਤੇ ਦਿਮਾਗ ਮੇਰੇ ਤੇ ਉਹੀ ਬੋਝ ਕਿ ਬਾਰਡਰ ਵਾਲਿਆਂ ਨੂੰ ਕੀ ਦੱਸਾਂਗਾ ਕਿ ਇਹ ਪੈਸੇ ਕਿੱਥੋਂ ਆਏ ਨੇ।

ਇਹ ਸਾਰੀ ਗੱਲਬਾਤ ਮੈਂ ਆਪਣੀ ਤੀਵੀਂ ਨਾਲ ਕਰਦਾ ਪਰੇਸ਼ਾਨ ਹੋ ਰਿਹਾ ਸੀ ਕਿ ਹੁਣ ਬਾਰਡਰ ਵਾਲਿਆਂ ਨੂੰ ਕੀ ਜਵਾਬ ਦੇਵਾਂਗਾ। ਦੋਸਤ ਮਿਲਿਆ, ਪੈਸੇ ਲਏ ਤੇ ਵਾਪਿਸ ਆਉਣ ਲੱਗਿਆ ਤਾਂ ਤੀਵੀਂ ਕਹਿਣ ਲੱਗੀ, ਮੈਂ ਆਪਣੀ ਮਾਸੀ ਨੂੰ ਮਿਲਕੇ ਜਾਣਾ ਹੈ। ਮੈਂ ਕਿਹਾ ਠੀਕ ਹੈ ਚਾਹ ਪਾਣੀ ਪੀ ਕੇ ਚੱਲਦੇ ਹਾਂ। ਮੈਨੂੰ ਕਹਿੰਦੀ ਤੁਸੀ ਚਾਹ ਪੀਓ ਤੇ ਮੈਂ ਤੇ ਮਾਸੀ ਥੋੜਾ ਬਜ਼ਾਰ ਘੁੰਮ ਕੇ ਆਉਂਦੀਆਂ ਹਾਂ। ਕੋਈ ਦੋ ਕੁ ਘੰਟੇ ਬਾਅਦ ਵਾਪਸ ਆਈ ਤੇ ਹੀਂ ਹੀਂ ਕਰੀ ਜਾਵੇ, ਦੰਦੀਆਂ ਕੱਢੀ ਜਾਵੇ। ਮੈਂ ਕਿਹਾ ਕੀ ਗੱਲ ? 

ਇੰਨੀ ਖ਼ੁਸ਼ ਨਜ਼ਰ ਆ ਰਹੀ ਆਂ। ਕਹਿੰਦੀ ਮੈਂ ਤੁਹਾਨੂੰ ਖੁਸ਼ ਕਰਕੇ ਆਈ ਹਾਂ। ਤੁਹਾਡਾ ਬੋਝ

ਹਲਕਾ ਕਰਕੇ ਆਈ ਹਾਂ। ਮੈਂ ਪੁੱਛਿਆ ਹੈ ਇਹੋ ਜਿਹਾ ਕਿਹੜਾ ਕ੍ਰਿਸ਼ਮਾ ਕਰਤਾ ਕ੍ਰਿਸ਼ਮਾ ਕਪੂਰ ਨੇ ? ਕਹਿੰਦੀ ਮੈਂ 9000 ਹਜ਼ਾਰ ਡਾਲਰ ਦੇ ਗਹਿਣੇ ਲੈ ਆਈ ਹਾਂ ਤੇ ਆਪਣੇ ਕੋਲ ਹਜ਼ਾਰ ਡਾਲਰ ਬੱਚਦਾ, ਇਹਦੇ ਬਾਰੇ ਬਾਰਡਰ ਵਾਲੇ ਪਰੇਸ਼ਾਨ ਨਹੀਂ ਕਰਨਗੇ। ਮੈਂ ਕਿਹਾ ਅੱਛਾ ਭਲੀਏ ਮਾਣਸੇ, ਪੈਸੇ ਖੂਹ ਵਿਚੋਂ ਨਿੱਕਲੇ ਸੀ ਤੇ ਖਾਤੇ ਵਿੱਚ ਡਿੱਗ ਪਏ। ਪੰਜਾਬੀ ਜਨਾਨੀਆਂ ਵੀ ਕੀ ਹੁੰਦੀਆਂ ਨੇ, ਸਿਰ ਤੇ ਰੋਟੀਆਂ ਦੀ ਟੋਕਰੀ ਦਾ ਭਾਰ ਤਾਂ ਮੰਨਦੀਆਂ ਨੇ ਪਰ ਜੇ ਗਹਿਣਿਆਂ ਨਾਲ ਲੱਦ ਦੇਈਏ ਤਾਂ ਇਹਨਾਂ ਨੂੰ ਕੋਈ ਭਾਰ ਮਹਿਸੂਸ ਨਹੀਂ ਹੁੰਦਾ। ਮੈਂ ਕਈ ਵਾਰੀ ਕਿਹਾ ਕਿ ਮੇਰਾ ਕੜਾ, ਮੁੰਦੀ, ਚੈਨੀ, ਜੋ ਕੁਝ ਵੀ ਹੈ, ਤੁੜਵਾ ਕੇ ਆਪਣੇ ਗਹਿਣੇ ਬਣਾ ਲੈ ਤੇ ਖੁਸ਼ ਹੋ ਜਾ। ਫਿਰ ਉਹੀ ਗੱਲ ਹੀਂ ਹੀਂ ਹੀਂ ਕਰਕੇ ਸਾਰ ਦੇਣਾ। ਮੈਂ ਕਿਹਾ ਭਾਗਵਾਨੇ ਇਹ ਬੋਝ ਤਾਂ ਤੂੰ ਮੇਰਾ ਹਲਕਾ ਕਰ ਦਿੱਤਾ ਪਰ ਉਹ ਬੋਝ ਮੇਰਾ ਕੌਣ ਹਲਕਾ ਕਰੇਗਾ ਜੋ ਮੇਰਾ ਦੋਸਤ ਕਹਿੰਦਾ ਕਿ ਜੇ ਮੈਂ ਮਰ ਗਿਆ ਤਾਂ ਮੇਰੇ ਮੁੰਡੇ ਤੇਰੇ ਪੈਸੇ ਮੋੜ ਦੇਣਗੇ!! ਸ਼ਾਇਦ ਮੇਰਾ ਇਹ ਬੋਝ ਮੇਰੀ ਮੌਤ ਹੀ ਹਲਕਾ ਕਰੇਗੀ!

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)

+17169083631

Have something to say? Post your comment