1. ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਕਦੋਂ ਹੋਇਆ?-24 ਅਗਸਤ 1882 (1886 )
2. ਸੇਵਾ ਸਿੰਘ ਠੀਕਰੀਵਾਲਾ ਦੇ ਮਾਤਾ ਜੀ ਦਾ ਨਾਂ ਕੀ ਸੀ?-ਮਾਤਾ ਹਰ ਕੌਰ
3. ਸੇਵਾ ਸਿੰਘ ਠੀਕਰੀਵਾਲਾ ਦੇ ਪਿਤਾ ਜੀ ਦਾ ਨਾਂ ਕੀ ਸੀ?-ਪਿਤਾ ਦੇਵਾ ਸਿੰਘ
4. ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਕਿੱਥੇ ਹੋਇਆ ਸੀ?-ਪਿੰਡ ਠੀਕਰੀਵਾਲਾ ਵਿਖੇ
5. ਪਿੰਡ ਠੀਕਰੀਵਾਲਾ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ?-ਬਰਨਾਲਾ ਜ਼ਿਲ੍ਹੇ ਵਿੱਚ
6. ਸੇਵਾ ਸਿੰਘ ਠੀਕਰੀਵਾਲਾ ਦੇ ਕਿੰਨੇ ਭਰਾ ਸਨ?-ਤਿੰਨ
7. ਸੇਵਾ ਸਿੰਘ ਠੀਕਰੀਵਾਲਾ ਨੇ ਕਿਹੜੀ ਲਹਿਰ ਦੇ ਪ੍ਰਭਾਵ ਅਧੀਨ ਅੰਮ੍ਰਿਤ ਛਕਿਆ ਸੀ?-ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ
8. ਪਰਜਾ ਮੰਡਲ ਦੀ ਸਥਾਪਨਾ ਕਦੋਂ ਹੋਈ ਸੀ?-1928 ਈ.
9. ਪਰਜਾ ਮੰਡਲ ਦੀ ਸਥਾਪਨਾ ਕਿੱਥੇ ਹੋਈ ਸੀ-ਪਿੰਡ ਸੇਖਾ ਵਿਖੇ
10. ਪਰਜਾ ਮੰਡਲ ਲਹਿਰ ਦੇ ਆਗੂ ਕੌਣ ਸਨ?-ਸੇਵਾ ਸਿੰਘ ਠੀਕਰੀਵਾਲਾ
11. ਜਦੋਂ ਸੇਵਾ ਸਿੰਘ ਠੀਕਰੀਵਾਲਾ ਨੂੰ ਪਰਜਾ ਮੰਡਲ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਹ ਉਸ ਸਮੇਂ ਕਿੱਥੇ ਸਨ?-ਜੇਲ੍ਹ ਵਿੱਚ
12. ਲਾਹੌਰ ਵਿੱਚ ਪਰਜਾ ਮੰਡਲ ਦੀ ਮੀਟਿੰਗ ਦੌਰਾਨ ਸੇਵਾ ਸਿੰਘ ਠੀਕਰੀਵਾਲਾ ਨੇ ਕੀ ਕਿਹਾ ਸੀ?—“ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਅਤੇ ਜ਼ੁਲਮ ਆਪਣੇ ਆਪ ਮਿਟ ਜਾਣਗੇ।"
13. ਪਰਜਾ ਮੰਡਲ ਦੀ ਪਹਿਲੀ ਮੀਟਿੰਗ ਕਿੱਥੇ ਹੋਈ ਸੀ?-1929 ਈ.
14. ਪਰਜਾ ਮੰਡਲ ਦੀ ਪਹਿਲੀ ਮੀਟਿੰਗ ਕਿੱਥੇ ਹੋਈ ਸੀ?-ਲਾਹੌਰ ਵਿਖੇ
15. ਪਰਜਾ ਮੰਡਲ ਦੀ ਦੂਜੀ ਮੀਟਿੰਗ ਕਦੋਂ ਹੋਈ ਸੀ?-1930 ਈ.
16. ਪਰਜਾ ਮੰਡਲ ਦੀ ਦੂਜੀ ਮੀਟਿੰਗ ਕਿੱਥੇ ਹੋਈ ਸੀ?-ਲੁਧਿਆਣੇ ਵਿਖੇ
17. ਪਰਜਾ ਮੰਡਲ ਦੀ ਤੀਜੀ ਮੀਟਿੰਗ ਕਦੋਂ ਹੋਈ ਸੀ?-1931 ਈ.
18. ਪਰਜਾ ਮੰਡਲ ਦੀ ਤੀਜੀ ਮੀਟਿੰਗ ਕਿੱਥੇ ਹੋਈ ਸੀ?- ਸ਼ਿਮਲੇ ਵਿਖੇ
19. ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਜ਼ਿਆਦਤੀਆਂ ਖਿਲਾਫ ਭੁੱਖ ਹੜਤਾਲ ਕਿੰਨਾ ਸਮਾਂ ਜਾਰੀ ਰੱਖੀ ਸੀ?-ਨੌ ਮਹੀਨੇ
20. ਸੇਵਾ ਸਿੰਘ ਠੀਕਰੀਵਾਲਾ ਦਾ ਦੇਹਾਂਤ ਕਦੋਂ ਹੋਇਆ?-20 ਜਨਵਰੀ 1935
ਪ੍ਰੋ.ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