ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਬਾਕਸਿੰਗ ਕਲੱਬ, ਐਸ ਯੂ ਐਸ ਕਾਲਜ਼ ਅਤੇ ਐਸ ਯੂ ਐਸ ਕਾਲਜ਼ ਸਟੂਡੈਂਟਸ ਯੂਨੀਅਨ ਵੱਲੋਂ ਚੌਥਾ ਸੱਭਿਆਚਾਰਕ ਵਿਸਾਖੀ ਮੇਲਾ ਕਰਵਾਇਆ ਗਿਆ। ਸੱਭਿਆਚਾਰਕ ਮੇਲੇ ਵਿੱਚ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝ ਬਣਾਈ ਰੱਖਣ ਵਿੱਚ ਸਹਾਈ ਹੁੰਦੇ ਹਨ ਨੌਜਵਾਨਾਂ ਨੂੰ ਆਪਸੀ ਭਾਈਚਾਰਾ ਬਣਾਕੇ ਰੱਖਣ ਲਈ ਦਿਲੋਂ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਦਿਲੋਂ ਧੰਨਵਾਦ ਵੀ ਕੀਤਾ। ਨੌਜਵਾਨ ਆਗੂ ਹਰਮਨਦੇਵ ਸਿੰਘ ਬਾਜਵਾ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਸੱਭਿਆਚਾਰਕ ਮੇਲੇ ਵਿੱਚ ਪੁੱਜੇ ਪਤਵੰਤਿਆਂ ਅਤੇ ਕਲਾਕਾਰਾਂ ਦਾ ਸਹਿਯੋਗ ਧੰਨਵਾਦ ਕੀਤਾ। ਸੱਭਿਆਚਾਰਕ ਮੇਲੇ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਮੇਲੇ ਵਿੱਚ ਪਹੁੰਚੇ ਕਾਲਜ ਸਟਾਫ਼ ਅਤੇ ਪਤਵੰਤਿਆਂ ਦਾ ਮੈਡਮ ਦਾਮਨ ਬਾਜਵਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਦੀਪ ਟਿਵਾਣਾ ਪਟਿਆਲਾ, ਜਸਪ੍ਰੀਤ ਸਿੰਘ ਚੀਮਾਂ, ਸੰਦੀਪ ਬਾਕਸਰ ਸੁਨਾਮ, ਅਬਦੁਲ ਰਹਿਮਾਨ ਬਾਕਸਰ, ਰਾਜ ਕਾਂਝਲਾ, ਹਿੰਮਤ ਸਿੰਘ ਬਾਜਵਾ, ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਰਿੰਪਲ ਧਾਲੀਵਾਲ, ਐਡਵੋਕੇਟ ਹਰਦੀਪ ਸਿੰਘ ਭਰੂਰ, ਸੁੱਖੂ ਕੰਬੋਜ਼ ਬਿਸ਼ਨਪੁਰਾ, ਕਰਨਵੀਰ ਬੱਬੂ, ਮਨਪ੍ਰੀਤ ਸਿੰਘ ਮਨੀ ਵੜੈਚ, ਕਿਰਨਦੀਪ ਸਿੰਘ ਪਿੰਚੂ ਸਹੋਤਾ, ਬੱਬੀ ਸ਼ੇਰੋਂ, ਰਾਜੂ ਬੌਕਸਰ, ਗੁਰਪ੍ਰੀਤ ਸਿੰਘ ਚੀਮਾਂ, ਲਾਲੀ ਸੁਨਾਮ, ਰਵੀ ਸੁਨਾਮ, ਪੰਕਜ, ਡਾਕਟਰ ਮੁਨੀਤਾ ਜੋਸ਼ੀ, ਪ੍ਰੋਫੈਸਰ ਰਾਜਬੀਰ ਕੌਰ, ਰੋਹਿਤ,ਗੁਰਸੇਵਕ ਸਿੰਘ,ਘੁੰਮਣ ਪਟਿਆਲਾ, ਪਰਮਜੀਤ ਮਹਿਰੋਕ ਬਿਸ਼ਨਪੁਰਾ, ਦਰਸਨ ਸਿੰਘ ਨਮੋਲ ਸਮੇਤ ਹੋਰ ਮੈਂਬਰ ਹਾਜ਼ਰ ਸਨ।