ਚੰਡੀਗੜ੍ਹ : ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸੂਬੇ ਖੇਡਾਂ ਵਿਚ ਹਮੇਸ਼ਾ ਤੋਂ ਅੱਗੇ ਰਿਹਾ ਹੈ ਅਤੇ ਹੁਣ ਤੈਰਾਕੀ ਵਿਚ ਵੀ ਅੱਗੇ ਵਧੇਗਾ। ਸਰਕਾਰ ਵੱਲੋਂ ਪਿਛਲੇ ਦੱਸ ਸਾਲਾਂ ਦੌਰਾਨ ਖੇਡ ਦੇ ਖੇਤਰ ਵਿਚ ਦਿੱਤੀ ਗਈ ਸਹੂਲਤਾਂ ਦੀ ਬਦੌਲਤ ਇੱਥੇ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਖੇਡਾਂ ਵਿਚ ਮੈਡਲ ਹਾਸਲ ਕਰ ਕੇ ਸੂਬੇ ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ।
ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਸ਼ੁਕਰਵਾਰ ਨੂੰ ਕਰਨਾਲ ਦੌਰੇ ਦੌਰਾਨ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਸਮਾਰਟ ਸਿਟੀ ਕਰਨਾਲ, ਪਰਿਯੋਜਨਾ ਤਹਿਤ ਕਰੀਬ 59 ਕਰੋੜ ਦੀ ਲਾਗਤ ਨਾਲ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਕਰ ਕੇ ਜਨਤਾ ਨੂੰ ਸਮਰਪਿਤ ਕੀਤੀ ਗਈ ਹੈ। ਇਸ ਵਿਚ ਕਰੀਬ 44 ਕਰੋੜ ਦੀ ਲਾਗਤ ਨਾਲ ਇੰਡੌਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਸ਼ਾਮਿਲ ਹੈ, ਇਸ ਕੰਪਲੈਕਸ ਵਿਚ ਕੌਮਾਂਤਰੀ ਓਲੰਪਿਕ ਪੱਧਰ ਦਾ ਸਵੀਮਿੰਗ ਪੂਲ ਬਣਾਇਆ ਗਿਆ ਹੈ, ਜੋ ਕਿ ਸੂਬੇ ਵਿਚ ਪੈਂਦਾ ਹੈ। ਇਸ ਸਵੀਮਿੰਗ ਪੂਲ ਦੇ ਬਨਣ ਨਾਲ ਹਰਿਆਣਾ ਸੂਬੇ ਦੇ ਹੀ ਨਹੀਂ ਸਗੋ ਪੂਰੇ ਦੇਸ਼ ਦੇ ਖਿਡਾਰੀਆਂ ਨੂੰ ਲਾਭ ਮਿਲੇਗਾ ਅਤੇ ਉਹ ਉੱਥੇ ਦੀ ਸਹੂਲਤਾਂ ਦਾ ਲਾਭ ਚੁੱਕ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਯੁਵਾ ਕੁਸ਼ਤੀ, ਕਬੱਡੀ ਅਤੇ ਤੈਰਾਕੀ ਵਿਚ ਡੁੰਘੀ ਦਿਲਚਸਪੀ ਰੱਖਦਾ ਹੈ। ਤੈਰਾਕੀ ਤਾਂ ਪਿੰਡ ਦੇ ਯੁਵਾ ਖੇਡ-ਖੇਡ ਰਾਹੀਂ ਪਿੰਡਾਂ ਦੇ ਤਾਲਾਬਾਂ ਵਿਚ ਅਸਾਨੀ ਨਾਲ ਸਿੱਖ ਜਾਂਦੇ ਹਨ ਪਰ ਬਦਲਦੇ ਸਮੇਂ ਵਿਚ ਖੇਡਾਂ ਦੇ ਖੇਤਰਾਂ ਵਿਚ ਖਿਡਾਰੀਆਂ ਲਈ ਆਧੁਨਿਕ ਸਹੂਲਤਾਂ ਮਹੁਇਆ ਕਰਾਉਣਾ ਜਰੂਰੀ ਹੈ। ਕਰਨਾਲ ਵਿਚ ਇੰਡੌਰ ਸਪੋਰਟਸ ਕੰਪਲੈਕਸ ਵਿਚ ਸਥਾਪਿਤ ਸਵੀਮਿੰਗ ਪੂਰਲ ਤੈਰਾਕੀ ਦੇ ਖਿਡਾਰੀਆਂ ਲਈ ਮੀਲ ਦਾ ਪੱਧਰ ਸਾਬਿਤ ਹੋਵੇਗਾ।
