ਸਰਕਾਰ ਨੇ ਮੰਜੂਰ ਕੀਤੀ 24 ਕਰੋੜ 8 ਲੱਖ ਰੁਪਏ ਦੀ ਰਕਮ
ਚੰਡੀਗੜ੍ਹ : ਹਰਿਆਣਾ ਦੇ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਅੱਜ ਵਲੱਭਗੜ੍ਹ ਦੇ ਲਈ ਇਕ ਹੋਰ ਵੱਡੀ ਸੌਗਾਤ ਦਿੰਦੇ ਹੋਏ ਨਗਰ ਨਿਗਮ ਦੇ ਨਵੇਂ ਭਵਨ ਨੁੰ ਤੋਹਫਾ ਦਿੱਤਾ ਹੈ। ਨਗਰ ਨਿਗਮ ਜੋਨ ਵਲੱਭਗੜ੍ਹ ਦੀ ਨਵੀਂ ਇਮਾਰਤ ਦਾ ਜਲਦੀ ਹੀ ਨਿਰਮਾਣ ਹੋਵੇਗਾ, ਇਸ ਦੇ ਲਈ ਸਰਕਾਰ ਨੇ 24 ਕਰੋੜ 8 ਲੱਖ ਰੁਪਏ ਦੀ ਰਕਮ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।
ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਕਰੀਬ 30 ਸਾਲ ਤੋਂ ਨਗਰ ਨਿਗਮ ਦਾ ਛੌਟਾ ਜਿਹਾ ਦਫਤਰ ਖਸਤਾ ਹਾਲਤ ਵਿਚ ਪਿਆ ਹੋਇਆ ਸੀ, ਜਿਸ ਤੋਂ ਅਧਿਕਾਰੀਆਂ ਅਤੇ ਆਮ ਜਨਤਾ ਨੁੰ ਕਾਫੀ ਪਰੇਸ਼ਾਨੀ ਆ ਰਹੀ ਸੀ। ਬਹੁਤ ਲੰਬੇ ਸਮੇਂ ਤੋਂ ਨਵੇਂ ਭਵਨ ਦੀ ਮੰਗ ਸੀ, ਹੁਣ ਇਕ ਸ਼ਾਨਦਾਰ ਦਫਤਰ ਬਣ ਕੇ ੇਤਿਆਰ ਹੋਵੇਗਾ। ਪਾਰਸ਼ਦਾਂ ਅਤੇ ਅਧਿਕਾਰੀਆਂ ਦੇ ਦਫਤਰ ਦੇ ਨਾਲ-ਨਾਲ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ। ਨਗਰ ਨਿਗਮ ਨਾਲ ਸਬੰਧਿਤ ਸਾਰੇ ਅਧਿਕਾਰੀ ਤੇ ਕਰਮਚਾਰੀ ਇਕ ਦਫਤਰ ਵਿਚ ਬੈਠਣਗੇ, ਜਿਸ ਨਾਲ ਜਨਤਾ ਦੇ ਕੰਮ ਵੀ ਤੇਜੀ ਨਾਲ ਹੋ ਸਕਣਗੇ।