ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਯੋਜਕ ਲੇਵਲ ਦਾ ਸੰਤ ਨਿਰੰਕਾਰੀ ਮਹਿਲਾ ਸਮਾਗਮ ਡਾਕਟਰ ਸੀਮਾ ਰਾਜਨ ਜੀ ਦੀ ਅਗਵਾਈ ਹੇਠਾਂ ਸੰਤ ਨਿਰੰਕਾਰੀ ਸਤਸੰਗ ਭਵਨ ਰਈਆ ਵਿਖੇ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਜਿਲਾ ਤਰਨ ਤਾਰਨ ਦੀਆਂ ਨੌ ਬਰਾਂਚਾਂ ਪੱਟੀ ਹਰੀਕੇ ਸ੍ਰੀ ਚੋਹਲਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਖੇਮ ਕਰਨ ਭਿੱਖੀਵਿੰਡ ਝਬਾਲ ਤਰਨ ਤਾਰਨ ਸੁਹਬਜਪੁਰ ਅੰਮ੍ਰਿਤਸਰ ਜਿਲ੍ਹਾ 3 ਬਰਾਂਚਾਂ ਰਈਆ ਸਠਿਆਲਾ ਜੰਡਿਆਲਾ ਮਹਿਲਾਵਾਂ ਨੇ ਭਾਗ ਲਿਆ। ਇਸ ਅਵਸਰ ਤੇ ਡਾਕਟਰ ਸੀਮਾ ਰਾਜਨ ਜੀ ਨੇ ਦਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਸਹਾਰਾ ਲੈਂਦੇ ਹੋਏ ਅਵਤਾਰ ਬਾਣੀ, ਹਰਦੇਵ ਬਾਣੀ ਦੇ ਸਲੋਕ ਰਾਹੀਂ ਅੰਤਾਕਸ਼ਰੀ, ਗੀਤ, ਗਰੁੱਪ ਸੋਂਗ, ਵਿਚਾਰ ਅਤੇ ਨਿਰੰਕਾਰੀ ਮਿਸ਼ਨ ਦੇ ਸਲੇਬਸ ਦੇ ਟੋਪਕ ਤੇ ਵਿਚਾਰ ਆਦਿ ਤੇ ਮਹਿਲਾਵਾਂ ਨੇ ਵੱਖੋ ਵੱਖਰੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ। ਉਨ੍ਹਾਂ ਦਸਿਆ ਕਿ ਸਾਨੂੰ ਸਤਿਗੁਰੂ ਦੀ ਸਿਖਿਆਵਾਂ ਨੂੰ ਜੀਵਨ ਅੰਦਰ ਧਾਰਨ ਕਰਦੇ ਹੋਏ ਗੁਰੂ ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਸੰਤ ਨਿਰੰਕਾਰੀ ਮਿਸ਼ਨ ਜੋਨਲ ਚਾਰਜ ਇੰਚਾਰਜ ਰਕੇਸ਼ ਸੇਠੀ ਜੀ ਨੇ ਸਮੂਹ ਸੰਗਤਾਂ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਅੰਦਰ ਅਪਨਾਉਣ ਦਾ ਜਿਕਰ ਕਰਦੇ ਹੋਏ ਦਸਿਆ ਕਿ ਇਹ ਮਨੁੱਖੀ ਜੀਵਨ ਬੜਾ ਅਨਮੋਲ ਹੈ ਜੋ ਸਾਨੂੰ 84 ਜੁਨਾ ਭੁਗਤਨ ਤੋਂ ਬਾਅਦ ਹੀ ਪ੍ਰਾਪਤ ਹੋਇਆ ਹੈ, ਸਾਨੂੰ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਬਲਕਿ ਨਿਰੰਤਰ ਸੰਗਤਾਂ ਕਰਦੇ ਹੋਏ ਆਪਣੇ ਮਨ ਨੂੰ ਸੇਵਾ ਸਿਮਰਨ ਸਤਸੰਗ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਵਲੋਂ ਪੇਸ਼ ਕੀਤੀ ਗਈਆਂ ਪੇਸ਼ਕਾਰੀਆਂ ਦੀ ਭਰਪੂਰ ਸਲਾਘਾ ਵੀ ਕੀਤੀਆਂ। ਉਨ੍ਹਾਂ ਦਸਿਆ ਕਿ ਗ੍ਰਿਹਸਤੀ ਜੀਵਨ ਵਿੱਚ ਰਹਿਕੇ ਵੀ ਪ੍ਰਭੂ ਦੀ ਭਗਤੀ, ਅਰਾਧਨਾ ਕੀਤੀ ਜਾ ਸਕਦੀ ਹੈ। ਔਰਤਾਂ ਦੀ ਮਹਾਨਤਾ ਨੂੰ ਦੇਖਦੇ ਨਾਰੀ ਅੰਦਰ ਸ਼ਕਤੀ ਬੜੀ ਬਲਵਾਨ ਹੁੰਦੀ ਹੈ ਜੋ ਪਰਿਵਾਰਕ ਸੰਸਕਾਰਾਂ ਨੂੰ ਨਿਭਾਉਂਦੀ ਹੋਈ ਸਾਰੇ ਪਰਿਵਾਰ ਨੂੰ ਪਵਿੱਤਰਤਾ ਦੇ ਗੁਣਾਂ ਨਾਲ ਜੋੜਕੇ ਰਖਦੀ ਹੈ । ਅਜ ਸਮਾਂ ਬੜਾ ਬਲਵਾਨ ਹੈ ਜੋ ਇਸ ਸਮੇਂ ਦੀ ਕਦਰ ਕਰ ਲੈਂਦੇ ਹਨ ਉਹ ਜੀਵਨ ਅੰਦਰ ਖੁਸ਼ੀਆਂ ਅਤੇ ਖੁਸ਼ਹਾਲੀ ਪ੍ਰਾਪਤ ਕਰ ਲੈਂਦੇ ਹਨ। ਔਰਤਾਂ ਹੀ ਆਪਣੇ ਪਰਿਵਾਰ ਨੂੰ ਗੁਰੂ ਮਰਿਯਾਦਾ ਨਾਲ ਜੋੜਕੇ ਘਰ ਨੂੰ ਖੁਸ਼ਹਾਲ ਤੇ ਸਵਰਗ ਬਣਾ ਸਕਦੀਆਂ ਹਨ। ਅੱਜ ਦੇ ਯੁਗ ਵਿਚ ਔਰਤਾਂ ਹਰ ਖੇਤਰ ਵਿਚ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪਰਿਵਾਰ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਤਸੰਗ ਨਾਲ ਜੋੜਨ ਦੀ ਬਹੁਤ ਜਰੂਰਤ ਹੈ ਜਿਸ ਨਾਲ ਉਨ੍ਹਾਂ ਦਾ ਬੌਧਿਕ ਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਵਿਕਸਿਤ ਹੋ ਸਕੇ ਤਾਂ ਜੋ ਉਨ੍ਹਾ ਦਾ ਆਚਰਨ ਬਚਪਨ ਤੋਂ ਹੀ ਭਗਤੀ ਅਤੇ ਪੇਮ ਪਿਆਰ ਵਾਲਾ ਹੋ ਸਕੇ। ਉਨ੍ਹਾਂ ਦਸਿਆ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਜੋਕੇ ਯੁਗ ਵਿਚ ਨੌਜਵਾਨਾਂ ਨੂੰ ਨਸਿਆ ਤੋਂ ਦੂਰ ਰਹਿਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਅਤੇ ਮਾਨਵਤਾ ਦੀ ਸੇਵਾ ਲਈ ਪ੍ਰੇਰਤ ਕਰ ਰਹੇ ਹਨ। ਅੰਤ ਵਿੱਚ ਡਾਕਟਰ ਸੀਮਾ ਰਾਜਨ ਜੀ ਨੇ ਵੱਖ ਵੱਖ ਬਰਾਂਚਾਂ ਤੋਂ ਸਮਾਗਮ ਚ ਆਈਆਂ ਮਹਿਲਾਵਾਂ, ਸੰਗਤਾਂ ਅਤੇ ਮਹਾਪੁਰਸ਼ਾਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਮੁਖੀ ਬ੍ਰਾਂਚ ਰਈਆ ਬਲਦੇਵ ਸਿੰਘ ਜੀ ਕੀਤਾ ਅਤੇ ਸਮੂਹ ਸੰਗਤਾਂ ਲਈ ਗੁਰੂ ਦਾ ਅਤਣ ਲੰਗਰ ਵੀ ਵਰਤਾਇਆ ਗਿਆ।