Saturday, April 19, 2025

Haryana

ਪੰਚਕੂਲਾ ਵਿਚ ਪੇਟ ਏਨੀਮਲ ਮੈਡੀਕਲ ਸੈਂਟਰ ਵਿਚ ਸਥਾਪਿਤ ਹੋਵੇਗੀ ਡਾਇਲਸਿਸ ਯੂਨਿਟ

July 31, 2024 02:16 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ, ਜੋ ਪਟ ਏਨੀਮਲ ਹੈਲਥ ਸੋਸਾਇਟੀ (ਪੀਏਐਚਐਸ), ਪੰਚਕੂਲਾ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਪਸ਼ੂ ਮੈਡੀਕਲ ਸੇਵਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਪੰਚਕੂਲਾ ਵਿਚ ਪੇਟ ਏਨੀਮਲ ਮੈਡੀਕਲ ਸੈਂਟਰ (ਪੀਏਐਮਸੀ) ਵਿਚ ਡਾਇਲਸਿਸ ਯੂਨਿਟ ਸਥਾਪਿਤ ਕੀਤੀ ਜਾਵੇਗੀ। ਨਾਲ ਹੀ, ਪੇਟ ਏਨੀਮਲ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ, ਉੱਥੇ ਡਬਲ ਸ਼ਿਫਟ ਵੀ ਲਾਗੂ ਕੀਤੀ ਜਾਵੇਗੀ।

ਅੱਜ ਇੱਥੇ ਪੀਏਐਚਐਸ 7ਵੀਂ ਗਵਰਨਿੰਗ ਕਾਊਂਸਿਲ ਦੀ ਮੀਟਿੰਗ ਦੇ ਬਾਅਦ ਮੁੱਖ ਸਕੱਤਰ ਨੇ ਕਿਹਾ ਕਿ ਪੀਏਐਮਸੀ ਦੀ ਇਸ ਦੀ ਵਿਆਪਕ ਪਸ਼ੂ ਮੈਡੀਕਲ ਸੇਵਾਵਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਸਮੇਂ ਇੱਥੇ ਹਰ ਮਹੀਨੇ 10-15 ਕਿਡਨੀ ਫੇਲੀਅਰ ਦੇ ਮਾਮਲੇ ਆਉਂਦੇ ਹਨ। ਪਰ ਟ੍ਰਾਈਸਿਟੀ ਵਿਚ ਪੇਟ ਏਨੀਮਲ ਦੇ ਲਈ ਕੋਈ ਡਾਇਲਸਿਸ ਸਹੂਲਤ ਨਹੀਂ ਹੈ। ਅਜਿਹੇ ਵਿਚ ਨਵੀਂ ਇਕਾਈ ਪਸ਼ੂ ਮੈਡੀਕਲ ਸੇਵਾ ਵਿਚ ਇਸ ਕਮੀ ਨੁੰ ਪੂਰਾ ਕਰੇਗੀ। ਕਾਊਂਸਿਲ ਨੇ ਡਾਇਲਸਿਸ ਯੂਨਿਟ ਦੀ ਸਥਾਪਨਾ ਲਈ 12 ਲੱਖ ਰੁਪਏ ਦਾ ਬਜਟ ਮੰਜੂਰ ਕੀਤਾ ਹੈ।

ਪੇਟ ਏਨੀਮਲ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਗਵਰਨਿੰਗ ਕਾਉਂਸਿਲ ਨੇ ਪੀਏਐਮਸੀ ਵਿਚ ਡਬਲ ਸ਼ਿਫਟ ਵੀ ਲਾਗੂ ਕੀਤੀ ਹੈ। ਮੈਡੀਕਲ ਸੈਂਟਰ ਹੁਣ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤਕ ਅਤੇ ਦੁਪਹਿਰ 2:00 ਵਜੇ ਤੋਂ ਸ਼ਾਮ 8:00 ਵਜੇ ਤਕ ਖੁਲਿਆ ਰਹੇਗਾ। ਐਤਵਾਰ ਅਤੇ ਸਰਕਾਰੀ ਛੁੱਟੀ ਦੇ ਦਿਨਾਂ ਵਿਚ ਸੈਂਟਰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤਕ ਖੁੱਲੇਗ।

ਪੀਏਐਚਐਸ ਨੇ ਪੇਟ ਏਨੀਮਲ ਮੈਡੀਕਲ ਸੈਂਟਰ ਦੇ ਗਰਾਊਂਡ ਫਲੋਰ 'ਤੇ ਇਕ ਪ੍ਰੀ-ਆਪਰੇਟਿਵ ਯੂਨਿਟ ਦੇ ਨਿਰਮਾਣ ਨੂੰ ਵੀ ਮੰਜੂਰੀ ਦਿੱਤੀ ਹੈ। ਇੱਥੇ ਪ੍ਰੀ-ਏਨੇਸਥੇਟਿਕ ਜਾਂਚ, ਦਵਾਈ ਅਤੇ ਸਕਿਨ ਦੀ ਤਿਆਰੀ ਦੀ ਸਹੂਲਤ ਹੋਵੇਗੀ। ਨਾਲ ਹੀ ਆਪ੍ਰੇਸ਼ਨ ਦੇ ਬਾਅਦ ਦੇਖਭਾਲ ਤਹਿਤ ਪੇਟ ਏਨੀਮਲ ਦੇ ਮਾਲਿਕਾਂ ਨੂੰ ਸੁਝਾਅ ਦੇਣ ਲਈ ਉਪਯੁਕਤ ਵਾਤਾਵੁਰਣ ਵੀ ਮਿਲੇਗਾ। ਯੂਨਿਟ ਵਿਚ ਪਾਣੀ ਅਤੇ ਏਅਰ ਕੰਡੀਸ਼ਨ ਦੇ ਨਾਲ ਇਕ ਸਰਜੀਕਲ ਸਕ੍ਰਬ ਏਰਿਆ ਸਮੇਤ ਕਈ ਤਰ੍ਹਾ ਦੀ ਜਰੂਰੀ ਸਹੂਲਤਾਂ ਹੋਣਗੀਆਂ। ਇਨਹੈਲੇਸ਼ਨ ਏਨੇਸਥੇਿਿਸਆ ਸਥਾਪਿਤ ਕਰਨ ਲਈ ਗਵਰਨਿੰਗ ਕਾਉਂਸਿਲ ਨੈ ਸਰਕਾਰ ਤੋਂ 10 ਲੱਖ ਰੁਪਏ ਦੀਵਿਸ਼ੇਸ਼ ਗ੍ਰਾਂਟ ਸਹਾਇਤਾ ਦੀ ਵੀ ਅਪੀਲ ਕੀਤੀ ਹੈ।

ਰਿਕਾਰਡ ਕਾਇਮ ਰੱਖਣ ਅਤੇ ਸੰਚਾਰ ਵਿਵਸਥਾ ਨੂੰ ਵਧਾਉਣ ਲਈ, ਪੀਏਐਮਸੀ ਨੇ ਆਪਣੇ ਸਾਫਟਵੇਅਰ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਵੀ ਯੋਜਨਾ ਬਣਾਈ ਹੈ। ਨਵੀਂ ਪ੍ਰਣਾਲੀ ਨਾਲ ਕੈਂਪ ਨੋਟੀਫਿਕੇਸ਼ਨ , ਟੀਕਾਕਰਣ ਰਿਮਾਂਈਡਰ ਅਤੇ ਨੈਦਾਨਿਕ ਰਿਪੋਰਟ ਤਕ ਆਨਲਾਇਨ ਪਹੁੰਚ ਸਮੇਤ ਵਿਆਪਕ ਰੋਗੀ ਡੇਟਾ ਪ੍ਰਬੰਧਨ ਦੀ ਸਹੂਲਤ ਮਿਲੇਗੀ। ਇਹ ਨੁਸਖੇ ਅਤੇ ਦਵਾਈ ਪ੍ਰਕ੍ਰਿਆਵਾਂ ਨੂੰ ਟ੍ਰੇਨਡ ਕਰਨ ਲਈ ਸੂਚਨਾਤਮਕ ਪੇਟ ਫੋਲਡ ਵੀ ਪੇਸ਼ ਕੀਤੇ ਹਨ, ਜਿਨ੍ਹਾਂ ਨੁੰ ਚੰਗੀ ਪ੍ਰਤੀਕ੍ਰਿਆ ਮਿਲੀ ਹੈ।

ਆਪਣੀ ਸਥਾਪਨਾ ਦੇ ਬਾਅਦ ਤੋਂ, ਪੀਏਐਮਸੀ ਇਸ ਖੇਤਰ ਵਿਚ ਮੁਸ਼ਕਲ ਸਰਜਰੀ ਅਤੇ ਵਿਸ਼ੇਸ਼ ਸੇਵਾਵਾਂ ਲਈ ਇਕ ਮੋਹਰੀ ਰੇਫਰਲ ਸੈਂਟਰ ਵਜੋ ਉਭਰਿਆ ਹੈ। ਅਪ੍ਰੈਲ ਤੋਂ ਜੂਨ, 2024 ਤਕ ਇਸ ਸੈਂਟਰ ਨੇ 6738 ਓਪੀਡੀ ਮਾਮਲਿਆਂ ਦੇ ਉਪਚਾਰ, 87 ਸਰਜਰੀ ਅਤੇ 1259 ਲੈਬ ਟੇਸਟ ਸਮੇਤ ਕਈ ਮਹਤੱਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ, 540 ਐਕਸ-ਰੇ ਅਤੇ ਅਲਟਰਾਸਾਊਂਡ ਜਾਂਚ ਕੀਤੀ ਗਈ। ਡਾਗ ਹੋਸਟਲ ਵਿਚ 37 ਪੇਟ ਏਨੀਮਲ ਨੂੰ ਰੱਖਿਆ ਗਿਆ।

