ਸੁਨਾਮ : ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਅਤੇ ਸੰਗਰਾਂਦ ਦਾ ਦਿਹਾੜਾ ਮਨਾਉਣ ਸਬੰਧੀ ਸ੍ਰੀ ਵਿਸ਼ਵਕਰਮਾ ਭਵਨ ਕਮੇਟੀ ਦੇ ਆਗੂਆਂ ਦੀ ਇੱਕ ਮੀਟਿੰਗ ਵਿਸ਼ਵਕਰਮਾ ਭਵਨ ਵਿਖੇ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਦਿਓਸੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਕਰਮਾ ਭਵਨ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਦਿਓਸੀ ਨੇ ਦੱਸਿਆ ਕਿ15 ਨਵੰਬਰ ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 16 ਨਵੰਬਰ ਮੱਧ ਵਾਲੇ ਦਿਨ ਸੰਗਰਾਂਦ ਮਨਾਈ ਜਾਵੇਗੀ ਅਤੇ 17 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰ ਜਸ ਕੀਰਤਨ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਜਥੇਦਾਰ ਮੁਖਤਿਆਰ ਸਿੰਘ, ਚੇਅਰਮੈਨ ਅਜੈਬ ਸਿੰਘ ਸੱਗੂ, ਬਰਮਾਨੰਦ ਬਿੱਟੀ ਪਨੇਸਰ, ਖਜਾਨਚੀ ਕੁਲਦੀਪ ਸਿੰਘ ਸੱਗੂ, ਸੈਕਟਰੀ ਸ਼ਮਸ਼ੇਰ ਸਿੰਘ ਸੌਂਦ, ਗੁਰਮੇਲ ਸਿੰਘ ਗਹੀਰ ਨਮੋਲ, ਸੁਰਿੰਦਰਪਾਲ ਸਿੰਘ ਦਿਓਸੀ, ਦਲਵਿੰਦਰ ਸਿੰਘ ਭੋਡੇ, ਸੰਦੀਪ ਸਿੰਘ ਦਿਓਸੀ, ਸੁਖਪਾਲ ਸਿੰਘ ਦਿਓਸੀ, ਪਰਮਾਨੰਦ ਗਹੀਰ, ਮਾਨ ਸਿੰਘ ਮਠਾੜੂ, ਚਰਨਜੀਤ ਸਿੰਘ ਜੰਡੂ, ਹਰਦੇਵ ਸਿੰਘ ਸੱਗੂ, ਜਸਕਰਨ ਸਿੰਘ ਸੌਂਦ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।