ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਰਾਜਾ ਰਹਿੰਦਾ ਸੀ। ਉਹ ਬਹੁਤ ਗੁੱਸਾ ਕਰਦਾ ਸੀ। ਉਹ ਪਿੰਡ ਦੇ ਲੋਕਾਂ 'ਤੇ ਵੀ ਗੁੱਸਾ ਕਰਦਾ। ਉਹ ਆਪਣੇ ਪਰਿਵਾਰ ਅਤੇ ਬੇਟੇ 'ਤੇ ਵੀ ਗੁੱਸਾ ਕਰਦਾ ਸੀ। ਇੱਕ ਵਾਰ ਰਾਜੇ ਨੇ ਆਪਣੇ ਬੇਟੇ ਨੂੰ ਗੁੱਸੇ ਨਾਲ ਬੋਲਿਆ ਕਿ ਮੇਰੇ ਲਈ ਪਾਣੀ ਲਿਆ। ਬੇਟਾ ਉੱਥੋਂ ਭੱਜ ਗਿਆ ਤੇ ਮਾਂ ਦੇ ਕੋਲ ਚਲਾ ਗਿਆ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਪਿਤਾ ਜੀ ਨੇ ਗੁੱਸਾ ਕੀਤਾ ਹੈ। ਮਾਂ ਨੇ ਰਾਜੇ ਕੋਲ ਚੱਲ ਕੇ ਉਸਨੂੰ ਬੋਲਿਆ ਕਿ ਤੂੰ ਮੇਰੇ ਬੱਚੇ 'ਤੇ ਗੁੱਸਾ ਕਿਉਂ ਕੀਤਾ ? ਮਹਾਰਾਜ ਗੁੱਸੇ ਵਿੱਚ ਆ ਗਿਆ। ਮਾਂ ਨੇ ਫਿਰ ਪੁਲਿਸ ਨੂੰ ਬੁਲਾ ਲਿਆ। ਪੁਲਿਸ ਰਾਜੇ ਨੂੰ ਫੜ ਕੇ ਲੈ ਗਈ।
ਸਿੱਖਿਆ - ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ।
ਹਰਸਾਹਿਬ ਸਿੰਘ , ਜਮਾਤ ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ,
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
9478561356