ਹਰੇਕ ਮਨੁੱਖ ਆਪਣੇ ਆਉਣ ਜਾਣ ਵਾਲੇ ਰਸਤੇ ਤੇ ਇੱਕ ਰੁੱਖ ਲਗਾ ਕੇ ਉਸਦੀ ਦੇਖਭਾਲ ਨੂੰ ਯਕੀਨੀ ਬਣਾਵੇ
ਜਿਵੇਂ ਕਿ ਅਸੀਂ ਵੇਖਦੇ ਆ ਰਿਹਾ ਹਾਂ ਕਿ ਤਾਪਮਾਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ,ਜੋ ਸਾਡੇ ਸਾਰਿਆ ਲਈ ਚਿਤਾ ਦਾ ਵਿਸ਼ਾ ਹੈ, ਰੁੱਖਾਂ ਦੇ ਘੱਟਣ ਨਾਲ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਪਾਣੀ ਵਿੱਚ ਬਦਲਾਅ ਆ ਰਿਹਾ ਹੈ। ਰੁੱਖ ਪੰਛੀਆਂ ਦੇ ਰੈਣ ਬਸੈਰਾ ਹਨ, ਰੁੱਖਾਂ ਦੀ ਅੰਨੇਵਾਹ ਕੱਟਾਈ ਕਰਨ ਕਰਕੇ ਪੰਛੀਆਂ ਦੀ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ। ਰੁੱਖ ਸਾਨੂੰ ਮੀਂਹ ਹਨੇਰੀ ਅਤੇ ਧੁੱਪ ਤੋਂ ਬਚਾਉਂਦੇ ਹਨ ਜਦੋਂ ਬਰਸ਼ਾਤ ਹੁੰਦੀ ਹੈ ਤਾਂ ਰੁੱਖ ਮੀਂਹ ਦੇ ਪਾਣੀ ਨੂੰ ਸਿੱਧਾ ਧਰਤੀ ਤੇ ਡਿੱਗਣ ਤੋਂ ਰੋਕਦੇ ਹਨ ਅਤੇ ਪਾਣੀ ਪੱਤਿਆ, ਟਹਿਣੀਆਂ ਤੇ ਜੜ੍ਹਾਂ ਰਾਹੀਂ ਧਰਤੀ ਵਿੱਚ ਸਮਾਉਂਦਾ ਹੈ। ਜਿਸ ਨਾਲ ਧਰਤੀ ਦੇ ਹੇਠਲੇ ਪਾਣੀ ਦੇ ਸਰੋਤ ਕਾਇਮ ਰਹਿੰਦੇ ਹਨ, ਜਿਹਨਾਂ ਨੂੰ ਅਸੀਂ ਵੱਖ-ਵੱਖ ਰੂਪ ਵਿੱਚ ਵਰਤਦੇ ਹਾਂ। ਰੁੱਖਾਂ ਦੇ ਗਲੇ ਸੜੇ ਪੱਤੇ ਖਾਦ ਦਾ ਕੰਮ ਕਰਦੇ ਹਨ ਅਤੇ ਰੁੱਖਾਂ ਦੇ ਪੱਤੇ ਗੁੱਦਾ, ਕਾਹੀ ਤੇ ਘਾਹ ਕਾਗ਼ਜ਼ ਬਣਾਉਣ ਦੇ ਕੰਮ ਆਉਂਦਾ ਹਨ ਅਤੇ ਰੁੱਖਾਂ ਦੇ ਸੱਕਾਂ,ਪੱਤਿਆਂ ਅਤੇ ਜੜ੍ਹਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ, ਨਿੰਮ ਦੇ ਪੱਤੇ ਫੋੜੇ ਫਿਨਸੀਆਂ ਲਈ ਬਹੁਤ ਹੀ ਲਾਭਕਾਰੀ ਹਨ ਅਤੇ ਬਹੁਤ ਸਾਰੀਆਂ ਦਵਾਈਆਂ ਵਿੱਚ ਕੰਮ ਆਉਂਦੀ ਹੈ। ਰੁੱਖ ਪੋਣ ਪਾਣੀ ਨੂੰ ਸਾਫ ਸੁਥਰਾ ਬਣਾਉਂਦੇ ਹਨ ਅਤੇ ਸਾਨੂੰ ਆਕਸੀਜਨ ਦਿੰਦੇ ਹਨ,ਰੁੱਖ ਸਾਡੇ ਜੀਵਨ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਰੁੱਖਾਂ ਨੇੜੇ ਰਹਿਣ ਵਾਲੇ ਵਿਅਕਤੀ ਦੂਸਰਿਆਂ ਨਾਲੋ ਜਿਆਦਾ ਤੰਦਰੁਸਤ ਹੁੰਦੇ ਹਨ ਜੇ ਸੁ਼ੱਧ ਹਵਾ ਮਨੁੱਖ ਨੂੰ ਮਿਲਦੀ ਰਹੇਗੀ ਤਾਂ ਉਹ ਜਿਆਦਾ ਦੇਰ ਤੇ ਜੀਵਿਤ ਰਹਿ ਸਕਦਾ ਹੈ। ਰੁੱਖ ਸਾਡੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਉਂਦੇ ਹਨ ਅਤੇ ਮਹਿਕਾਂ ਖਿਲਾਰਦੇ ਹਨ, ਰੁੱਖ ਵਰਖਾ ਲਿਆਉਣ ਲਈ,ਮੌਸਮ ਠੰਡਾ ਰੱਖਣ ਲਈ ਵਾਤਾਵਰਨ ਸਾਫ਼ ਕਰਨ ਲਈ ਅਤੇ ਸਾਡੀਆਂ ਰੋਜਾਨਾ ਜੀਵਨ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ।