ਚੰਡੀਗਡ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕੱਲ 8 ਜਨਵਰੀ ਨੂੰ ਕੌਮੀ ਯੁਵਾ ਮਹੋਤਸਵ ਵਿਚ ਭਾਗੀਦਾਰੀ ਕਰਨ ਵਾਲੇ ਪ੍ਰਤੀਭਾਗੀਆਂ ਦੇ ਸਮੂਹ ਨੂੰ ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਣਗੇ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ 10 ਜਨਵਰੀ ਤੋਂ 12 ਜਨਵਰੀ ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਤੋਂ ਕੌਮੀ ਯੁਵਾ ਮਹੋਤਸਵ ਹੋਵੇਗਾ ਜਿਸ ਵਿਚ ਹਰਿਆਣਾ ਦੇ ਕੁੱਲ 75 ਪ੍ਰਤੀਭਾਗੀਆਂ ਦਾ ਇਕ ਵਫਦ ਹਿੱਸਾ ਲਵੇਗਾ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਯੁਵਾ ਅਧਿਕਾਰਤਾ ਅਤੇ ਉਦਮਤਾ ਵਿਭਾਗ ਦੇ ਤੱਤਵਾਧਾਨ ਵਿਚ ਸਕਿਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਮੁੱਖ ਦਫਤਰ ਵੱਲੋਂ ਪਿਛਲੀ ਨਵੰਬਰ, 2024 ਵਿਚ ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਵਿਚ ਜਿਲ੍ਹਾ ਯੁਵਾ ਮਹੋਤਸਵਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿਚ ਵੱਖ-ਵੱਖ ਸ਼ੈਲੀਆਂ ਦੇ ਮੁਕਾਬਲਿਆਂ ਵਿਚ ਲਗਭਗ 6000 ਨੌਜੁਆਨਾਂ ਨੇ ਹਿੱਸਾ ਲਿਆ ਅਤੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ 3 ਜਨਵਰੀ ਤੋਂ 5 ਜਨਵਰੀ, 2025 ਤੱਕ ਰਾਜ ਯੁਵਾ ਮਹੋਤਸਵ ਦਾ ਪ੍ਰਬੰਧ ਪਲਵਲ ਵਿਚ ਕੀਤਾ ਗਿਆ। ਇਸ ਵਿਚ ਜਿਲ੍ਹਾ ਪੱਧਰ 'ਤੇ ਵੱਖ-ਵੱਖ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਲਗਭਗ 1000 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਬੁਲਾਰੇ ਨੇ ਅੱਗੇ ਦਸਿਆ ਕਿ ਇਸ ਵਾਰ ਕੌਮੀ ਯੁਵਾ ਮਹੋਤਸਵ ਦਾ ਥੀਮ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ 'ਤੇ ਅਧਾਰਿਤ ਹੈ ਜਿਸ ਵਿਚ ਪੂਰੇ ਦੇਸ਼ ਤੋਂ ਲਗਭਗ ਇਕ ਲੱਖ ਨੌਜੁਆਨਾਂ ਨੂੰ ਹਿੱਸਾ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਦਸਿਆ ਕਿ ਇਸ ਮਹੋਤਸਵ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ''ਰਾਜਨੀਤੀ ਵਿਚ ਨੌਜੁਆਨਾਂ ਦੀ ਭਾਗੀਦਾਰੀ ਵਧਾਉਣ''ਦੇ ਸਪਨੇ ਨੂੰ ਸਾਕਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬਾ ਪੱਧਰੀ ਯੁਵਾ ਮਹੋਤਸਵ ਦੌਰਾਨ ਵੱਖ-ਵੱਖ ਸ਼ੈਲੀਆਂ ਜਿਵੇਂ ਕਿ ਲੋਕ ਗੀਤ (ਸਮੂਹ), ਲੋਕ ਨਾਚ (ਸਮੂਹ), ਭਾਸ਼ਨ, ਕਹਾਣੀ ਲੇਖਨ, ਪੇਂਟਿੰਗ, ਕਵਿਤਾ ਲੇਖਨ, ਵਿਸ਼ਾਗਤ (ਏਕਲ) (ਵਿਗਿਆਨ ਅਤੇ ਤਕਨਾਲੋਜੀ ਵਿਚ ਇਨੋਵੇਸ਼ਨ) ਅਤੇ ਵਿਸ਼ਾਗਤ (ਸਮੂਹ) (ਵਿਕਾਸ ਅਤੇ ਤਕਨਾਲੋਜੀ ਵਿਚ ਇਨੋਵੇਸ਼ਨ) ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 30 ਯੁਵਾ ਪ੍ਰਤੀਭਾਗੀਆਂ ਅਤੇ ''ਵਿਕਸਿਤ ਭਾਰਤ ਯੰਗ ਲੀਡਰਸਸ ਡਾਇਲਾਗ'' ਦੇ 45 ਯੁਵਾ ਪ੍ਰਤੀਭਾਗੀਆਂ ਨੂੰ ਮਿਲਾ ਕੇ ਕੁੱਲ 75 ਪ੍ਰਤੀਭਾਗੀਆਂ ਦਾ ਸਮੂਹ ਕੌਮੀ ਯੁਵਾ ਮਹੋਤਸਵ ਵਿਚ ਹਿੱਸਾ ਲੈਣਗੇ। ਇੰਨ੍ਹਾਂ ਸਾਰਿਆਂ ਨੂੰ ਮੁੱਖ ਮੰਤਰੀ ਕੱਲ 8 ਜਨਵਰੀ ਨੂੰ ਦੁਪਹਿਰ 12:00 ਵਜੇ ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਭਾਰਤ ਮੰਡਪਮ, ਦਿੱਲੀ ਲਈ ਰਵਾਨਾ ਕਰਣਗੇ। ਜਾਣਕਾਰੀ ਰਹੇ ਕਿ ਹਰਿਆਣਾ ਨੂੰ ਪਿਛਲੇ ਸਾਲ ਨਾਸਿਕ, ਮਹਾਰਾਸ਼ਟਰ ਵਿਚ ਪ੍ਰਬੰਧਿਤ 27ਵੇਂ ਕੌਮੀ ਯੁਵਾ ਮਹੋਤਸਵ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋ ਚੁੱਕਾ ਹੈ।