ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਸੀ। ਉੱਥੇ ਇੱਕ ਚੀਤਾ ਰਹਿੰਦਾ ਸੀ। ਉਹ ਸਾਰਿਆਂ ਦਾ ਦੋਸਤ ਸੀ। ਇੱਕ ਦਿਨ ਉੱਥੇ ਇੱਕ ਸ਼ੇਰ ਆ ਗਿਆ। ਉਹ ਇੱਕ ਜਾਨਵਰ ਨੂੰ ਖਾਣ ਲੱਗਾ। ਚੀਤੇ ਨੇ ਇਹ ਸਭ ਕੁਝ ਦੇਖ ਲਿਆ। ਚੀਤੇ ਨੇ ਭੱਜ ਕੇ ਸ਼ੇਰ ਦੇ ਪੰਜਾ ਮਾਰਿਆ। ਸ਼ੇਰ ਤੇ ਚੀਤੇ ਦੀ ਲੜਾਈ ਹੋ ਗਈ। ਚੀਤੇ ਨੇ ਸ਼ੇਰ ਨੂੰ ਮਾਰ ਦਿੱਤਾ। ਸਾਰੇ ਜਾਨਵਰਾਂ ਦੀ ਜਾਨ ਬਚ ਗਈ।
ਸਿੱਖਿਆ - ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਦੂਸਰਿਆਂ ਦਾ ਭਲਾ ਕਰੋ।
ਸੁਖਮਨ ਸਿੰਘ , ਜਮਾਤ ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ , ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 9478561356