ਮੀਟਿੰਗ ਦੌਰਾਨ ਇਹ ਵੀ ਦਸਿਆ ਗਿਆ ਕਿ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੁਨੀਵਰਸਿਟੀ (ਲੁਵਾਸ), ਹਿਸਾਰ ਦੇ ਸਹਿਯੋਗ ਨਾਲ ਪੀਏਐਮਸੀ ਵਿਚ ਇਕ ਪਸ਼ੂ ਨੈਤਰ ਮੈਡੀਕਲ ਇਕਾਈ ਦੀ ਸਥਾਪਨਾ ਕੀਤੀ ਜਾਵੇਗੀ। ਆਪ੍ਰੇਸ਼ਨ ਥਇਏਟਰ ਦੀ ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਪੂਰਾ ਹੋ ਚੁੱਕਾ ਹੈ, ਜਿਸ ਵਿਚ ਨੇਤਰ ਮੈਡੀਕਲ ਇਕਾਈ ਹੋਵੇਗੀ। ਨੇਤਰ ਮੈਡੀਕਲ ਸਮੱਗਰੀਆਂ ਦੀ ਖਰੀਦ ਅਤੇ ਸਥਾਪਨਾ ਜਲਦੀ ਹੀ ਕੀਤੀ ੧ਾਵੇਗੀ। ਇਸ ਤੋਂ ਇਲਾਵਾ, ਪਸ਼ੂ ਡਾਕਟਰਾਂ ਨੁੰ ਲੁਵਾਸ, ਹਿਸਾਰ ਅਤੇ ਜੀਏਡੀਵੀਏਐਸਯੂ , ਲੁਧਿਆਣਾ ਵਿਚ ਅੱਖਾਂ ਦੀ ਸਮਸਿਆਵਾਂ ਲਈ ਬੁਨਿਆਦੀ ਅਤੇ ਅਪਗ੍ਰੇਡ ਨਿਦਾਨ ਅਤੇ ਮੈਡੀਕਲ ਵਿਚ ਸਿਖਲਾਈ ਵੀ ਦਿਵਾਈ ਗਈ ਹੈ।

ਮੀਟਿੰਗ ਵਿਚ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐਲਸੀ ਰੰਗਾ, ਮਾਲ ਸਕੱਤਰ ਰਵੀ ਪ੍ਰਕਾਸ਼ ਅਤੇ ਪੁਵਾਸ ਦੇ ਪਸ਼ੂ ਮੈਡੀਕਲ ਵਿਗਿਆਨ ਕਾਲਜ ਦੇ ਡੀਨ ਡਾ. ਗੁਲਸ਼ਨ ਨਾਰੰਗ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Have something to say? Post your comment

 

More in Haryana

ਇੱਕ ਚੰਗੀ ਵਿਧਾਈ ਡਰਾਫਟ ਨਾ ਸਿਰਫ ਮੌਜੂਦਾ ਸਮਸਿਆਵਾਂ ਦਾ ਹੱਲ ਕਰਦਾ ਹੈ, ਸਗੋ ਸਮਾਜ ਨੂੰ ਪ੍ਰਗਤੀ ਦੀ ਦਿਸ਼ਾ ਵਿੱਚ ਵੀ ਲੈ ਜਾਂਦਾ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਕਦਮ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤਾ 200 ਬੈਡ ਦੇ ਹਸਪਤਾਲ ਦੀ ਜਮੀਨ ਦਾ ਨਿਰੀਖਣ

ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਹੋਵੇ ਉਠਾਨ ਅਤੇ ਭੁਗਤਾਨ : ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ

ਹਰਿਆਣਾ ਅਤੇ ਇਜਰਾਇਲ ਨੇ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਦੇ ਲਈ ਪੇਸ਼ ਕੀਤਾ ਸਾਂਝਾ ਦ੍ਰਿਸ਼ਟੀਕੋਣ

ਹਰਿਆਣਾ ਨੂੰ ਮਿਲਿਆ ਬੱਚਿਆਂ ਦੇ ਆਧਾਰ ਨਾਮਜਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਦਾ ਪੁਰਸਕਾਰ

ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਨੂੰ 15 ਅਪ੍ਰੈਲ ਤੱਕ ਮਿਲਣਗੀਆਂ ਕਿਤਾਬਾਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ

ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕਰਨ : ਖੇਤੀਬਾੜੀ ਮੰਤਰੀ