Thursday, November 21, 2024

Social

ਅੱਛਰੂ ਸਿੰਘ ਵੱਲੋਂ ਪੰਜਾਬੀ ਵਿੱਚ ਅਨੁਵਾਦਿਤ ਆਰ.ਕੇ. ਨਾਰਾਇਣ ਦੇ ਪ੍ਰਸਿੱਧ ਨਾਵਲ  " ਦਿ ਗਾਇਡ " ਲੋਕ ਅਰਪਣ

May 24, 2024 12:50 PM
SehajTimes

ਫ਼ਤਹਿਗੜ੍ਹ ਸਾਹਿਬ : ਭਾਸ਼ਾ ਵਿਭਾਗ ਫ਼ਤਹਿਗੜ੍ਹ ਸਾਹਿਬ ਦੇ ਵਿਹੜੇ ਵਿੱਚ ਪ੍ਰੋ. ਅੱਛਰੂ ਸਿੰਘ ਵੱਲੋਂ ਪੰਜਾਬੀ ਵਿੱਚ ਅਨੁਵਾਦਿਤ ਆਰ.ਕੇ. ਨਾਰਾਇਣ ਦੇ ਪ੍ਰਸਿੱਧ ਨਾਵਲ “ ਦਿ ਗਾਇਡ” ”   ਨੂੰ ਲੋਕ ਅਰਪਣ ਕੀਤਾ ਗਿਆ। ਇਹ ਨਾਵਲ ਆਰ.ਕੇ. ਨਾਰਾਇਣ ਦੇ ਸਭ ਤੋਂ  ਪ੍ਰਸਿੱਧ  ਅਤੇ ਮਕਬੂਲ ਨਾਵਲ “ ਦਿ ਗਾਇਡ” ” ਦਾ ਸੰਖੇਪ ਅਤੇ ਸਰਲ ਪੰਜਾਬੀ ਅਨੁਵਾਦ ਹੈ। ਇਹ ਨਾਵਲ ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ 1958 ਵਿੱਚ ਛਪਿਆ  ਤੇ ਸੰਨ 1960 ਵਿੱਚ ਇਸਨੂੰ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਨਾਵਲ ਰਾਜੂ ਨਾਮ ਦੇ ਇੱਕ ਟੂਰਿਸਟ ਗਾਇਡ, ਜੋ  ਆਪਣੇ ਸਮੇਂ ਵਿੱਚ “ ਰੇਲਵੇ ਰਾਜੂ ” ਵਜੋਂ ਪ੍ਰਸਿੱਧ ਸੀ, ਦੇ ਘਟਨਾਵਾਂ ਭਰਪੂਰ ਜੀਵਨ ਦੇ ਇੱਕ ਅਤਿ ਰੌਚਕ ਕਹਾਣੀ ਹੈ। ਉਸਦਾ ਬਚਪਨ, ਉਸਦੇ ਮਾਤਾ ਪਿਤਾ, ਉਸਦੀ ਸਕੂਲੀ ਪੜ੍ਹਾਈ, ਉਸਦੀ ਜਵਾਨੀ ਉਸ ਦੁਆਰਾ ਅਪਣਾਏ ਗਏ ਵੱਖ-ਵੱਖ ਕਿੱਤੇ, ਇੱਕ ਸੈਲਾਨੀ ਮਾਰਕੋ ਤੇ ਉਸਦੀ ਪਤਨੀ ਰੋਜ਼ੀ ਦਾ ਉਸਦੇ ਸੰਪਰਕ ਵਿੱਚ ਆਉਣਾ, ਉਸਦੇ ਜੀਵਨ ਵਿੱਚ ਵੱਡੀ ਤਬਦੀਲੀ ਆਉਂਣੀ  ਅਤੇ ਫਿਰ ਕੁਝ ਹੋਰ ਬਣ ਜਾਣਾ- ਸਭ ਕੁੱਝ ਇੰਨਾ ਰੌਚਕ ਹੈ ਕਿ ਜਦ ਪਾਠਕ ਇਸਨੂੰ ਇੱਕ ਵਾਰ ਪੜ੍ਹਨ ਲੱਗ ਜਾਵੇ, ਤਾ ਇਸਨੂੰ ਵਿਚਕਾਰ ਛੱਡ ਹੀ ਨਹੀਂ ਸਕਦਾ। ਇਸ ਨਾਵਲ ਦੀ ਕਹਾਣੀ, ਤੇ ਸੰਨ 1965 ਵਿੱਚ ਗਾਇਡ  ਨਾਮ ਦੀ ਇੱਕ ਬਾਕਮਾਲ ਫੀਚਰ ਫਿਲਮ ਵੀ ਬਣੀ ਸੀ, ਜਿਸ ਵਿੱਚ ਭਾਰਤੀ ਸਿਨੇਮਾ ਦੇ ਨਾਮਵਰ ਸਿਤਾਰੇ ਦੇਵ ਆਨੰਦ ਤੇ ਵਹੀਦਾ ਰਹਿਮਾਨ ਨੇ ਮੁੱਖ ਭੂਮਿਕਾਵਾਂ ਵੀ ਨਿਭਾਈਆ ਸਨ। ਆਪਣੇ ਸਮੇਂ ਵਿੱਚ ਇਹ ਫਿਲਮ ਵੀ ਬਹੁਤ ਮਕਬੂਲ ਹੋਈ ਸੀ।

