ਅੱਜ ਜਦੋਂ ਮੈਂ ਪੁਰਾਣਾ ਸਮਾਂ ਯਾਦ ਕਰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਉਦੋਂ ਕੁੜੀਆਂ ਜਾਂ ਜਨਾਨੀਆਂ ਦੇ ਮਾਪਿਆਂ ਦੀ ਉਮਰ ਬਹੁਤ ਲੰਬੀ ਹੁੰਦੀ ਸੀ! ਮੈਂ ਆਪਣੀ ਮਾਂ ਤੇ ਚਾਚੀਆਂ ਤਾਈਆਂ ਦੀਆਂ ਸਲਵਾਰਾਂ ਨੂੰ ਟਾਕੀਆਂ ਲੱਗੀਆਂ ਦੇਖਦਾ ਹੁੰਦਾ ਸੀ! ਕਿਉਂਕਿ ਉਹ ਆਪਣੇ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਦੀਆਂ ਸਨ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸਾਨੂੰ ਸਾਡਾ ਪਿਓ, ਭਰਾ, ਚਾਚਾ, ਤਾਇਆ ਦੇਖ ਰਿਹਾ ਹੈ ਪਰ ਅੱਜ ਕੱਲ ਕੁੜੀਆਂ ਨੂੰ ਮੈਂ ਇਹੋ ਜਿਹੇ ਕੱਪੜਿਆਂ ਵਿੱਚ ਦੇਖ ਕੇ ਸ਼ਰਮ ਮਹਿਸੂਸ ਕਰਦਾ ਹਾਂ ਕਿ ਜਿਵੇਂ ਉਹ ਸੋਚ ਰਹੀਆਂ ਹੋਣ ਕਿ ਉਹਨਾਂ ਦਾ ਮਾਂ ਬਾਪ, ਚਾਚਾ, ਤਾਇਆ, ਭੈਣ ਭਰਾ ਸਾਰੇ ਮਰ ਗਏ ਹਨ ਤੇ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ! ਇੰਨੇ ਛੋਟੇ ਕੱਪੜੇ ਕਿ ਛਾਤੀਆਂ ਨੰਗੀਆਂ, ਪੱਟ ਨੰਗੇ ਤੇ ਥੱਲੇ ਕੱਛੀਆਂ ਬੜੇ ਸ਼ੌਕ ਨਾਲ ਦਿਖਾ ਰਹੀਆਂ ਹੁੰਦੀਆਂ ਹਨ, ਕਈ ਤਾਂ ਇੰਨੀਆਂ ਬੇਸ਼ਰਮ ਹੁੰਦੀਆਂ ਹਨ ਕਿ ਪਾਣੀ ਵਾਲੇ ਪੂਲ ਵਿੱਚ ਨਹਾਉਂਦੀਆਂ ਦਿਖਾਈ ਦਿੰਦੀਆਂ ਹਨ! ਇਹਦੇ ਨਾਲੋਂ ਤਾਂ ਚੰਗਾ ਜੇ ਅਲਫ਼ ਨੰਗੀਆਂ ਹੀ ਹੋ ਜਾਣ ਬੜੇ ਹੀ ਦੁਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ! ਕੁੱਝ ਕੁ ਪੰਜਾਬੀ ਫ਼ਿਲਮਾਂ ਦੀਆਂ ਅਦਾਕਾਰਾਂ ਵੀ ਸ਼ਾਮਲ ਹਨ! ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਖਾਕੇ ਪੰਜਾਬੀ ਸੱਭਿਆਚਾਰ ਦਾ ਘਾਣ ਕਰ ਰਹੀਆਂ ਨੇ! ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਸੇਧ ਦੇਣਗੀਆਂ? ਕੀ ਇਹ ਭਗਤ ਸਿੰਘ,ਸਰਾਭੇ ਤੇ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਨੂੰ ਜਨਮ ਦੇਣਗੀਆਂ? ਕਿੰਨੀਆਂ ਬੇਸ਼ਰਮ ਹੋਕੇ ਟਿਕ ਟੌਕ ਤੇ ਰੀਲਾਂ ਬਣਾਉਂਦੀਆਂ ਹਨ, ਸੱਚੀਂ ਉਦੋਂ ਡੁੱਬ ਕੇ ਮਰਨ ਨੂੰ ਜੀ ਕਰਦਾ ਹੈ! ਬੀਬੀਓ, ਭੈਣੋਂ ਤੇ ਅੱਲ੍ਹੜ ਮੁਟਿਆਰੋ ਕੁੱਝ ਅਕਲ ਨੂੰ ਹੱਥ ਮਾਰੋ! ਆਪਣਾ ਗੌਰਵਮਈ ਇਤਿਹਾਸ ਪੜੋ ਤੇ ਯਾਦ ਰੱਖੋ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ, ਹਰੀ ਸਿੰਘ ਨਲੂਏ ਤੇ ਸ਼ਾਮ ਸਿੰਘ ਅਟਾਰੀ ਵਰਗੇ ਸਰਦਾਰਾਂ ਦੀਆਂ ਧੀਆਂ ਹੋ! ਆਪਣੇ ਭਰਾਵਾਂ ਤੇ ਪਿਉਆਂ ਦੀਆਂ ਪੱਗਾਂ ਨੂੰ ਦਾਗ਼ ਨਾ ਲਾਓ! ਦੋ ਕਮੈਂਟ ਲੈਣ ਦੀਆਂ ਮਾਰੀਆਂ ਆਪਣਾ ਪਿੱਛਾ ਨਾ ਦਿਖਾਓ! ਜੋ ਕਰਤੂਤਾਂ ਤੁਸੀਂ ਕਰ ਰਹੀਆਂ ਹੋ ਇਹ ਸਾਨੂੰ ਸ਼ੋਭਾ ਨਹੀਂ ਦਿੰਦੀਆਂ! ਕਿਸੇ ਧੀ ਭੈਣ ਨੂੰ ਗੁੱਸਾ ਲੱਗੇ ਤਾਂ ਬੇਸ਼ੱਕ ਲੱਗੇ ਜੋ ਮੇਰੇ ਦਿਲ ਵਿੱਚ ਸੀ ਤੇ ਚਿਰਾਂ ਤੋਂ ਕਹਿਣ ਨੂੰ ਫਿਰਦਾ ਸੀ ਸੋ ਕਹਿ ਦਿੱਤਾ! ਗ਼ਲਤੀ ਮਾਫ਼ !,,,,
ਤੁਹਾਡਾ ਆਪਣਾ
ਅਮਰਜੀਤ ਚੀਮਾ ਯੂ ਐਸ ਏ,
716 908 3631