1. ਰਾਤ ਦੇ ਹਨੇਰੇ ਵਿੱਚ
ਪਹਿਚਾਣ ਨਾ ਸਕੇ ਤੁਹਾਨੂੰ ,
ਤੁਸੀਂ ਤਾਂ ਪਹਿਚਾਣ ਗਏ ਸੀ
ਫਿਰ ਵੀ ਬੁਲਾਇਆ ਨਾ ਸਾਨੂੰ ...
2. ਤੁਸੀਂ ਗੱਡੀ ਵਿੱਚ ਬੈਠ ਗਏ
ਸਾਨੂੰ ਹੁਣ ਬੁਲਾਉਂਦੇ ਈ ਨਹੀਂ ,
ਅਸੀਂ ਫੇਰਦੇ ਰਹਿੰਦੇ ਤੁਹਾਡੇ ਨਾਂ ਦੀ ਮਾਲ਼ਾ
ਤੁਸੀਂ ਦਿਲ ਤੋੜ ਕੇ ਪਛਤਾਉਂਦੇ ਈ ਨਹੀਂ...
3. ਤੈਨੂੰ ਸ਼ੌਕ ਸੀ
ਮੇਰੇ ਨਾਲ਼ ਲੜਨ ਦਾ ,
ਸਾਨੂੰ ਸ਼ੌਕ ਸੀ
ਤੇਰੇ ਪਿੱਛੇ ਲੜਨ ਦਾ...
4. ਮਿਲੇ ਸੀ
ਪਰ ਵਿੱਛੜ ਗਏ ,
ਤੇਰੀ ਦੌੜ ਵਿੱਚ
ਅਸੀਂ ਪਿੱਛੜ ਗਏ...
5. ਤੇਰੇ ਗਮ
ਅਸੀਂ ਸੀਨੇ ਨਾਲ਼ ਲਾਏ ,
ਪਰ ਕੀਤੇ ਵਾਅਦੇ
ਤੂੰ ਸਾਰੇ ਭੁਲਾਏ...
6.ਸਾਡਾ ਹਾਲ
ਹੋਇਆ ਬੇਹਾਲ ,
ਤੁਸੀਂ ਵੀ ਕੀਤੀ
ਗੱਲ ਬਾ - ਕਮਾਲ...
7.ਗਮਾਂ ਦੀ ਹਨੇਰੀ
ਚੱਲ ਰਹੀ ਬਥੇਰੀ ,
ਤੇਰੇ ਬਿਨ
ਹੁਣ ਮੇਰੀ ਜ਼ਿੰਦਗੀ ਹਨੇਰੀ ...
8. ਬੰਦਾ ਜਦੋਂ ਬੁੱਤ ਹੋ ਜਾਂਦਾ
ਚਾਰੇ ਪਾਸੇ ਹਨੇਰਾ ਘੁੱਪ ਹੋ ਜਾਂਦਾ
ਆਸ ਛੱਡ ਕੇ ਸਾਰਿਆਂ ਪਾਸੋਂ
ਬੇਆਸਰਾ ਉਹ ਫਿਰ ਚੁੱਪ ਹੋ ਜਾਂਦਾ ....
9. ਕੋਈ ਆਉਣ ਵਾਲ਼ੇ ਸਮੇਂ ਬਾਰੇ ਸੋਚਦਾ
ਕੋਈ ਖੁਸ਼ ਤੇ ਅਮੀਰ ਹੋਣਾ ਲੋਚਦਾ ,
ਸਭਨਾਂ ਲਈ ਰਾਹ ਇੱਥੇ ਸੁਖਾਲ਼ਾ ਨਹੀਂ ,
ਕੰਡਿਆਂ ਭਰਿਆ ਜੀਵਨ ਹੈ , ਦਿਖਾਵਾ ਨਹੀਂ ...
10. ਸ਼ਿਕਾਇਤਾਂ ਦਾ ਦੌਰ ਚੱਲ ਰਿਹਾ ਹੈ ,
ਹਰ ਕੋਈ ਅਰਜੀ ਲੈ ਕੇ ਆ ਰਿਹਾ ਹੈ ,
ਕੋਈ ਮੇਰੇ ਵੱਲ , ਕੋਈ ਤੇਰੇ ਵੱਲ ,
ਆਪਣੀ - ਆਪਣੀ ਸ਼ਿਕਾਇਤ ਸੁਣਾ ਰਿਹਾ ਹੈ...
ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ)
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
9478561356