ਚੰਡੀਗੜ੍ਹ : ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਅੱਜ ਨਾਰਨੌਲ ਦੇ ਸਥਾਨਕ ਪੀਡਬਲਿਯੂਡੀ (ਬੀਅੇਂਡਆਰ) ਰੇਸਟ ਹਾਊਸ ਵਿਚ ਨਗਰ ਪਰਿਸ਼ਦ ਖੇਤਰ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਲੰਬੀ ਮੀਟਿੰਗ ਕੀਤੀ। ਇਸ ਦੌਰਾਨ ਜਿਲ੍ਹਾ ਨਗਰ ਕਮਿਸ਼ਨਰ ਮਹਾਵੀਰ ਪ੍ਰਸਾਦ ਨੇ ਪ੍ਰਗਤੀ ਰਿਪੋਰਟ ਪੇਸ਼ ਕੀਤੀ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਮੁੱਖ ਮੰਤਰੀ ਐਲਾਨਾਂ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ। ਇਸ ਵਿਚ ਮੁੱਖ ਰੂਪ ਨਾਲ ਛਲਕ ਨਾਲੇ ਦੇ ਬਾਰੇ ਵਿਚ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਬਾਕੀ ਕੰਮ ਨੂੰ ਜਲਦੀ ਪੂਰਾ ਕਰਾਉਣ। ਇਸ ਤੋਂ ਇਲਾਵਾ ਨਗਰ ਪਰਿਸ਼ਦ ਦੇ ਨਵੇਂ ਭਵਨ ਨਿਰਮਾਣ ਨਾਲ ਸਬੰਧਿਤ ਕਾਰਜ 'ਤੇ ਵੀ ਚਰਚਾ ਕੀਤੀ ਗਈ ਤੇ ਚਿਤਵਨ ਵਾਟਿਕਾ ਪਾਰਕ ਦਾ ਨਿਰਮਾਣ ਕੰਮ 'ਤੇ ਵੀ ਗੰਭੀਰ ਰੂਪ ਨਾਲ ਚਰਚਾ ਕੀਤੀ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੈਂਡਿੰਗ ਕੰਮਾਂ ਨੂੰ ੧ਲਦੀ ਤੋਂ ਜਲਦੀ ਪੂਰਾ ਕਰਾਉਣ।
ਮੰਤਰੀ ਨੇ ਸੰਪਤੀ ਟੈਕਸ ਸਮਸਿਆਵਾਂ , ਸਫਾਈ ਸਬੰਧਿਤ ਸਮਸਿਆਵਾਂ ਤੇ ਨਗਰ ਪਰਿਸ਼ਦ ਵਿਚ ਫੰਡ ਨਾਲ ਸਬੰਧਿਤ ਕੰਮਾਂ 'ਤੇ ਵਿਚਾਰ-ਵਟਾਂਦਰਾਂ ਕੀਤਾ।
ਸ੍ਰੀ ਸੁਧਾ ਨੇ ਸਪਸ਼ਟ ਕੀਤਾ ਕਿ ਮੁੱਖ ਦਫਤਰ ਪੱਧਰ 'ਤੇ ਫੰਡ ਤੇ ਮੰਜੂਰੀ ਲਈ ਜੋ ਕੰਮ ਭੈਜੇ ਗਏ ਹਨ, ਉਸ ਦੀ ਮੰਜੂਰੀ ਜਲਦੀ ਹੀ ਦਿੱਤੀ ਜਾਵੇਗੀ, ਪਰ ਅਧਿਕਾਰੀ ਇੰਨ੍ਹਾਂ ਕੰਮਾਂ ਨੁੰ ਤੁਰੰਤ ਸ਼ੁਰੂ ਕਰਵਾਉਣ। ਇਸ ਵਿਚ ਮੁੱਖ ਰੂਪ ਨਾਲ ਸਟ੍ਰੀਟ ਲਾਇਟ ਦਾ ਕੰਮ ਐਚਐਸਵੀਪੀ ਸੈਕਟਰ-1 ਵਿਚ ਲਾਇਟਾਂ ਤੇ ਪਾਰਕਾਂ ਦੇ ਮੁੜ ਨਿਰਮਾਣ ਤੇ ਹੋਰ ਵਿਕਾਸ ਕੰਮ ਸ਼ਾਮਿਲ ਹਨ।
ਉਨ੍ਹਾਂ ਨੇ ਸੰਪਤੀ ਟੈਕਸ ਦੇ ਬਾਰੇ ਵਿਚ ਵੀ ਵਿਸਤਾਰ ਵਿਚਾਰ-ਵਟਾਂਦਰਾਂ ਕੀਤਾ ਅਤੇ ਦਸਿਆ ਕਿ ਹਰਿਆਣਾ ਸਰਕਾਰ ਪ੍ਰੋਪਰਟੀ ਟੈਕਸ ਵਿਚ ਇਕ ਮੁਸ਼ਤ ਜਕਮ ਚਮ੍ਹਹ ਕਜਵਹੳਬਣ 'ਤੇ 15 ਫੀਸਦੀ ਛੌਟ ਤੇ ਵਿਆਜ 'ਤੇ 100 ਫੀਸਦੀ ਛੋਟ ਦੇ ਰਹੀ ਹੈ। ਇਸ ਤੋਂ ਇਲਾਵਾ, ਹੁਣ ਸ਼ਹਿਰ ਦਾ ਕੋਈ ਵੀ ਨਾਗਰਿਕ ਆਪਣੀ ਪ੍ਰੋਪਰਟੀ ਆਈਡੀ ਦੀ ਐਨਓਸੀ ਪੋਰਟਲ ਰਾਹੀਂ ਅਥੋਰਾਇਜਡ ਜਾਂ ਅਣਅਥੋਰਾਇਜਡ ਖੇਤਰ ਦੀ ਪ੍ਰਾਪਤ ਕਰ ਸਕਦਾ ਹੈ। ਸਰਕਾਰ ਵੱਲੋਂ ਪੂਰਵ ਵਿਚ ਹੀ ਲਾਗੂ ਕੀਤਾ ੧ਾ ਚੁੱਕਾ ਹੈ ਕਿ ਖੇਤੀਬਾੜੀ ਅਧਾਰਿਤ ਭੂਮੀ ਦੀ ਪ੍ਰੋਪਰਟੀ ਆਈਡੀ ਦੀ ਕੋਈ ਐਨਓਸੀ ਦੀ ਜਰੂਰਤ ਨਹੀਂ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪ੍ਰੋਪਰਟੀ ਆਈਡੀ ਦੇ ਕੰਮ ਵਿਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਧਿਕਾਰੀ ਅਤੇ ਕਰਮਚਾਰੀ ਆਮਜਨਤਾ ਦੀ ਸ਼ਿਕਾਇਤਾਂ ਦਾ ਸਮੇਂਬੱਧ ਢੰਗ ਨਾਲ ਹੱਲ ਕਰਨਾ ਯਕੀਨੀ ਕਰਨ। ਮੰਤਰੀ ਨੇ ਸ਼ਹਿਰੀ ਦੀ ਸਫਾਈ ਵਿਵਸਥਾ ਦੇ ਬਾਰੇ ਵਿਚ ਵੀ ਵਿਚਾਰ-ਵਟਾਂਦਰਾਂ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਫਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।