ਇੱਕ ਵਾਰ ਦੀ ਗੱਲ ਹੈ। ਵਿਸਾਖੀ ਦਾ ਤਿਉਹਾਰ ਸੀ। ਮੇਲੇ ਵਿੱਚ ਦੁਕਾਨਾਂ ਅਤੇ ਝੂਲੇ ਵੀ ਲੱਗੇ ਸਨ। ਕਈ ਚੋਰ ਉੱਥੇ ਘੁੰਮ ਰਹੇ ਸਨ। ਉਹਨਾਂ ਚੋਰਾਂ ਨੇ ਲੋਕਾਂ ਦੀਆਂ ਜੇਬਾਂ ਕੱਟ ਕੇ ਉਹਨਾਂ ਦੇ ਪੈਸੇ ਲੈ ਲਏ। ਫਿਰ ਲੋਕਾਂ ਨੇ ਰੌਲਾ ਪਾ ਦਿੱਤਾ। ਉਹਨਾਂ ਨੇ ' ਚੋਰ - ਚੋਰ ' ਕਿਹਾ ਤੇ ਸਾਰੇ ਇਕੱਠੇ ਹੋ ਗਏ। ਫਿਰ ਇੱਕ ਲੜਕੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉੱਥੇ ਪੁਲਿਸ ਆ ਗਈ। ਪੁਲਿਸ ਨੇ ਚੋਰਾਂ ਨੂੰ ਫੜ ਲਿਆ। ਸਿੱਖਿਆ - ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ ਅਤੇ ਮੇਲੇ ਵਿੱਚ ਪੈਸੇ ਵੀ ਘੱਟ ਲੈ ਕੇ ਜਾਣੇ ਚਾਹੀਦੇ ਹਨ।
ਨਵਦੀਪ ਕੌਰ, ਜਮਾਤ ਪੰਜਵੀਂ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ,
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
9478561356