ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਵਿੱਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਪਿੰਡ ਝਲੂਰ (ਜ਼ਿਲ੍ਹਾ ਬਰਨਾਲਾ)ਵਿਖੇ ਦਰਬਾਰੀ ਪੱਤੀ ਦੇ ਪਾਰਕ ਵਿੱਚ ਇਹ ਤਿਉਹਾਰ ਬੜੀ ਧੂਮ -ਧਾਮ ਨਾਲ ਮਨਾਇਆ ਗਿਆ ।ਪਿੰਡਾਂ ਵਿੱਚ ਪੁਰਾਣੇ ਰੀਤੀ ਰਿਵਾਜਾਂ ਨੂੰ ਤਾਜ਼ਾ ਕਰਦਿਆਂ ਪਿੰਡ ਝਲੂਰ ਦੀਆਂ ਕੁੜੀਆਂ ਅਤੇ ਵਿਆਹੀਆਂ ਹੋਈਆਂ ਮੁਟਿਆਰਾਂ ਤੇ ਸਿਆਣੀਆਂ ਬਜ਼ੁਰਗ ਔਰਤਾਂ ਵੱਲੋ ਇਸ ਪ੍ਰੋਗਰਾਮ ਵਿੱਚ ਚਰਖੇ ,ਚੱਕੀਆਂ ,ਮੰਜੇ ,ਪੀੜੀਆਂ ,ਪੱਖੀਆਂ ,ਚੁੱਲ੍ਹੇ,ਘੜੇ ਆਦਿ ਪੁਰਾਤਨ ਸੱਭਿਆਚਾਰਿਕ ਚੀਜ਼ਾਂ ਇਕੱਠੀਆਂ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।ਸਭ ਤੋਂ ਖ਼ਾਸ ਗੱਲ ਇਸ ਪ੍ਰੋਗਰਾਮ ਦੀ ਇਹ ਰਹੀ ਕਿ ਇਸ ਪ੍ਰੋਗਰਾਮ ਵਿੱਚ ਮਹਿਮਾਨ ਤੇ ਰਿਬਨ ਕਟਾਈ ਦੀ ਰਸਮ ਝਲੂਰ ਪਿੰਡ ਦੀਆਂ ਵੱਡੀ ਉਮਰ ਦੀਆਂ ਔਰਤਾਂ ਤੋ ਕਰਵਾਈ ਗਈ ।ਇਹਨਾਂ ਵਿੱਚ ਮਾਤਾ ਕਰਨੈਲ ਕੌਰ,ਹਰਬੰਸ ਕੌਰ (ਬੰਸ਼ੋ) ,ਕੰਵਲਜੀਤ ਕੌਰ,ਸਿੰਦਰਪਾਲ ਕੌਰ ,ਸੁਰਿੰਦਰ ਕੌਰ ਤੂਰ , ਗੁਰਮੇਲ ਕੌਰ ਅਤੇ ਹੋਰ ਔਰਤਾਂ ਵੀ ਸ਼ਾਮਿਲ ਸਨ।ਲੇਖਿਕਾ ਗਗਨਦੀਪ ਕੌਰ ਧਾਲੀਵਾਲ ,ਭੈਣ ਜਸਪ੍ਰੀਤ ਕੌਰ ਜੱਸੂ ਨੇ ਵੀ ਆਪਣੀ ਹਾਜ਼ਰੀ ਲਵਾਈ।ਇਸ ਪ੍ਰੋਗਰਾਮ ਵਿੱਚ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਚਰਖਾ ਕੱਤ ਕੇ ,ਘੜੇ ਚੁੱਕ ਕੇ ਅਤੇ ਗਿੱਧਾ ਪਾ ਕੇ ਮੁਟਿਆਰਾਂ ਨੇ ਆਪਣੇ ਚਾਅ ਪੂਰੇ ਕੀਤੇ। ਸਿਆਣੇ ਠੀਕ ਹੀ ਕਹਿੰਦੇ ਹਨ ਕਿ ਸਾਉਣ ਮਹੀਨਾ ਆਉਣ ‘ਤੇ ਹੀ ਸਾਰੀਆਂ ਕੁੜੀਆਂ-ਚਿੜੀਆਂ, ਮੁਟਿਆਰਾਂ,ਵਿਆਹੀਆ ਕੁੜੀਆਂ ਤੇ ਹੋਰ ਸਭ ਔਰਤਾਂ ਖੁਸ਼ ਹੋ ਜਾਂਦੀਆਂ ਹਨ ।ਕਿਉਂਕਿ ਸਭ ਨੂੰ ਪੇਕੇ ਘਰ ਤੀਆਂ ‘ਤੇ ਜਾਣ ਦਾ ਚਾਅ ਹੁੰਦਾ ਹੈ।ਤੀਆਂ ਦਾ ਨਾਂ ਲੈਂਦਿਆਂ ਹੀ ਮਨ ਝੂਮਣ ਲੱਗ ਜਾਂਦਾ ਹੈ । ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਸਟੇਜ਼ ਸਜਾਈ ਗਈ ਅਤੇ ਪੱਖੀਆਂ ਨਾਲ ਸਜਾਵਟ ਕੀਤੀ ਗਈ। ਇਸ ਮੌਕੇ ‘ਤੇ ਛੋਟੀਆਂ ਬੱਚੀਆਂ ਜਿਵੇਂ ਕਿ ਮਨਰੀਤ ,ਜਸਮੀਤ ,ਰਿਤਾਜ਼ ਨਯਾਰਾ,ਹਰਵੀਰ ਕੌਰ ,ਹੁਸਨਦੀਪ ਕੌਰ ਨੇ ਗਿੱਧਾ ਵੀ ਪੇਸ਼ ਕੀਤਾ ਅਤੇ ਮਖ਼ੂਬ ਰੌਣਕ ਲਾਈ । ਕੁਲਦੀਪ ਸਿੰਘ ਪੰਧੇਰ ,ਸੁਖਦੀਪ ਸਿੰਘ ਪੰਧੇਰ ਨੇ ਤੀਆਂ ਦੇ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਕੁਲਵੰਤ ਕੌਰ ,ਅਮਨਦੀਪ ਕੌਰ,ਕਿਰਨਜੀਤ ਕੌਰ ਅਤੇ ਮੈਡਮ ਸੁਨੀਤਾ ਰਾਣੀ ਨੇ ਰਲ ਕੇ ਸਾਰੇ ਪ੍ਰੋਗਰਾਮ ਦਾ ਕਾਰਜਭਾਰ ਸੰਭਾਲਿਆ ਅਤੇ ਅੱਗੇ ਹੋ ਕੇ ਕੰਮ ਕੀਤਾ।ਇਸ ਤੋਂ ਇਲਾਵਾ ਸਰਬਜੀਤ ਕੌਰ ,ਗੁਰਪ੍ਰੀਤ ਕੌਰ ,ਕੁਲਜੀਤ ਕੌਰ,ਧੰਨਪ੍ਰੀਤ ਕੌਰ,ਸਨਮਦੀਪ ਕੌਰ,ਹਰਜੀਤ ਕੌਰ,ਮਨਪ੍ਰੀਤ ਕੌਰ ,ਰਣਜੀਤ ਕੌਰ ਅਤੇ ਜਸਵੀਰ ਕੌਰ ਵੀ ਪ੍ਰੋਗਰਾਮ ਦਾ ਹਿੱਸਾ ਬਣੀਆ।