Friday, April 25, 2025

Malwa

ਵਿਜੈ ਧੀਰ ਇੱਕ ਬਹੁਤ ਵਧੀਆ ਪ੍ਰੋਜੈਕਟ ਅਫਸਰ ਸਨ : ਐਚ ਐਸ ਚਾਵਲਾ

April 23, 2024 11:36 AM
Daljinder Singh Pappi
ਪਟਿਆਲਾ : ਵਿਜੈ ਧੀਰ ਦੀ ਰਿਟਾਇਰਮੈਂਟ ਪਾਰਟੀ ਮੌਕੇ ਹਰਭਜਨ ਸਿੰਘ ਚਾਵਲਾ ਮੈਂਬਰ ਇੰਚਾਰਜ ਬਰਾਂਚਜ ਨੇ ਕਿਹਾ ਕਿ ਵਿਜੈ ਧੀਰ ਜੀ ਕੋਲ ਨਿਮਰਤਾ, ਸ਼ਹਿਣਸ਼ੀਲਤਾ ਅਤੇ ਮਿਲਵਰਤਣ ਵਾਲੇ ਗੁਣ ਸਨ। ਜਿਸ ਦੀ ਬਦੌਲਤ ਇਹਨਾਂ ਨੇ ਸਰਕਾਰੀ ਸਰਵਿਸ ਨੂੰ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਇਆ। ਨੌਕਰੀ ਦੌਰਾਨ ਇਹਨਾਂ ਖਿਲਾਫ਼ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੋਈ। ਕਿਉਂਕਿ ਵਿਜੈ ਧੀਰ ਹਰ ਇਕ ਇਨਸਾਨ ਵਿੱਚ ਰੱਬ ਦਾ ਰੂਪ ਵੇਖਦੇ ਸਨ ਤੇ ਉਹਨਾਂ ਦਾ ਕੰਮ ਸਤਿਕਾਰ ਸਹਿਤ ਪਹਿਲ ਦੇ ਆਧਾਰ ਤੇ ਕਰਦੇ ਸਨ ਉਹਨਾਂ ਕਿਹਾ ਕਿ ਵਿਜੈ ਧੀਰ ਜੀ ਵਿੱਚ ਸਰਕਾਰੀ ਨੌਕਰੀ ਤੇ ਲੱਗਣ ਤੋਂ ਪਹਿਲਾਂ ਹੀ ਨਿਮਰਤਾ ਅਤੇ ਸਹਿਣਸ਼ੀਲਤਾ ਵਾਲੇ ਗੁਣ ਸਨ ਇਸ ਲਈ ਉਹ ਦਫ਼ਤਰੀ ਸਰਕਾਰੀ ਕੰਮ ਇਮਾਨਦਾਰੀ ਨਾਲ ਸਮੇਂ ਸਿਰ ਕਰ ਲੈਂਦੇ ਸਨ ਇਸ ਕਰਕੇ ਉਹਨਾਂ ਨੂੰ ਨੌਕਰੀ ਦੌਰਾਨ ਕਦੇ ਕੋਈ ਘਟੀਆ ਕੂਮੈਂਟਸ ਨਹੀਂ ਮਿਲੇ।
ਉਹਨਾਂ ਕਿਹਾ ਕਿ ਜੇਕਰ ਮਨ ਵਿੱਚ ਅਗਿਆਨਤਾ ਦਾ ਹਨੇਰਾ ਹੈ ਤਾਂ ਇਨਸਾਨ ਕੋਲੋਂ ਗ਼ਲਤੀਆਂ ਹੋ ਸਕਦੀਆਂ ਹਨ ਇਸ ਲਈ ਮਨ ਵਿੱਚ ਗਿਆਨ ਵਾਲੀ ਰੋਸ਼ਨੀ ਜਗਾਉਣੀ ਹੈ,ਮਨ ਨੂੰ ਮੰਦਿਰ ਬਣਾਉਣਾ ਹੈ ਜਿਸ ਵਿਚ ਰੱਬੀ ਗੁਣ ਆ ਸਕਣ ਤਾਂ ਜ਼ੋ ਜੀਵਨ ਵਿੱਚ ਦੁਬਾਰਾ ਗਲਤੀ ਨਾ ਹੋਵੇ। ਉਹਨਾਂ ਕਿਹਾ ਕਿ ਸੰਤਾਂ ਦੇ ਮੁਖ ਤੋਂ ਨਿਕਲਿਆ ਹਰ ਬਚਨ ਵਰਦਾਨ ਹੁੰਦਾ ਹੈ ਉਸ ਬਚਨ ਨੂੰ ਅਸੀਂ ਕਰੌਸ ਨਹੀਂ ਕਰਨਾ ਬਲਕਿ ਉਸ ਬਚਨ ਨੂੰ ਇਨ ਬਿਨ ਮੰਨਣਾ ਹੈ ਉਸ ਵਿੱਚ ਹੀ ਸਾਡਾ ਕਲਿਆਣ ਹੁੰਦਾ ਹੈ। ਸਾਡੇ ਕੋਲੋਂ ਜੇਕਰ ਕੋਈ ਉਲੰਘਣਾ ਜਾਂ ਗਲਤੀ ਹੋ ਜਾਂਦੀ ਹੈ ਉਸਨੂੰ ਬਖਸ਼ਵਾ ਲੈਣਾ ਚਾਹੀਦਾ ਹੈ  ਸੂਰਜ ਨੂੰ ਰਾਤ ਦੇ ਹਨੇਰੇ ਵਿੱਚ ਨਹੀਂ ਵੇਖਿਆ ਜਾ ਸਕਦਾ, ਸੂਰਜ ਨੂੰ ਸੂਰਜ ਦੀ ਰੋਸ਼ਨੀ ਵਿੱਚ ਹੀ ਵੇਖਿਆ ਜਾ ਸਕਦਾ ਹੈ। ਇਸ ਮੌਕੇਂ ਵਿਜੈ ਧੀਰ ਨੇ ਰਿਟਾਇਰਮੈਂਟ ਪਾਰਟੀ ਵਿੱਚ ਆਏ ਸਾਰਿਆਂ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ 27 ਸਾਲ 26 ਦਿਨ ਸਰਕਾਰੀ ਨੌਕਰੀ ਕੀਤੀ ਹੈ ਨੌਕਰੀ ਦੌਰਾਨ ਕੋਈ ਵੀ ਉਹਨਾਂ ਨੂੰ ਐਕਸਪਲੇਸ਼ਨ ਨਹੀਂ ਹੋਈ  ਅੱਜ ਉਹ ਬਤੌਰ ਪ੍ਰੋਜੈਕਟ ਅਫਸਰ ਰਿਟਾਇਰ ਹੋਏ ਹਨ ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਧਰਮ ਪਤਨੀ ਰਾਜ ਧੀਰ ਵੀ ਹਾਜ਼ਰ ਸਨ ਇਸ ਮੌਕੇ ਸੁਰਿੰਦਰ ਸਿੰਘ ਏ ਡੀ ਸੀ, ਐਸ ਐਸ ਢਿਲੋ ਏ ਡੀ ਸੀ ਮੁਕਤਸਰ, ਅਸਲਾਮ ਪਰਵੇਜ, ਬਲਜੀਤ ਸਿੰਘ ਸੰਧੂ ਐਕਸ ਏ ਡੀ ਸੀ, ਐਚ ਐਲ  ਗੁਪਤਾ ਡਿਪਟੀ ਚੀਫ, ਰੂਪ ਸਿੰਘ ਡੀ ਡੀ ਪੀ ਓ ,ਡਾਕਟਰ ਗਰਗ ਡਿਸਟਰਿਕਟ ਆਰਯੂਵੈਦਿਕ ਆਫਿਸਰ ,ਜੋਗਿੰਦਰ ਕੌਰ ਜੋਗੀ, ਰਾਧੇ ਸ਼ਾਮ ਰਾਜਪੁਰਾ, ਗੋਬਿੰਦ ਕੌਰ ਪਟਿਆਲਾ, ਹਰਪ੍ਰੀਤ ਸਿੰਘ ਮੰਡੀ ਗੋਬਿੰਦਗੜ੍ਹ, ਸੁਰਿੰਦਰ ਸਿੰਘ ਸਮਾਣਾ, ਕਰਮਜੀਤ ਸਿੰਘ ਭਾਦਸੋ, ਮਨਮੋਹਨ ਸਿੰਘ ਸਮਾਣਾ, ਰਣਜੀਤ ਸਿੰਘ ਮਲੇਰਕੋਟਲਾ ਆਦਿ ਹਾਜ਼ਰ ਸਨ।

