ਹਰ ਵਿਅਕਤੀ ਵਿੱਚ ਕੋਈ ਨਾ ਕੋਈ ਗੁਣ ਤਾ ਜ਼ਰੂਰ ਹੁੰਦਾ ਹੈ ਜੇਕਰ ਉਸ ਵਿਚਲੇ ਗੁਣਾ ਨੂੰ ਸਹੀ ਸਮੇ ਤੇ ਨਿਖਾਰਨ ਦਾ ਮੋਕਾ ਮਿਲ ਜਾਵੇ ਤਾਂ ਇਕ ਨਾ ਇਕ ਦਿਨ ਉਹ ਕਾਮਯਾਬੀ ਦੀ ਮੰਜ਼ਿਲ ਤੇ ਅੱਪੜ ਹੀ ਜਾਦਾ ਹੈ ਖ਼ੇਤਰ ਕਲਾਂ ਦਾ ਹੋਵੇ ਭਾਵੇਂ ਹੋਰ ਉਸ ਵਿਚ ਕਾਮਯਾਬੀ ਹਾਸਿਲ ਕਰਨ ਲਈ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਤਾ ਕਿਤੇ ਜਾ ਕੇ ਗੂੜ੍ਹੀ ਪਛਾਣ ਬਣਦੀ ਹੈ ਸਹਿਜੇ ਸਹਿਜੇ ਚੱਲਣ ਨਾਲ ਬੇਸ਼ੱਕ ਕਾਮਯਾਬ ਹੋਣ ਚ ਸਮਾਂ ਲੱਗਦਾ ਹੈ ਪਰ ਉਸ ਵਿਅਕਤੀ ਵੱਲੋਂ ਕੀਤੇ ਕੰਮਾਂ ਦੀ ਚੁਫੇਰਿਉ ਵਾਹ ਵਾਹ ਵੀ ਮਿਲਦੀ ਹੈ ਤਾ ਉਸ ਦਾ ਸਕੂਨ ਵੱਖ਼ਰਾ ਹੀ ਜੋਸ਼ ਪੈਂਦਾ ਕਰ ਦਿੰਦਾਂ ਹੈ