ਜੇਕਰ ਅਸੀਂ ਭਿਆਨਕ ਤਬਾਹੀਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਰੁੱਖ ਲਾਉਣ ਲਈ ਹੰਭਲਾ ਮਾਰਨਾ ਪਵੇਗਾ।ਸਾਨੂੰ ਇਕ ਜੁਮੇਵਾਰ ਨਾਗਰਿਕ ਦਾ ਫਰਜ ਅਦਾ ਕਰਨਾ ਚਾਹੀਦਾ ਹੈ ਅਤੇ ਪਜਾਬ ਨੂੰ ਮੁੜ ਹਰਾ ਭਰਾ ਬਣਾਉਣ ਲਈ ਹਭਲਾ ਮਾਰਨਾ ਚਾਹੀਦਾ ਹੈ ਅਤੇ ਹਰੇਕ ਮਨੁੱਖ ਨੂੰ ਇਕ ਅਜਿਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ ਕਿ ਜਿਥੋ ਦੀ ਉਹ ਰੋਜਾਨਾ ਆਉਂਦਾ ਜਾਂਦਾ ਹੈ ਉਸ ਰਾਸਤੇ ਵਿਚ ਇਕ ਛਾਂਦਾਰ ਰੁੱਖ ਲਗਾ ਕੇ ਉਸਦੀ ਦੇਖਭਾਲ ਕਰਨ ਨੂੰ ਯਕੀਨੀ ਬਣਾਵੇ ਅਤੇ ਵੱਖ-ਵੱਖ ਸਰਕਾਰੀ/ਅਰਧ ਸਰਕਾਰੀਆਂ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਉਹ ਆਪੋ ਆਪਣਾ ਦਫਤਰਾਂ ਵਿੱਚ ਰੁੱਖ ਲਗਾ ਕੇ ਉਸਦੀ ਦੇਖਭਾਲ ਦਾ ਬੀੜਾ ਚੁੱਕਣ ਅਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ/ਮੁੱਖੀਆਂ ਨੂੰ ਚਾਹੀਦਾ ਹੈ ਕਿ ਸਕੂਲ ਵਿੱਚ ਪੜਨ ਵਾਲੇ ਜਿਹੜੇ ਵਿਦਿਆਰਥੀ ਦਾ ਜਨਮ ਦਿਨ ਹੋਵੇ ਉਸ ਬੱਚੇ ਨੂੰ ਜਨਮ ਦਿਨ ਮੌਕੇ ਖਾਣ ਪੀਣ ਵਾਲੀਆਂ ਚੀਜਾਂ ਲਿਆਉਣ ਤੋਂ ਰੋਕ ਕੇ ਉਹਨਾਂ ਨੂੰ ਇਕ ਪੋਦਾ ਲੈ ਕੇ ਆਉਣ ਲਈ ਪ੍ਰੇਰਿਤ ਕਰਨ ਅਤੇ ਜਿਹੜਾ ਬਚਾ ਅਜਿਹਾ ਕਰਦਾ ਹੈ ਉਸਦੇ ਪੋਦੇ ਨਾਲ ਨੇਮ ਪਲਾਟ ਲਗਾਈ ਜਾਵੇ ਤਾਂ ਕਿ ਬਚਾ ਉਤਸਾਹਿਤ ਹੋ ਕੇ ਆਪਣੇ ਵਲੋ ਲਗਾਏ ਗਏ ਪੋਦੇ ਦੀ ਦੇਖਭਾਲ ਕਰੇ ਅਤੇ ਆਪਣੇ ਬਚਪਨ ਦੇ ਸਮੇਂ ਵਿਚ ਆਪਣੇ ਵਲੋ ਲਗਾਏ ਪੋਦੇ ਨੂੰ ਰੁਖ ਬਣਦਾ ਦੇਖਣ। ਥੋੜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡਾ ਜੀਵਨ ਰੁੱਖਾਂ ਤੇ ਨਿਰਭਰ ਕਰਦਾ ਹੈ। ਇਸ ਲਈ ਸਾਨੂੰ ਆਪਣੇ ਜੀਵਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
ਅਸ਼ਵਨੀ ਸੋਢੀ ਪੱਤਰਕਾਰ ਮਾਲੇਰਕੋਟਲਾ ਮੋ:9914183611