ਮਾਲੇਰਕੋਟਲਾ : ਸਯੁੰਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਮਾਲੇਰਕੋਟਲਾ ਵਿਖੇ ਟਰੈਕਟਰ ਤੇ ਸਕੂਟਰ - ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਬੂਟਾ ਖਾਂ ਸਗੈਣ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ: ਮਹੁੰਮਦ ਖ਼ਲੀਲ ਦਲੇਲਗੜ ਅਤੇ ਨਰਿੰਦਰ ਕੁਮਾਰ ਪ੍ਰਧਾਨ ਪੀ,ਐਸ,ਈ,ਬੀ,ਇੰਪਲਾਇਜ ਫੈਡਰੇਸ਼ਨ (ਏਟਕ) ਆਦਿ ਨੇ ਕੀਤੀ।
ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮਾਰਚ ਨੂੰ ਸੰਬੋਧਨ ਕਰਦਿਆਂ ਕਾਮਰੇਡ ਭਰਪੂਰ ਸਿੰਘ ਬੁੱਲਾਪੁਰ ਆਗੂ ਕੁੱਲ ਹਿੰਦ ਕਿਸਾਨ ਸਭਾ 1936 ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 13 ਮਹੀਨੇ ਲਗਾਤਾਰ ਚੱਲੇ ਸਯੁੰਕਤ ਕਿਸਾਨ ਮੋਰਚੇ ਦੇ ਸਘੰਰਸ਼ ਕਾਰਨ ਤਿੰਨੇ ਖੇਤੀ ਕਾਲੇ ਕਾਨੂੰਨ ਵਾਪਸ ਕਰਨ ਸਮੇਂ ਜੋ ਵੀ ਵਾਅਦੇ ਕੀਤੇ ਸਨ ਨੂੰ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਉਨਾਂ੍ਹ ਕਿਹਾ ਕਿ ਮੋਦੀ ਸਰਕਾਰ ਸਾਰੇ ਵਾਅਦਿਆ ਨੂੰ ਪੂਰਾ ਕਰੇ। ਉਹਨਾਂ ਦੱਸਿਆ ਕਿ ਸਯੁੰਕਤ ਕਿਸਾਨ ਮੋਰਚਾ ਜੋ ਸਘੰਰਸ਼ ਫਰਵਰੀ 2024 ਵਿੱਚ ਦਿੱਲੀ ਵਿਖੇ ਸੁਰੂ ਕੀਤਾ ਜਾ ਰਿਹਾ ਹੈ,ਉਸ ਵਿੱਚ ਸਮੁੱਚੇ ਕਿਸਾਨ ਸ਼ਮੂਲੀਅਤ ਕਰਨਗੇ