Have something to say? Post your comment

 

More in Malwa

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਦੋ ਰੋਜ਼ਾ ਵਿੱਦਿਅਕ ਟੂਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਰਵਾਨਾ ਹੋਇਆ

ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ:118 ਵੱਲੋਂ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਹਮਲਾ ਦੀ ਕੀਤੀ ਸਖ਼ਤ ਸ਼ਬਦਾਂ ਨਿਖੇਦੀ : ਕਾਂਝਲਾ

ਸੁਨਾਮ 'ਚ ਸਰਕਾਰੀ ਜਗ੍ਹਾ ਤੇ ਕੀਤੀ ਨਜਾਇਜ਼ ਉਸਾਰੀ ਢਾਹੀ 

ਸੁਨਾਮ ਵਿਖੇ ਫਲਾਈਓਵਰ ਤੇ ਪਏ ਖੱਡਿਆਂ ਤੇ ਜਤਾਈ ਚਿੰਤਾ 

ਪੰਜਾਬ 'ਚ 60 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ 'ਚ ਪੁੱਜੀ, 54 ਲੱਖ ਮੀਟ੍ਰਿਕ ਟਨ ਦੀ ਕੀਤੀ ਗਈ ਖਰੀਦ: ਮੰਤਰੀ ਲਾਲ ਚੰਦ ਕਟਾਰੂਚੱਕ

ਬਰਨਾਲਾ 'ਚ ਮੈਡੀਕਲ ਸਟੋਰਾਂ ਦੀ ਚੈਕਿੰਗ ਮੁਹਿੰਮ ਜਾਰੀ ਡਰੱਗਜ਼ ਕੰਟਰੋਲ ਅਫ਼ਸਰ : ਸ੍ਰੀਮਤੀ ਪਰਨੀਤ ਕੌਰ

ਸੁਨਾਮ ਵਿਖੇ ਤਾਜ਼ ਸਿਟੀ ਦੇ ਵਸਨੀਕਾਂ ਨੇ ਮਸਲੇ ਵਿਚਾਰੇ 

ਸੁਨਾਮ 'ਚ ਦਾਮਨ ਬਾਜਵਾ ਦੀ ਅਗਵਾਈ ਹੇਠ ਕੱਢਿਆ ਮੋਮਬੱਤੀ ਮਾਰਚ 

ਬੱਚੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਹੀਰੋ, ਕਦੇ ਨਸ਼ਾ ਨਾ ਕਰਕੇ ਬਨਣਗੇ ਰੋਲ ਮਾਡਲ-ਸਿਹਤ ਮੰਤਰੀ ਡਾ. ਬਲਬੀਰ ਸਿੰਘ

ਪਹਿਲਗਾਮ 'ਚ ਬੇਗੁਨਾਹਾਂ ਦੀ ਹੱਤਿਆ ਕਾਇਰਤਾ ਪੂਰਨ ਕਾਰਾ : ਸੈਣੀ, ਬਾਂਸਲ