ਮਹੀਨਾ ਸੌਣ ਦਾ ਬੜਾ ਨਿਆਰਾ।
ਲੱਗੇ ਸਭ ਨੂੰ ਪਿਆਰਾ ਪਿਆਰਾ।
ਘਟਾ ਕਾਲੀਆਂ ਚੜ੍ਹ -ਚੜ੍ਹ ਆਵਣ ।
ਮੋਰ ਬਾਗਾਂ ਵਿੱਚ ਪੈਲਾਂ ਪਾਵਣ।
ਹਰ ਪਾਸੇ ਹੈ ਦ੍ਰਿਸ਼ ਪਿਆਰਾ ।
ਮਹੀਨਾ ਸਾਉਣ...............।
ਲੱਗੇ ਸਭ ਨੂੰ ਪਿਆਰਾ ਪਿਆਰਾ।
ਕੁੜੀਆਂ ਪਿੱਪਲੀਂ ਪੀਂਘਾਂ ਪਾਵਣ ।
ਨੱਚਣ ਗਾਵਣ ਖੁਸ਼ੀ ਮਨਾਵਣ।
ਖੁਸ਼ੀਆਂ ਭਰਿਆ ਹੈ ਵਿਹੜਾ ਸਾਰਾ।
ਮਹੀਨਾ ਸਾਉਣ...............…. ।
ਲੱਗੇ ਸਭ ਨੂੰ ਪਿਆਰਾ -ਪਿਆਰਾ।
ਸੱਜਰ ਵਿਆਹੀਆਂ ਵੀ ਪੇਕੇ ਆਵਣ
ਸਖੀਆਂ ਮਿਲ ਸਭ ਤੀਆਂ ਮਨਾਵਣ।
ਬਚਪਨ ਵਿੱਚ ਮੁੜ ਜਾਣ ਦੁਬਾਰਾ ।
ਮਹੀਨਾ ਸਾਉਣ ਦਾ..................।
ਲੱਗੇ ਸਭ ਨੂੰ ਪਿਆਰਾ ਪਿਆਰਾ।
ਮੱਕੀਆਂ ਬਾਜਰੇ ਝੂਮਣ ਗਾਵਣ।
ਜੋਬਨ ਰੁੱਤ ਦਾ ਮਜ਼ਾ ਉਠਾਵਣ।
ਕੁਦਰਤ ਦਾ ਹੈ ਅਜ਼ਬ ਨਜ਼ਾਰਾ।
ਮਹੀਨਾ ਸਾਉਣ .....…....... ।
ਲੱਗੇ ਸਭ ਨੂੰ ਪਿਆਰਾ ਪਿਆਰਾ।
ਸੁਆਣੀਆਂ ਖੀਰ ਪੂੜੇ ਪਕਾਵਣ।
ਨਿੱਕੇ ਵੱਡੇ ਖੁਸ਼ੀ ਨਾਲ ਖਾਵਣ।
ਖੁਸ਼ ਨਜ਼ਰ ਆਉਂਦਾ ਜੱਗ ਸਾਰਾ।
ਮਹੀਨਾ ਸਾਉਣ ਦਾ ਬੜਾ ਨਿਆਰਾ।
ਲੱਗੇ ਸਭ ਨੂੰ ਪਿਆਰਾ- ਪਿਆਰਾ
ਲੇਖਕ
ਹਰਜਿੰਦਰ ਕੌਰ
9464288784