ਮੁੱਖ ਮੰਤਰੀ ਬੋਲੇ: ਪੱਤਰਕਾਰਿਤਾ ਦਾ ਸਵਰੂਵ ਬਦਲਿਆ, ਸਚਾਈ ਦੀ ਰਾਹ ਹੁਣ ਵੀ ਓਹੀ
ਡਬਲ ਇੰਜਨ ਦੀ ਸਰਕਾਰ ਨੇ ਸੂਬੇ ਵਿਚ ਧਰਾਤਲ 'ਤੇ ਉਤਾਰੀ ਹੈ ਭਲਾਈਕਾਰੀ ਯੋਜਨਾਵਾਂ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਦੇਵਰਿਸ਼ੀ ਨਾਰਦ ਆਦਰਸ਼ ਪੱਤਰਕਾਰਿਤਾ ਦੇ ਸੰਵਾਹਕ ਸਨ। ਦੇਵਰਿਸ਼ੀ ਨਾਰਦ ਘਟਨਾਵਾਂ ਦਾ ਵਿਸ਼ਲੇਸ਼ਣ ਕਰ ਕੇ ਵੱਖ-ਵੱਖ ਦ੍ਰਿਸ਼ਟੀਕੋਣ ਦੇ ਨਾਲ ਸਚਾਈ ਨੂੰ ਸਾਕਾਰਤਮਕ ਤੌਰ 'ਤੇ ਪੇਸ਼ ਕਰਦੇ ਸਨ। ਆਜਾਦੀ ਤੋਂ ਲੈ ਕੇ ਅੱਜ ਆਧਨਿਕਤਾ ਵਜੋ ਪੱਤਰਕਾਰਿਤਾ ਦਾ ਅਹਿਮ ਯੋਗਦਾਨ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਪੰਚਕੂਲਾ ਵਿਚ ਵਿਸ਼ਵ ਸੰਵਾਦ ਕੇਂਦਰ ਹਰਿਆਣਾ ਵੱਲੋਂ ਦੇਵਰਿਸ਼ੀ ਨਾਰਦ ਜੈਯੰਤੀ ਦੇ 9ਵੇਂ ਰਾਜ ਪੱਧਰੀ ਪੱਤਰਕਾਰ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸਮਾਰੋਹ ਵਿਚ ਪਹੁੰਚਣ 'ਤੇ ਹਰਿਆਣਾ ਵਿਸ਼ਵ ਸੰਵਾਦ ਕੇਂਦਰ ਦੇ ਚੇਅਰਮੈਨ ਡਾ. ਮਾਰਕਡੇਯ ਆਹੂਜਾ, ਸਕੱਤਰ ਰਾਜੇਸ਼ ਅਤੇ ਡਾ. ਰਾਜੇ ਚੌਹਾਨ ਨੇ ਗੁਲਦਸਤਾ ਭੇਂਟ ਕਰ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਨਾਰਦ ਜੈਯੰਤੀ ਦੀ ਪੱਤਰਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੱਤਰਕਾਰਿਤਾ ਦਾ ਕ੍ਰੇਡਿਟ ਦੇਵਰਿਸ਼ੀ ਨਾਰਦ ਜੀ ਨੁੰ ਜਾਂਦਾ ਹੈ। ਉਸ ਦੌਰ ਤੋਂ ਲੈ ਕੇ ਅੱਜ ਦੇ ਇਸ ਆਧੁਨਿਕ ਦੌਰ ਵਿਚ ਪੱਤਰਕਾਰਿਤਾ ਨੇ ਅਨੇਕ ਮੁਕਾਮ ਤੈਅ ਕੀਤੇ ਹਨ। ਸਮੇਂ ਬਦਲਣ ਦੇ ਨਾਲ ਪੱਤਰਕਾਰਤਾ ਦੇ ਸਵਰੂਪ ਵਿਚ ਬਦਲਾਅ ਆਇਆ ਹੈ, ਪਰ ਸਚਾਈ ਦਾ ਰਾਹੀ ਉਹੀ ਹੈ। ਮੀਡੀਆਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਨੇ ਸੂਬੇ ਵਿਚ ਭਲਾਈਕਾਰੀ ਯੋਜਨਾਵਾਂ ਨੂੰ ਧਰਾਤਲ 'ਤੇ ਉਤਾਰਿਆ ਹੈ। ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਵਿਧਾਨਸਭਾ ਚੋਣਾਂ ਵਿਚ ਭਾਜਪਾ ਤੀਜੀ ਵਾਰ ਸਰਕਾਰ ਬਣਾਏਗੀ।