ਇਸ ਨਾਵਲ ਦੇ ਅਨੁਵਾਦਕ ਡਾ. ਅੱਛਰੂ ਸਿੰਘ ਕਿੱਤੇ ਵਜੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚੋਂ ਸੇਵਾ ਮੁਕਤ ਅਧਿਆਪਕ ਹਨ। ਹੁਣ ਤੱਕ ਅੰਗਰੇਜ਼ੀ ਦੀਆਂ ਸ਼ਾਹਕਾਰ ਰਚਨਾਵਾਂ ਦੇ ਪੰਜਾਬੀ ਭਾਸ਼ਾ ਵਿੱਚ ਤਕਰੀਬਨ ਤਿੰਨ ਦਰਜਨ ਤੋਂ ਉਪਰ ਪੁਸਤਕਾਂ ਦੇ ਅਨੁਵਾਦ ਛਪਵਾ ਚੁੱਕੇ ਹਨ। ਅੰਗਰੇਜ਼ੀ ਅਤੇ ਪੰਜਾਬੀ ਦੀਆਂ ਇੱਕ ਦਰਜਨ ਤੋਂ ਵੱਧ ਪੁਸਤਕ ਸੰਪਾਦਿਤ/ਸੰਕਲਿਤ ਕਰ ਚੁੱਕੇ ਹਨ। ਅੰਗਰੇਜ਼ੀ  ਤੇ ਪੰਜਾਬੀ ਦੀਆਂ ਡੇਢ ਦਰਜਨ ਮੌਲਿਕ ਪੁਸਤਕਾਂ ਪਾਠਕਾਂ ਦੀ ਨਜ਼ਰ ਕਰ ਚੁੱਕੇ ਹਨ। ਉਨ੍ਹਾਂ ਦੀਆਂ ਲਿਖਤਾ ਬਹੁਤ ਰੋਚਿਕ ਅਤੇ ਗਿਆਨ ਵਰਧਕ ਹੋਣ ਦੇ ਨਾਲ ਨਾਲ ਬਹੁਤ ਪ੍ਰੇਰਨਾਤਮਿਕ ਵੀ ਹੁੰਦੀਆਂ ਹਨ। ਪੁਸਤਕ ਦੇ ਲੋਕ ਅਰਪਣ ਮੌਕੇ ਤੇ ਭਾਸ਼ਾ ਵਿਭਾਗ, ਫ਼ਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਤੋਂ ਡਾ. ਕੁਲਦੀਪ ਸਿੰਘ ਦੀਪ, ਡਾ. ਅੱਛਰੂ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਐਡਵੋਕੇਟ ਦਰਬਾਰਾ ਸਿੰਘ ਢੀਂਡਸਾ, ਗੁਰਬਚਨ ਸਿੰਘ ਵਿਰਦੀ, ਕਰਨੈਲ ਸਿੰਘ ਵਜ਼ੀਰਾਬਾਦ, ਸੰਤ ਸਿੰਘ ਸੋਹਲ ਵਾਤਾਵਰਣ ਪ੍ਰੇਮੀ ਹਰਮਨਦੀਪ ਸਿੰਘ, ਕਵਲਜੀਤ ਸਿੰਘ ਕਲੇਰ, ਗੁਰਅਮਨਪ੍ਰੀਤ ਸਿੰਘ ਤੇ ਸੂਰਜ ਭਾਨ ਮੌਜੂਦ ਸਨ।

Have something to say? Post your comment

 

More in Social

ਲਾਇਸੈਂਸ ਤਾਂ ਹੈ ਕੰਸਲਟੈਂਸੀ, ਟਰੈਵਲ ਏਜੰਟ ਅਤੇ ਕੋਚਿੰਗ ਸੈਂਟਰਾਂ ਦਾ ਪਰ ਵੀਜ਼ਾ ਅਪਲਾਈ ਕਰਨ ਦੇ ਨਾਂ 'ਤੇ ਲੱਖਾਂ ਦੀਆਂ ਠੱਗੀਆਂ ਜਾਰੀ

'ਮੇਰੀ ਦਸਤਾਰ ਮੇਰੀ ਸ਼ਾਨ'

ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ

ਦਿਸ਼ਾ ਟਰੱਸਟ ਨੇ ਧੂਮਧਾਮ ਨਾਲ ਮਨਾਇਆ ਸੁਹਾਗਣਾਂ ਨਾਲ ਕਰਵਾ ਚੌਥ ਦਾ ਤਿਉਹਾਰ

ਰੰਗਲੇ ਜੱਗ ਤੋਂ ਜਾਣ ਦੇ ਬਾਅਦ ਵੀ ਆਪਣੀਆਂ ਅੱਖਾਂ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ :  ਸੰਤ ਸਤਰੰਜਨ ਸਿੰਘ ਜੀ ਧੁੱਗਿਆਂ ਵਾਲੇ  

ਜ਼ਰਾ ਸੋਚੋ

ਕੰਗਨਾ ਰਣੌਤ 

ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ

ਧਰਮਗੜ੍ਹ ਵਿਖੇ ਵਿਛੜ ਚੁੱਕੇ ਨੌਜੁਆਨਾਂ ਦੀ ਯਾਦ ਵਿੱਚ ਚੌਥਾ ਖੂਨਦਾਨ ਕੈਂਪ ਲਗਾਇਆ

‘ਰੁੱਖ ਲਗਾਉਣ ਦੀ ਮੁਹਿੰਮ’ ਤਹਿਤ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਵੱਲੋਂ ਕੋਰਟ ਕੰਪਲੈਕਸ ਬਾਘਾਪੁਰਾਣਾ ਵਿਖੇ ਲਗਾਏ ਪੌਦੇ