ਕੇਂਦਰੀ ਮੰਤਰੀ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਹਮੇਸ਼ਾ ਤੋਂ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਨਵੀਂ-ਨਵੀਂ ਯੋਜਨਾਵਾਂ ਲਾਗੂ ਕਰ ਕੇ ਕਿਸਾਨਾਂ ਦੀ ਆਰਥਕ ਸਥਿਤੀ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਕੋਈ ਸਮਸਿਆ ਹੈ ਤਾਂ ਉਸ ਦਾ ਹੱਲ ਆਪਸ ਵਿਚ ਬੈਠ ਕੇ ਕੱਢਿਆ ਜਾ ਸਕਦਾ ਹੈ। ਕੇਂਦਰ ਸਰਕਾਰ ਇਸ ਦੇ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਇਕ ਹੋਰ ਸੁਆਲ ਵਿਚ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਹਰਿਆਣਾ ਸੂਬੇ ਵਿਚ ਸਕਾਰਾਤਮਕ ਨਤੀਜੇ ਮਿਲ ਰਹੇ ਹਨ ਤੇ ਘਟਦੇ ਲਿੰਗਾਨੁਪਾਤ ਵਿਚ ਸੁਧਾਰ ਹੋ ਰਿਹਾ ਹੈ। ਊਨ੍ਹਾਂ ਨੇ ਕਿਹਾ ਕਿ ਕੰਨਿਆ ਭਰੂਣ ਹਤਿਆ ਵਰਗੀ ਸਮਾਜਿਕ ਬੁਰਾਈ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਆਮਜਨਤਾ ਦਾ ਸਹਿਯੋਗ ਵੀ ਜਰੂਰੀ ਹੈ। ਇਸ ਕੰਮ ਵਿਚ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਅੱਗੇ ਆ ਕੇ ਸਮਾਜ ਵਿਚ ਜਾਗ੍ਰਿਤੀ ਲਿਆਉਣੀ ਹੋਵੇਗੀ। ਉਨ੍ਹਾਂ ਨੇ ਸਥਾਨਕ ਨਿਗਮ ਚੋਣ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਛੋਟੇ-ਛੋਟੇ ਤੇ ਵੱਡੇ ਤੋਂ ਵੱਡੇ ਚੋਣ ਨੂੰ ਪੂਰੀ ਗੰਭੀਰਤਾ ਨਾਲ ਲੈਂਦੀ ਹੈ ਅਤੇ ਸਾਡੀ ਪਾਰਟੀ ਚੋਣ ਲਈ ਤਿਆਰ ਹੈ। ਉਨ੍ਹਾਂ ਨੇ ਦਸਿਆ ਕਿ ਦਿੱਲੀ ਚੋਣ ਦੇ ਬਾਅਦ ਮਾਰਚ ਮਹੀਨੇ ਦੇ ਆਖੀਰ ਤੱਕ ਸਥਾਨਕ ਵਿਕਾਸ ਦੇ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇੇ ਇਹ ਵੀ ਕਿਹਾ ਕਿ ਇਸ ਵਾਰ ਦਿੱਲੀ ਦੇ ਚੋਣ ਵਿਚ ਭਾਜਪਾ ਏਜ 'ਤੇ ਹੈ ਅਤੇ ਸਰਕਾਰ ਬਨਾਉਣ ਦੀ ਦਿਸ਼ਾ ਵਿਚ ਅੱਗੇ ਵੱਧਰਹੀ ਹੈ। ਜਿਵੇਂ-ਜਿਵੇਂ ਚੋਣ ਅੱਗੇ ਵਧੇਗਾ, ਜਨਤਾ ਤੋਂ ਮੁੜ ਤੋਂ ਸਥਿਤੀ ਸਪਸ਼ਟ ਹੋ ਜਾਵੇਗੀ।
ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਅਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਭਾਂਜਪਾ ਦੇ ਜਿਲ੍ਹਾ ਕਾਰਜਕਾਰੀ ਚੇਅਰਮੈਨ ਬ੍ਰਜ ਭੂਸ਼ਣ ਗੁਪਤਾ ਮੌਜੂਦ ਰਹੇ।