ਆਜਾਦੀ ਦੀ ਲੜਾਈ ਵਿਚ ਪੱਤਰਕਾਰਿਤ ਦਾ ਅਹਿਮ ਯੋਗਦਾਨ
ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਦੇਸ਼ ਵਿਚ ਪੱਤਰਕਾਰਿਤਾ ਮਿਸ਼ਨ ਵਜੋ ਹੈ। ਆਜਾਦੀ ਦੀ ਲੜਾਈ ਵਿਚ ਪੱਤਰਕਾਰਿਤਾ ਅਤੇ ਪੱਤਰਕਾਰਾਂ ਦੀ ਅਹਿਮ ਭੁਮਿਕਾ ਰਹੀ ਹੈ। ਬ੍ਰਿਟਿਸ਼ ਸ਼ਾਸਕਾਂ ਨੇ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਸਜਾ, ਜੁਰਮਾਨਾ ਤਕ ਵੀ ਲਗਾਇਆ ਗਿਆ। ਮਗਰ ਸੁਤੰਤਰਤਾ ਦੇ ਦੀਵਾਨੇ ਪੱਤਰਕਾਰਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਜਾਦੀ ਦੀ ਅਲੱਖ ਜਾਰੀ ਰੱਖੀ। ਦੇਵਰਿਸ਼ੀ ਨਾਰਦ ਪ੍ਰੇਰਣਾ ਸਰੋਤ ਹਨ , ਜਿਨ੍ਹਾਂ ਨੇ ਸਮਾਜ ਵਿਚ ਸਭਿਆਚਾਰ ਅਤੇ ਮੁੱਲਾਂ ਨੂੰ ਜਿੰਦਾ ਰੱਖਣ ਲਈ ਪੱਤਰਕਾਰਤਾ ਕੀਤੀ।
ਪੱਤਰਕਾਰਾਂ ਦੀ ਹਿਤੇਸ਼ੀ ਹੈ ਹਰਿਆਣਾ ਸਰਕਾਰ
ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਪੱਤਰਕਾਰਾਂ ਦੀ ਹਿਤੇਸ਼ੀ ਹੈ। ਪੱਤਰਕਾਰਾਂ ਨੂੰ ਪੈਂਸ਼ਣ ਦੇਣ ਦੇ ਨਾਲ ਬੀਮਾ ਸੁਰੱਖਿਆ ਕਵਰ ਅਤੇ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ ਚਾਰ ਹਜਾਰ ਕਿਲੋਮੀਟਰ ਮੁਫਤ ਯਾਤਰਾ ਦੀ ਸਹੂਲਤਾਂ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪੱਤਰਕਾਰ ਉਥਾਨ ਨੂੰ ਲੈ ਕੇ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ ਸੱਭ ਤੋਂ ਮਹਤੱਵਪੂਰਨ ਪੱਤਰਕਾਰ ਸਨਮਾਨ ਪੈਂਸ਼ਨ ਯੋਜਨਾ ਹੈ ਜਿਸ ਦੇ ਤਹਿਤ ਪੱਤਰਕਾਰਾਂ ਨੂੰ 15 ਹਜਾਰ ਰੁਪਏ ਮਹੀਨਾ ਪੈਂਸ਼ਨ ਦਿੱਤੀ ਜਾ ਰਹੀ ਹੈ 10 ਲੱਖ ਰੁਪਏ ਦੀ ਗਰੁੱਪ ਇੰਸ਼ੋਰੇਂਸ ਸਕੀਮ ਦਾ ਪ੍ਰੀਮੀਅਮ ਵੀ ਸਰਕਾਰ ਖੁਦ ਭੁਗਤਾਨ ਕਰ ਰਹੀ ਹੈ।
ਇਸ ਮੌਕੇ 'ਤੇ ਸੂਬੇ ਦੇ ਕੌਨੇੇ-ਕੌਨੇ ਤੋਂ ਆਏ ਪੱਤਰਕਾਰ ਮੌਜੂਦ ਸਨ।