ਕਲਮ, ਕਲਾਮ
ਚੁੱਪ ਸਾਥੋਂ ਹੁਣ,ਰਿਹਾ ਨਹੀਂ ਜਾਂਦਾ।
ਚਾਹਕੇ ਵੀ ਕੁਝ,ਕਿਹਾ ਨਹੀਂ ਜਾਂਦਾ।
ਬੱਸ ਕਲਮ,ਕਲਾਮ,ਸਹਾਰਾ ਹੁਣ ਤਾਂ,
ਹੁਣ ਤਾਂ ਸਹਾਰਾ ਜੀਣ ਦਾ।
ਲਿਖ ਕਵਿਤਾਵਾਂ, ਕਹਾਣੀਆਂ ਹੀ,
ਫੱਟ ਢੇਰ ਸਾਰੇ ਹੀ ਸੀਣ ਦਾ।
ਹੁੰਦਾ ਸੁਨੇਹਾ ਉਸ ਲਈ ਵੀ ਕੁਝ,
ਮੇਰੀਆਂ ਲਿਖੀਆਂ,ਕਵਿਤਾਵਾਂ ਵਿਚ।
ਕਾਗਜ਼,ਕਲਮ,ਦਵਾਤ ਹੀ,ਮਿਲੇ ਮੈਨੂੰ,
ਮਿਲੇ ਇਸ਼ਕ ਦੀਆਂ,ਸਜ਼ਾਵਾਂ ਵਿਚ।
ਅਰਮਾਨਾਂ ਸਾਰਿਆਂ ਨੂੰ,ਦਿਲ ਆਪਣੇ ਵਿੱਚ,
ਖ਼ਾਮੋਸ਼ੀ ਦੇ ਕਫ਼ਨ ਨਾਲ,ਅੱਕ ਥੱਕ ਕੇ ਹੀ ਢੱਕਿਆ ਏ।
ਮਰ ਜਾਣਾ ਸੀ, ਮੈਂ ਤਾਂ ਕਦੋਂ ਦਾ,ਕਿਸੇ ਤਰੀਕੇ,
ਪੇਸ਼ ਕਰਨ ਲਈ ਜਜ਼ਬਾਤ,ਕਾਗਜ਼ ਪੈਨ ਚੱਕਿਆ ਏ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463