ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਡਾ.ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਐਨਐਸਐਸ ਵਿਭਾਗ ਵੱਲੋਂ ਇੱਕ ਰੋਜ਼ਾ ਕੈਂਪ ਕਾਲਜ ਕੈਂਪਸ ਵਿਖੇ ਲਗਾਇਆ ਗਿਆ। ਇਸ ਮੌਕੇ ਵਲੰਟੀਅਰਜ ਨੇ ਪੂਰੇ ਕਾਲਜ਼ ਕੈਂਪਸ ਦੀ ਸਫਾਈ ਕੀਤੀ ਤੇ ਨਾਲ ਹੀ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਅਭਿਆਨ ਨਾਲ ਵੀ ਜੁੜਨ ਲਈ ਕਾਲਜ ਕੈਂਪਸ ਵਿੱਚ ਡਾਕਟਰ ਅਮਿੱਤ ਕਾਂਸਲ ਮੁਖੀ ਫਿਨਿਸ਼ਿੰਗ ਸਕੂਲ ਦੁਆਰਾ ਲਗਾਈ ਫਲੈਕਸ ਉੱਤੇ ਆਪਣੇ ਸਾਈਨ ਕੀਤੇ। ਐਨਐਸਐਸ ਪ੍ਰੋਗਰਾਮ ਅਫਸਰ ਅਸਿਸਟੈਂਟ ਪ੍ਰੋਫੈਸਰ ਗੁਰਪ੍ਰੀਤ ਸਿੰਘ, ਡਾ.ਮਨੀਤਾ ਜੋਸ਼ੀ ਅਤੇ ਅਸਿਸਟੈਂਟ ਪ੍ਰੋਫੈਸਰ ਕਾਲਾ ਸਿੰਘ ਨੇ ਵਲੰਟੀਅਰਜ਼ ਨੂੰ ਕੈਂਪ ਦੌਰਾਨ ਸਮਾਜ ਸੇਵਾ ਦੇ ਦਿਸ਼ਾ ਨਿਰਦੇਸ਼ ਦਿੱਤੇ। ਕੈਂਪ ਦੇ ਆਖਰੀ ਪੜਾਅ ਵਿੱਚ ਰੰਗਾਰੰਗ ਪ੍ਰੋਗਰਾਮ ਵਲੰਟੀਅਰ ਵੱਲੋਂ ਕੀਤਾ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਅਚਲਾ ਵੱਲੋਂ ਬੈਸਟ ਵਲੰਟੀਅਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਜੱਜ ਦੀ ਭੂਮਿਕਾ ਡਾ. ਗਗਨਦੀਪ ਸਿੰਘ, ਡਾ. ਪਰਮਿੰਦਰ ਕੌਰ ਧਾਲੀਵਾਲ ਤੇ ਪ੍ਰੋਫੈਸਰ ਸਿਮਰਨਜੀਤ ਕੌਰ ਵੱਲੋਂ ਨਿਭਾਈ ਗਈ। ਜਿਸ ਵਿੱਚ ਗਾਇਤਰੀ ਸ਼ਰਮਾ, ਨਿਦਾਨੀ ਮੋਦਗਿਲ ਅਤੇ ਪਰਮਵੀਰ ਸਿੰਘ ਨੇ ਲੜੀਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ।